ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ‘ਚ ਕੁੰਵਰ ਵਿਜੇ ਪ੍ਰਤਾਪ ਵਾਲੀ ਸਿਟ ਨੂੰ ਹਾਈ ਕੋਰਟ ਵੱਲੋਂ ਖਾਰਜ ਕੀਤੇ ਜਾਣ ‘ਤੇ ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਕੀਤੀ ਸਖਤ ਪ੍ਰਤੀਕਿਰਿਆ ਜ਼ਾਹਰ

ਮੋਗਾ,13 ਅਪਰੈਲ (ਜਸ਼ਨ):  ਕੋਟਕਪੂਰਾ ਗੋਲੀਕਾਂਡ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਜੁੜੇ ਘਟਨਾਕ੍ਰਮ ਦੌਰਾਨ ਹਾਈ ਕੋਰਟ ਵੱਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਦੀ ਕੀਤੀ ਪੜਤਾਲ ਨੂੰ ਖਾਰਜ ਕੀਤੇ ਜਾਣ ’ਤੇ ਪ੍ਰਤੀਕ੍ਰਮ ਦਿੰਦਿਆਂ ਸ਼ੋ੍ਰਮਣੀ ਅਕਾਲੀ ਦਲ ਕਿਰਤੀ ਦੇ ਕੌਮੀਂ ਪ੍ਰਧਾਨ ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਨੂੰ ਠੇਸ ਪਹੁੰਚਾਉਣ ਖਿਲਾਫ਼ ਹੱਕ ਸੱਚ ਦੀ ਲੜਾਈ ਲੜ ਰਹੇ ਸਿੰਘਾਂ ਉੱਪਰ ਗੋਲੀਆਂ ਚਲਾ ਕੇ ਸ਼ਹੀਦ ਕਰਨ ਵਾਲੀ ਸਰਕਾਰ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਖਿਲਾਫ਼ ਪੁਖਤਾ ਸਬੂਤ ਇਕੱਠੇ ਕਰਕੇ ਦੋਸ਼ੀ ਕਰਾਰ ਦੇਣ ’ਤੇ ਨੇੜੇ ਪੁੱਜੀ ਸਿਟ ਦੀ ਰਿਪੋਰਟ ਨੂੰ ਰੋਲਣ ਲਈ ਕੈਪਟਨ ਅਤੇ ਬਾਦਲ ਪਰਿਵਾਰ ਨੇ ਕੋਝੀ ਖੇਡ ਖੇਡੀ ਹੈ ਜਿਸ ਦਾ ਖਮਿਆਜ਼ਾ ਗੁਰੂ ਦੀ ਕਚਿਹਰੀ ਵਿਚ ਦੋਨਾਂ ਧਿਰਾਂ ਨੂੰ ਭੁਗਤਣਾ ਪਵੇਗਾ। ਉਹਨਾਂ ਆਖਿਆ ਕਿ ਆਪਣੀਆਂ ਕੁਰਸੀਆਂ ਨੂੰ ਸਲਾਮਤ ਰੱਖਣ ਲਈ ਗੁਰੂ ਦੇ ਅਦਬ ਨੂੰ ਦਾਅ ’ਤੇ ਲਾਉਣ ਵਾਲਿਆਂ ਨੇ ਪਹਿਲਾਂ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਵਿਧਾਨ ਸਭਾ ਅੰਦਰ ਪੈਰਾਂ ਹੇਠ ਰੋਲਿਆ ਜਦਕਿ ਕੈਪਟਨ ਨੇ ਹਿੱਕ ਥਾਪੜ ਕੇ ਕਿਹਾ ਸੀ ਕਿ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਉਂਦੇ ਸਾਰ ਦੋਸ਼ੀਆਂ ਨੂੰ ਜੇਲ੍ਹਾਂ ਅੰਦਰ ਸੁਟਿਆ ਜਾਵੇਗਾ। ਉਹਨਾਂ ਕਿਹਾ ਕਿ ਇਕ ਬੇਹੱਦ ਇਮਾਨਦਾਰ ਅਫਸਰ ਦੇ ਤੱਥ ਤਾਂ ਕੈਪਟਨ ਸਾਬ੍ਹ ਬੈਨ ਕਰ ਸਕਦੇ ਹਨ ਪਰ ਗੁਰੂ ਦੇ ਇਨਸਾਫ਼ ਨੂੰ ਕੱਦ ਤੱਕ ਬਣਨਗੇ।