ਰਾਈਟਵੇ ਏਅਰਲਿੰਕਸ ਤੋਂ ਆਈਲਜ਼ ਦੀ ਟ੍ਰੇਨਿੰਗ ਲੈਣ ਵਾਲੇ ਵਿਦਿਆਰਥੀਆਂ ਨੇ ਹਾਸਲ ਕੀਤੇ ਹਾਈ ਬੈਂਡ: ਡਾਇਰੈਕਟਰ ਦੇਵਪ੍ਰਿਆ ਤਿਆਗੀ

ਮੋਗਾ, 17 ਅਪਰੈਲ(ਜਸ਼ਨ): ਰਾਈਟਵੇ ਏਅਰਿਕਸ ਦੇ ਐੱਮ ਡੀ ਡਾਇਰੈਕਟਰ ਦੇਵਪ੍ਰਿਆ ਤਿਆਗੀ ਨੇ ਆਖਿਆ ਕਿ ਸੰਸਥਾ ਤੋਂ ਆਈਲਜ਼ ਦੀ ਟ੍ਰੇਨਿੰਗ ਲੈਣ ਵਾਲੇ ਵਿਦਿਆਰਥੀਆਂ ਨੇ ਇਸ ਵਾਰ ਹਾਈ ਬੈਂਡ ਹਾਸਲ ਕਰਕੇ ਸੰਸਥਾ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਦੇ ਨਾਲ ਨਾਲ ਆਪਣਾ ਵਿਦੇਸ਼ ਜਾਣ ਦਾ ਰਾਹ ਪੱਧਰਾ ਕਰ ਲਿਆ ਹੈ। ਤਿਆਗੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਜੇਕਰ ਕੋਈ ਵਿਦਿਆਰਥੀ ਆਪਣੀ ਪਹਿਲੀ ਕੋਸ਼ਿਸ਼ ਵਿਚ 6.5 ਬੈਂਡ ਜਾਂ ਇਸ ਤੋਂ ਵੱਧ ਬੈਂਡ ਲੈਣਾ ਚਾਹੁੰਦੇ ਹਨ ਤਾਂ ਉਹ ਰਾਈਟਵੇ ਏਅਰਿਕਸ ‘ਚ ਦਾਖਲਾ ਲੈ ਕੇ ਆਪਣੀ ਹਸਰਤ ਪੂਰੀ ਕਰ ਸਕਦੇ ਹਨ । ਤਿਆਗੀ ਨੇ ਦੱਸਿਆ ਕਿ ਜੇਕਰ ਕੋਈ ਵਿਦਿਆਰਥੀ ਵਿਦੇਸ਼ ਵਿਚ ਪੜ੍ਹਾਈ ਕਰਨਾ ਚਾਹੁੰਦਾ ਹੈ ਤਾਂ ਉਹ ਆਈਲਜ਼ ਤੋਂ ਇਲਾਵਾ ਪੀ ਟੀ ਈ ਦੀ ਤਿਆਰੀ ਲਈ ਵੀ ਸੰਸਥਾ ਵਿਚ ਆ ਸਕਦਾ ਹੈ । ਐੱਮ ਡੀ ਦੇਵ ਪਿ੍ਰਆ ਤਿਆਗੀ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਤੋਂ ਸਿੱਖਿਆ ਹਾਸਲ ਕਰਕੇ ਅਮਿ੍ਰਤਪਾਲ ਕੌਰ ਨੇ ਆਈਲਜ਼ ‘ਚੋਂ 6.5 ਬੈਂਡ ਹਾਸਲ ਕੀਤੇ ਹਨ ਜਦਕਿ ਕਰਮਵੀਰ ਕੌਰ ਨੇ ਪੀ ਟੀ ਈ ‘ਚੋਂ 52 ਸਕੋਰ ਹਾਸਲ ਕੀਤੇ ਹਨ,ਜਿਸ ਦਾ ਸਿਹਰਾ ਵਿਦਿਆਰਥੀਆਂ ਅਤੇ ਮਿਹਨਤੀ ਸਟਾਫ਼ ਨੂੰ ਜਾਂਦਾ ਹੈ। ਉਹਨਾਂ ਆਖਿਆ ਕਿ ਜਿਨਾਂ ਵਿਦਿਆਰਥੀਆਂ ਦੇ ਆਈਲਜ਼ ‘ਚੋਂ ਵਾਰ ਵਾਰ ਘੱਟ ਬੈਂਡ ਆਉਂਦੇ ਹਨ ਉਹ ਰਾਈਟਵੇ ਏਅਰਿਕਸ ਦੇ ਦਫਤਰ ਵਿਖੇ ਸੰਪਰਕ ਕਰਨ ਅਤੇ ਇੱਥੋਂ ਦੇ ਸਟਾਫ਼ ਤੋਂ ਆਈਲਜ਼ ਅਤੇ ਪੀ ਟੀ ਈ ਦੀ ਤਿਆਰੀ ਕਰਕੇ ਆਪਣਾ ਆਈਲਜ਼ ਦਾ ਪੇਪਰ ਦੇਣ।