ਕੋਰੋਨਾ ਦੀ ਮਹਾਂਮਾਰੀ ਤੋਂ ਬਚਾਅ ਵਾਸਤੇ ਇਲੈਕਟ੍ਰੋਹੋਮਿਓਪੈਥਿਕ ਦਵਾਈਆਂ ਵਧੀਆ ਰੋਲ ਅਦਾ ਕਰ ਰਹੀਆਂ ਹਨ:ਡਾ ਸ਼ਿੰਦਰ ਸਿੰਘ ਕਲੇਰ

ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਮਹੀਨਾਵਾਰ ਮੀਟਿੰਗ ਡਾ ਸ਼ਿੰਦਰ ਸਿੰਘ ਕਲੇਰ ਦੀ ਪ੍ਰਧਾਨਗੀ 'ਚ ਹੋਈ

ਮੋਗਾ,16  ਅਪਰੈਲ (ਜਸ਼ਨ):ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਰਜਿ 404 ਪੰਜਾਬ ਦੀ ਮਹੀਨਾਵਾਰ ਮੀਟਿੰਗ ਨੀਲਮ ਨੋਵਾ ਹੋਟਲ ਵਿਚ ਡਾ ਸ਼ਿੰਦਰ ਸਿੰਘ ਕਲੇਰ ਦੀ ਪ੍ਰਧਾਨਗੀ ਵਿਚ ਹੋਈ।ਇਸ ਸਮੇਂ ਸੰਬੋਧਨ ਕਰਦਿਆਂ ਹੋਇਆਂ ਉਨ੍ਹਾਂ ਦੱਸਿਆ ਕੋਰੋਨਾ ਦੀ ਮਹਾਂਮਾਰੀ ਤੋਂ ਬਚਾਅ ਵਾਸਤੇ ਇਲੈਕਟ੍ਰੋਹੋਮਿਓਪੈਥਿਕ ਦਵਾਈਆਂ ਬਹੁਤ ਵਧੀਆ ਰੋਲ ਅਦਾ ਕਰ ਰਹੀਆਂ ਹਨ।ਚੇਅਰਮੈਨ ਡਾ ਜਗਤਾਰ ਸਿੰਘ ਸੇਖੋਂ ਨੇ ਸਾਡੇ ਸਰੀਰ ਦਾ ਟੈਮਪਰਾਮਿੰਟ ਪਛਾਣ ਕੇ ਰੋਗ ਦੀ ਤਹਿ ਤਕ ਪਹੁੰਚਣ ਦਾ ਸੌਖਾ ਤਰੀਕਾ ਦੱਸਿਆ। ਡਾ ਕਮਲਜੀਤ ਕੌਰ ਸੇਖੋਂ ਨੇ ਸਕਰੋਫਲੋਸੋ ਨੰਬਰ ਇੱਕ ਦਵਾਈ ਵਿਚ ਵਰਤੇ ਜਾਣ ਵਾਲੇ ਪੌਦਿਆਂ ਵਾਟਰ ਕਰੈਸ, ਸਰਸਾਪਰਿਲਾ,ਫਿਗ ਵੌਰਟ ਅਤੇ ਕਲੌਟਸ ਫੂਟ ਬਾਰੇ ਮੁੱਢਲੀ ਜਾਣਕਾਰੀ ਦਿੱਤੀ।ਇਸ ਸਮੇਂ ਡਾ ਕੇਵਲ ਕ੍ਰਿਸ਼ਨ ਬੁੱਕਲ ਨੇ ਓਸਟੀਓ ਆਰਥਰਾਈਟਸ ਰੋਗ ਦੇ ਇਲਾਜ ਤੇ ਚਾਨਣਾ ਪਾਇਆ।ਡਾ ਪਰਮਿੰਦਰ ਪਾਠਕ ਨੇ ਰੀੜ੍ਹ ਦੀ ਹੱਡੀ ਵਿੱਚ ਕੈਂਸਰ ਦੀ ਰਸੌਲੀ ਦਾ ਤਜ਼ਰਬਾ ਸਾਂਝਾ ਕੀਤਾ।ਡਾ ਦਰਬਾਰਾ ਸਿੰਘ ਭੁੱਲਰ ਨੇ ਗੁਰਦੇ ਫੇਲ੍ਹ ਦਾ ਇਲੈਕਟ੍ਰੋਹੋਮਿਓਪੈਥਿਕ ਇਲਾਜ ਦੱਸਿਆ।ਡਾ ਜਸਵਿੰਦਰ ਸਿੰਘ ਸਮਾਧ ਭਾਈ ਨੇ ਜਨਰਲ ਰੋਗਾਂ ਦਾ ਇਲੈਕਟ੍ਰੋਹੋਮਿਓਪੈਥਿਕ ਤਜਰਬਾ ਸਾਂਝਾ ਕੀਤਾ।ਡਾ ਮਨਜੀਤ ਸਿੰਘ ਸੱਗੂ ਨੇ ਡਿਪ੍ਰੈਸ਼ਨ, ਡਾ ਕਮਲ ਫਿਰੋਜ਼ਪੁਰ ਨੇ ਐਲਰਜੀ ਰੋਗ,ਡਾ ਮਨਪ੍ਰੀਤ ਸਿੰਘ ਚਾਵਲਾ ਨੇ ਯੂਰਿਕ ਐਸਿਡ, ਡਾ ਰਜੇਸ਼ ਕੁਮਾਰ ਸਿਰਸਾ ਨੇ ਲਿਵਰ ਅਤੇ ਡਾ ਰਾਜਬੀਰ ਸਿੰਘ ਰੌਂਤਾ ਨੇ ਵਾਇਰਲ ਜ਼ੁਕਾਮ ਬੁਖਾਰ ਦਾ ਇਲੈਕਟ੍ਰੋਹੋਮਿਓਪੈਥਿਕ ਤਜ਼ਰਬਾ ਸਾਂਝਾ ਕੀਤਾ।ਡਾ ਸੁਖਦੇਵ ਸਿੰਘ ਬਰਾੜ ਅਤੇ ਡਾ ਐੱਸ ਕੇ ਕਟਾਰੀਆ ਨੇ ਇਲੈਕਟ੍ਰੋਹੋਮਿਓਪੈਥੀ ਪ੍ਰਣਾਲੀ ਬਾਰੇ ਚਾਨਣਾ ਪਾਇਆ।ਡਾ ਮਨਪ੍ਰੀਤ ਸਿੰਘ ਸਿੱਧੂ ਨੇ ਮੀਟਿੰਗ ਵਿੱਚ ਹਾਜ਼ਰ ਇਲੈਕਟ੍ਰੋਹੋਮਿਓਪੈਥ ਡਾਕਟਰਾਂ ਦਾ ਧੰਨਵਾਦ ਕੀਤਾ। ਇਸ ਸਮੇਂ ਕੈਸ਼ੀਅਰ ਡਾ ਅਨਿਲ ਅਗਰਵਾਲ, ਡਾ ਸਰਬਜੀਤ ਸਿੰਘ ਫਤਿਆਬਾਦ, ਡਾ ਸੁਖਦੇਵ ਸਿੰਘ ਦਿਓਲ, ਡਾ ਮਨਦੀਪ ਸਿੰਘ ਮੋਗਾ, ਡਾ ਜਗਜੀਤ ਸਿੰਘ ਗਿੱਲ, ਡਾ ਕੇਵਲ ਕ੍ਰਿਸ਼ਨ ਬਠਿੰਡਾ,ਡਾ ਅਮਨ ਬਰਾੜ ਗਿੱਦੜਬਾਹਾ, ਡਾ ਤਰਲੋਕ ਸਿੰਘ, ਡਾ ਰਣਜੀਤ ਸਿੰਘ ਮੁਕਤਸਰ, ਡਾ ਅੰਮ੍ਰਿਤਪਾਲ ਸਿੰਘ ਮੱਲ੍ਹਣ, ਡਾ ਅਵਤਾਰ ਸਿੰਘ ਦੇਵਗੁਣ, ਡਾ ਕਰਮਜੀਤ ਸਿੰਘ ਦੌਧਰ,ਡਾ ਜਸਵੀਰ ਸ਼ਰਮਾ ਭਗਤਾ, ਡਾ ਹਰਦੇਵ ਸਿੰਘ ਸੈਣੀ ਅੰਬਾਲਾ, ਡਾ ਜਤਿੰਦਰ ਕੁਮਾਰ ਸਿਰਸਾ ਡਾ ਜਸਪਾਲ ਸਿੰਘ ਵਿਰਕ ਡਾ ਸੁਖਚੈਨ ਸਿੰਘ ਵਲਟੋਹਾ ਡਾ ਨਛੱਤਰ ਸਿੰਘ ਚੀਮਾ ਆਦਿ ਹਾਜ਼ਰ ਸਨ