ਮੋਗਾ 'ਚ 105 ਕਰੋਨਾ ਪਾਜ਼ੇਟਿਵ, ਕੁਲ ਐਕਟਿਵ ਕੇਸਾਂ ਦੀ ਗਿਣਤੀ ਹੋਈ 682

Tags: 

ਮੋਗਾ,21  ਅਪਰੈਲ (ਜਸ਼ਨ): ਮੋਗਾ ‘ਚ 105 ਕਰੋਨਾ ਮਾਮਲੇ ਆਉਣ ਨਾਲ ਜ਼ਿਲ੍ਹੇ ‘ਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ  682 ਹੋ ਗਈ ਹੈ।  ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ  ਨੇ ਕਰੋਨਾ ਕੇਸਾਂ ਦੀ ਜਿਲੇ ਵਿੱਚ ਸਥਿਤੀ ਬਾਰੇ ਦੱਸਦਿਆਂ ਕਿਹਾ ਕਿ ਅੱਜ ਜਿਲੇ ਵਿੱਚ 105  ਨਵੇ ਕਰੋਨਾਂ ਦੇ ਮਾਮਲੇ ਸਾਹਮਣੇ ਆਏ ਹਨ  । ਜ਼ਿਕਰਯੋਗ ਹੈ ਕਿ ਕਰੋਨਾ ਮਹਾਂਮਾਰੀ ਦੌਰਾਨ ਹੁਣ ਤਕ 114 ਵਿਅਕਤੀ ਜਾਨ ਗਵਾ  ਚੁੱਕੇ ਨੇ । ਵਰਨਣਯੋਗ ਹੈ ਕਿ ਦੇਸ਼ ਵਿਚ ਰੋਜ਼ਾਨਾ ਕਰੋਨਾ ਪੀੜਤਾਂ ਦੀ ਵੱਧ ਰਹੀ ਗਿਣਤੀ ਅਤੇ ਹੋ ਰਹੀਆਂ ਮੌਤਾਂ ਤੋਂ ਮੋਗਾ ਵਾਸੀ ਬਿਲਕੁਲ ਵੀ ਭੈਭੀਤ ਨਹੀਂ ਹਨ। ਆਮ ਲੋਕ ਬਾਜ਼ਾਰਾਂ ਜਾਂ ਜਨਤਕ ਥਾਵਾਂ ਤੇ  ਮਾਸਕ ਪਾਉਣ ਅਤੇ ਸਮਾਜਿਕ ਦੂਰੀ ਬਣਾਉਣ ਦਾ ਉੱਕਾ ਹੀ ਖਿਆਲ ਨਹੀਂ ਰੱਖ ਰਹੇ । ਦੁਕਾਨਦਾਰ, ਖਾਸ ਕਰ ਖਾਣ ਪੀਣ ਵਾਲਿਆਂ ਦੁਕਾਨਾਂ ਤੇ ਕਰਿੰਦੇ, ਗਲਵਜ਼ ਤਾਂ ਦੂਰ ਦੀ ਗੱਲ ਸਗੋਂ ਮਾਸਕ ਵੀ ਨਹੀਂ ਪਾਉਂਦੇ । ਅਜਿਹੇ ਵਿਚ ਮੋਗਾ ਦੇ ਕਿਸੇ ਵੀ ਸਮੇਂ, ਮਾਈਕਰੋ ਕੰਟੇਨਮੈਂਟ  ਬਣਨ ਦਾ ਖ਼ਤਰਾ, ਸਪਸ਼ਟ ਦਿਖਾਈ ਦੇ ਰਿਹਾ ਹੈ।