ਵਿਧਾਇਕ ਡਾ: ਹਰਜੋਤ ਕਮਲ ਨੇ ਨਿਗਾਹਾ ਰੋਡ ’ਤੇ ਸੜਕ ਦੇ ਪੁਨਰ ਨਿਰਮਾਣ ਦੀ ਕਰਵਾਈ ਆਰੰਭਤਾ

ਮੋਗਾ,29 ਅਪਰੈਲ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਮੋਗਾ ਦੀ ਨਕਸ਼ ਨੁਹਾਰ ਬਦਲਣ ਲਈ ਕੀਤੇ ਜਾ ਰਹੇ ਨਿਰੰਤਰ ਯਤਨਾ ਸਦਕਾ ਲੰਬੇ ਸਮੇਂ ਤੋਂ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਕਾਰਨ, ਦੁੱਖ ਭੋਗਦੇ ਲੋਕਾਂ ਨੂੰ ਹੁਣ ਸੁੱਖ ਦਾ ਸਾਹ ਆਉਣ ਲੱਗਾ ਹੈ। ਇਹ ਸੜਕਾਂ ਅਕਾਲੀ ਭਾਜਪਾ ਗੱਠਜੋੜ ਦੇ ਰਾਜ ਦੌਰਾਨ ਬੁਰੀ ਤਰਾਂ ਤਹਿਸ ਨਹਿਸ ਹੋ ਗਈਆਂ ਸਨ ਪਰ ਉਸ ਸਮੇਂ ਦੀ ਸਰਕਾਰ ਨੇ ਇਹਨਾਂ ਸੜਕਾਂ ਨੂੰ ਦੁਬਾਰਾ ਬਣਾਉਣ ਦੀ ਜ਼ਹਿਮੀਅਤ ਨਹੀਂ ਉਠਾਈ। ਅਕਾਲੀ ਭਾਜਪਾ ਕੌਂਸਲਰਾਂ ਦੇ ਬਹੁਮਤ ਵਿਚ ਹੋਣ ਦੇ ਬਾਵਜੂਦ ਦੋ ਪਰਿਵਾਰਾਂ ਦੀ ਖਿਚੋਤਾਣ ਨੇ ਸ਼ਹਿਰ ਦੇ ਵਿਕਾਸ ਨੂੰ ਗ੍ਰਹਿਣ ਲਗਾਈ ਰੱਖਿਆ।
ਪਰ ਹੁਣ ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ਵਿਚ ਜਿੱਥੇ ਸ਼ਹਿਰ ਦੀਆਂ ਵੱਖ ਵੱਖ ਮੁੱਖ ਸੜਕਾਂ ਦਾ ਪੁਨਰ ਨਿਰਮਾਣ ਹੋ ਚੁੱਕਾ ਹੈ ਉੱਥੇ ਨਿੱਕੀਆਂ ਨਿੱਕੀਆਂ ਸੜਕਾਂ ’ਤੇ ਵੀ ਪ੍ਰੀਮਿਕਸ ਪਾ ਕੇ ਮੋਗਾ ਦੀ ਨਕਸ਼ ਨੁਹਾਰ ਬਦਲ ਦਿੱਤੀ ਗਈ ਹੈ। ਨਿਗਾਹਾ ਰੋਡ ’ਤੇ 25 ਸਾਲ ਬਾਅਦ ਪੁਨਰ ਨਿਰਮਾਣ ਕਾਰਜਾਂ ਦਾ ਉਦਘਾਟਨ ਕਰਨ ਅਤੇ ਪ੍ਰੀਮਿਕਸ ਪਾਉਣ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਉਹ ਰਾਜਨੀਤੀ ਵਿਚ ਆਏ ਜ਼ਰੂਰ ਨੇ ਪਰ ਸਿਆਸਤ ਦੀ ਬਜਾਏ ਉਹ ਆਪਣੇ ਲੋਕਾਂ ਵਿਚ ਰਹਿ ਕੇ ਜ਼ਮੀਨੀ ਪੱਧਰ ’ਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਰਾਹ ਚੱਲਦਿਆਂ ਮੋਗਾ ਨੂੰ ਪੰਜਾਬ ਦੇ ਉੱਤਮ ਸ਼ਹਿਰਾਂ ਵਿਚ ਸ਼ੁਮਾਰ ਹੁੰਦਾ ਦੇਖਣਾ ਚਾਹੁੰਦੇ ਨੇ । ਉਹਨਾਂ ਆਖਿਆ ਕਿ ਅੱਜ ਕੁੱਦੂ ਕਵਾੜੀਏ ਤੋਂ ਲੈ ਕੇ ਨਿਗਾਹਾ ਰੋਡ ’ਤੇ ਮੌਜੂਦ ਸ਼ਮਸ਼ਾਨਘਾਟ ਤੱਕ ਸੜਕ ‘ਤੇ ਪ੍ਰੀਮਿਕਸ ਪਾ ਕੇ ਨਵੀਂ ਨਕੋਰ ਸੜਕ ਬਣਾ ਦਿੱਤੀ ਗਈ ਹੈ। ਉਹਨਾਂ ਆਖਿਆ ਕਿ ਸੜਕ ਦੇ ਇਕ ਟੋਟੇ ’ਤੇ ਸੀਵਰੇਜ ਵਾਲੀ ਜਗਹ ਉੱਪਰ ਸ਼ਾਨਦਾਰ ਇੰਟਲਾਕਿੰਗ ਟਾਇਲਾਂ ਲਗਾਈਆਂ ਜਾਣਗੀਆਂ। ਸੜਕ ਦੇ ਉਦਘਾਟਨ ਮੌਕੇ ਵਿਧਾਇਕ ਡਾ: ਹਰਜੋਤ ਕਮਲ ਦੇ ਨਾਲ ਉਹਨਾਂ ਦੇ ਭਰਾ ਸੀਰਾ ਚਕਰ, ਚੇਅਰਮੈਨ ਰਜਿੰਦਰਪਾਲ ਸਿੰਘ ਗਿੱਲ ਸਿੰਘਾਵਾਲਾ, ਵਾਈਸ ਚੇਅਰਮੈਨ ਜਗਦੀਪ ਸਿੰਘ ਸੀਰਾ ਲੰਢੇਕੇ, ਚੇਅਰਮੈਨ ਦੀਸ਼ਾ ਬਰਾੜ, ਵਾਰਡ ਇੰਚਾਰਜ ਵਿਨੋਦ ਛਾਬੜਾ, ਕੌਂਸਲਰ ਵਿਜੇ ਖੁਰਾਣਾ, ਕੌਂਸਲਰ ਪ੍ਰਵੀਨ ਮੱਕੜ,ਕੌਂਸਲਰ ਛਿੰਦਾ ਬਰਾੜ, ਪ੍ਰਧਾਨ ਬਿੱਟੂ ਅਰੋੜਾ, ਕੌਂਸਲਰ ਕੁਲਵਿੰਦਰ ਕੌਰ, ਸੁਮਨ ਕੌਸ਼ਿਕ, ਕਾਲੀ ਚੌਧਰੀ, ਬਿੱਟੂ , ਮੰਗਾ ਅਤੇ ਵਾਰਡ ਵਾਸੀ ਹਾਜ਼ਰ ਸਨ।
ਕੈਪਸ਼ਨ: ਨਿਗਾਹਾ ਰੋਡ ’ਤੇ ਸੜਕ ਦੇ ਨਿਰਮਾਣ ਦੀ ਆਰੰਭਤਾ ਕਰਵਾਉਂਦੇ ਹੋਏ ਵਿਧਾਇਕ ਡਾ: ਹਰਜੋਤ ਕਮਲ ਤੇ ਹੋਰ।


