ਵਿਧਾਇਕ ਡਾ: ਹਰਜੋਤ ਕਮਲ ਦੇ ਭਰਾ ਸੀਰਾ ਚਕਰ ਨੇ ਮੋਗਾ ਅਮਿ੍ਰਤਸਰ ਰੋਡ ਦੇ ਪੁਨਰ ਨਿਰਮਾਣ ਦੇ ਕਾਰਜ ਦੀ ਕਰਵਾਈ ਆਰੰਭਤਾ

ਮੋਗਾ, 12 ਅਪਰੈਲ (ਜਸ਼ਨ):   ਵਿਧਾਇਕ ਡਾ: ਹਰਜੋਤ ਕਮਲ ਦੇ ਯਤਨਾਂ ਸਦਕਾ ਜਿੱਥੇ ਸ਼ਹਿਰਾਂ ਅਤੇ ਪਿੰਡਾਂ ਵਿਚ ਜੰਗੀ ਪੱਧਰ ’ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਉੱਥੇ ਮੋਗਾ ਸ਼ਹਿਰ ਤੋਂ ਲੋਹਾਰਾ ਚੌਂਕ ਤੱਕ ਸ਼ਾਹਰਗ ਵਜੋਂ ਜਾਣੀ ਜਾਂਦੀ ਅਮਿ੍ਰਤਸਰ ਰੋਡ  ਦਾ ਪੁਨਰ ਨਿਰਮਾਣ ਆਰੰਭ ਹੋਣ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ। ਵਿਧਾਇਕ ਡਾ: ਹਰਜੋਤ ਕਮਲ ਨੇ ਪੀ ਡਬਲਿਊ ਡੀ ਵਿਭਾਗ ਰਾਹੀਂ ਭੇਜੇ ਪ੍ਰੌਜੈਕਟ ਦੀ ਮਨਜ਼ੂਰੀ ਲਈ ਨਿੱਜੀ ਦਿਲਚਸਪੀ ਲਈ ਅਤੇ ਇਸ ਸੜਕ ਦਾ ਨਿਰਮਾਣ ਸੰਭਵ ਕਰਵਾਇਆ

ਵਿਧਾਇਕ ਡਾ: ਹਰਜੋਤ ਕਮਲ ਦੇ ਭਰਾ ਸੀਰਾ ਚਕਰ ਨੇ ਮੋਗਾ ਲੁਹਾਰਾ ਚੌਂਕ ਤੋਂ ਸ਼ਹਿਰ ਦੇ ਮੁੱਖ ਚੌਂਕ ਤੱਕ ਬਣਨ ਵਾਲੀ ਸੜਕ ਦੇ ਨਿਰਮਾਣ ਦੀ ਆਰੰਭਤਾ ਕਰਵਾਈ । ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਸ. ਰਜਿੰਦਰਪਾਲ ਸਿੰਘ ਗਿੱਲ ਸਿੰਘਾਵਾਲਾ ਨੇ ਸੀਰਾ ਚਕਰ ਅਤੇ ਸਾਬਕਾ ਸਰਪੰਚ ਰਾਕੇਸ਼ ਕੁਮਾਰ ਕਿੱਟਾ ਦਾ ਮੂੰਹ ਮਿੱਠਾ ਕਰਵਾਇਆ ਅਤੇ ਮੌਕੇ ’ਤੇ ਮੌਜੂਦ ਪਤਵੰਤਿਆਂ ਨੂੰ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ।

ਇਸ ਮੌਕੇ ਸੀਰਾ ਚਕਰ ਨੇ ਆਖਿਆ ਕਿ ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ਵਿਚ ਮੋਗਾ ਹਲਕੇ ਦਾ ਚਹੁਮੁਖੀ ਵਿਕਾਸ ਕਰਵਾਇਆ ਜਾ ਰਿਹਾ ਹੈ । ਉਹਨਾਂ ਆਖਿਆ ਕਿ ਪਹਿਲਾਂ ਸ਼ਹਿਰ ਦੇ 50 ਵਾਰਡਾਂ ਵਿਚ ਵਿਕਾਸ ਕਾਰਜ ਜੰਗੀ ਪੱਧਰ ’ਤੇ ਚੱਲੇ ਅਤੇ ਹੁਣ ਸ਼ਹਿਰ ‘ਚ ਪ੍ਰਵੇਸ਼ ਕਰਨ ਵਾਲੀਆਂ ਮੁੱਖ ਸੜਕਾਂ ਦੀ ਕਾਇਆ ਕਲਪ ਹੋਣ ਜਾ ਰਹੀ ਹੈ , ਜੋ ਅਗਲੇ ਦਿਨਾਂ ਵਿਚ ਮੁਕੰਮਲ ਹੋ ਜਾਵੇਗੀ। ਉਹਨਾਂ ਆਖਿਆ ਕਿ ਇਸ ਸੜਕ ਦੇ ਪੁਨਰ ਨਿਰਮਾਣ ਲਈ ਵਿਧਾਇਕ ਡਾ: ਹਰਜੋਤ ਕਮਲ ਨੇ ਪੀ ਡਬਲਿਊ ਡੀ ਵਿਭਾਗ ਰਾਹੀਂ ਭੇਜੇ ਪ੍ਰੌਜੈਕਟ ਦੀ ਮਨਜ਼ੂਰੀ ਲਈ ਨਿੱਜੀ ਦਿਲਚਸਪੀ ਲਈ ਅਤੇ ਇਸ ਸੜਕ ਦਾ ਨਿਰਮਾਣ ਸੰਭਵ ਕਰਵਾਇਆ। ਉਹਨਾਂ ਆਖਿਆ ਕਿ ਮੋਗਾ ਅਮਿ੍ਰਤਸਰ ਰੋਡ ਦਾ ਲੋਹਾਰਾ ਚੌਂਕ ਤੱਕ ਨਿਰਮਾਣ ਹੋਣ ਨਾਲ ਗੁਰੂ ਕੀ ਨਗਰੀ ਸ਼੍ਰੀ ਅਮਿ੍ਰਤਸਰ ਸਾਹਿਬ ਜਾਣ ਵਾਲੀ ਸੰਗਤ ਅਤੇ ਬਾਬਾ ਦਾਮੂੰਸ਼ਾਹ ਦੇ ਪਵਿੱਤਰ ਸਥਾਨ ’ਤੇ ਨੰਗੇ ਪੈਰ ਜਾਂਦੀਆਂ ਸੰਗਤਾਂ ਲਈ ਹੁਣ ਸਫ਼ਰ ਆਸਾਨ ਹੋਵੇਗਾ।

ਇਸ ਮੌਕੇ ਚੇਅਰਮੈਨ ਦੀਸ਼ਾ ਬਰਾੜ, ਸੁਖਚੈਨ ਸਿੰਘ ਲੰਢੇਕੇ, ਹਰਿੰਦਰ ਸਿੰਘ ਟਿੰਕੂ ਮੈਂਬਰ ਮਾਰਕੀਟ ਕਮੇਟੀ, ਪ੍ਰਭਜੀਤ ਸਿੰਘ ਕਾਲਾ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ, ਰਵਿੰਦਰ ਸਿੰਘ ਰਾਜੂ ਲੰਢੇਕੇ, ਜਗਰੂਪ ਸਿੰਘ ਲੰਢੇਕੇ ਅਤੇ ਪਤਵੰਤੇ ਹਾਜ਼ਰ ਸਨ।