ਪਰੇਮ ਮਲਟੀਸਪੈਸ਼ਲਟੀ ਹਸਪਤਾਲ ਵਿਖੇ ਮਾਨਸਿਕ ਰੋਗਾਂ ਦੀ ਮਾਹਿਰ ਡਾ: ਰਾਧਿਕਾ ਸਿੰਘ ਅਤੇ ਐੱਮ ਡੀ ਮੈਡੀਸਨ ਡਾ: ਨਾਇਕ ਨੇ ਚਾਰਜ ਸੰਭਾਲਿਆ

ਮੋਗਾ,11 ਅਪਰੈਲ (ਜਸ਼ਨ): ਡਾ: ਪਰੇਮ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਜੀ. ਐੱਸ. ਮੈਮੋਰੀਅਲ ਪ੍ਰੇਮ ਹਸਪਤਾਲ ਵੱਲੋਂ ਮਲਟੀਸਪੈਸ਼ਲਟੀ ਸੇਵਾਵਾਂ ਦੇਣ ਦੀ ਆਰੰਭਤਾ ਕਰਦਿਆਂ ਅੱਜ ਡਾ: ਰਾਧਿਕਾ ਐੱਮ ਸਿੰਘ ਨੇ ਮਾਨਸਿਕ ਰੋਗ ਮਾਹਿਰ ਵਜੋਂ ਵਿਭਾਗ ਦਾ ਚਾਰਜ ਸੰਭਾਲ ਲਿਆ । ਇਸ ਮੌਕੇ ਡਾ: ਐੱਮ ਵਾਈ ਨਾਇਕ ਨੇ ਵੀ ਹਸਪਤਾਲ ਵਿਚ ਮੈਡੀਸਨ ਵਿਭਾਗ ਦਾ ਚਾਰਜ ਸੰਭਾਲ ਲਿਆ। ਇਸ ਮੌਕੇ ਹਸਪਤਾਲ ਦੇ ਮੁਖੀ ਡਾ: ਪ੍ਰੇਮ ਸਿੰਘ ਨੇ ਦੱਸਿਆ ਕਿ ਬੇਸ਼ੱਕ ਪਿਛਲੇ 30 ਸਾਲਾਂ ਤੋਂ ਉਹ ਹੱਡੀਆਂ ਦੇ ਇਲਾਜ ਲਈ ਸੇਵਾਵਾਂ ਦੇ ਰਹੇ ਹਨ ਪਰ ਹੁਣ ਡਾ: ਰਾਧਿਕਾ ਸਿੰਘ ਨੇ ਦਿਮਾਗੀ, ਮਾਨਸਿਕ ਰੋਗਾਂ ਅਤੇ ਨਸ਼ਾ ਛੁਡਾਉਣ ਦੇ ਮਾਹਿਰ ਵਜੋਂ  ਓ ਪੀ ਡੀ ਵਿਚ ਮਰੀਜ਼ਾਂ ਨੂੰ ਦੇਖਣਾ ਆਰੰਭ ਕਰ ਦਿੱਤਾ ਹੈ। ਉਹਨਾਂ ਦੱਸਿਆ ਕਿ ਡਾ: ਰਾਧਿਕਾ ਸਿੰਘ ਨੇ ਹੈਦਰਾਬਾਦ ਤੋਂ ਪੋਸਟ ਗਰੈਜੂਏਸ਼ਨ ਕੀਤੀ ਹੈ ਜਦਕਿ ਦੇਸ਼ ਦੇ ਨਾਮੀ ਅਤੇ ਉੱਚ ਪੱਧਰੀ ਇੰਸਟੀਚਿਊਟ ‘ਨਿਮਹਾਂਸ’ ਬੰਗਲੌਰ ਤੋਂ ਦਿਮਾਗੀ ਬੀਮਾਰੀਆਂ ਅਤੇ ਬੱਚਿਆਂ ਦੇ ਮਨੋਵਿਗਿਆਨ ਦੀ ਟਰੇਨਿੰਗ ਹਾਸਲ ਕੀਤੀ ਹੈ । ਇਸ ਮੌਕੇ ਡਾ: ਪਰੇਮ ਸਿੰਘ ਨੇ ਦੱਸਿਆ ਕਿ ਪ੍ਰੇਮ ਹਸਪਤਾਲ ਵਿਚ 18 ਅਪਰੈਲ ਤੱਕ ਲਗਾਏ ਜਾ ਰਹੇ ਇਕ ਹਫ਼ਤੇ ਦੇ ਮੁੱਫਤ ਚੈੱਕਅਪ ਕੈਂਪ ਵਿਚ ਡਾ: ਰਾਧਿਕਾ ਅਤੇ ਡਾ: ਨਾਇਕ ਮਰੀਜ਼ਾਂ ਦਾ ਫਰੀ ਚੈਕਅੱਪ ਕਰਨਗੇ। ਇਸ ਮੌਕੇ ਜ਼ਰੂਰਤਮੰਦ ਮਰੀਜ਼ਾਂ ਦੀ ਸ਼ੂਗਰ ਅਤੇ ਈ ਸੀ ਜੀ ਮੁੱਫਤ ਕੀਤੀ ਜਾਵੇਗੀ। 
ਇਸ ਮੌਕੇ ਡਾ: ਰਾਧਿਕਾ ਸਿੰਘ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦਿਮਾਗੀ ਅਤੇ ਮਾਨਸਿਕ ਰੋਗ ਵੀ ਆਮ ਬੀਮਾਰੀਆਂ ਵਾਂਗ ਠੀਕ ਹੋ ਸਕਦੇ ਹਨ । ਉਹਨਾਂ ਕਿਹਾ ਕਿ ਇਹਨਾਂ ਰੋਗਾਂ ਨੂੰ ਸਟਿਗਮਾ ਨਾਲ ਨਹੀਂ ਜੋੜਨਾ ਚਾਹੀਦਾ ਅਤੇ ਹਮੇਸ਼ਾ ਸਪੈਸ਼ਲਿਸਟ ਡਾਕਟਰ ਦੀ ਸਲਾਹ ਨਾਲ ਇਲਾਜ ਕਰਵਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਰੀਰਕ ਸਿਹਤ ਨਾਲ ਮਾਨਸਿਕ ਸਿਹਤ ਬੇਹੱਦ ਜ਼ਰੂਰੀ ਹੈ । ਉਹਨਾਂ ਕਿਹਾ ਕਿ ਸਿਰ ਦਰਦ, ਚੱਕਰ ਆਉਣਾ, ਦੌਰੇ ਪੈਣੇ, ਘਬਰਾਹਟ ਹੋਣਾ, ਨੀਂਦ ਨਾ ਆਉਣਾ, ਭੁੱਲਣ ਦੀ ਬੀਮਾਰੀ, ਡਿਪਰੈਸ਼ਨ, ਉਦਾਸੀ , ਚਿੜਚਿੜਾਪਨ, ਬੇਚੈਨੀ, ਹੌਲ ਪੈਣਾ, ਟੈਨਸ਼ਨ, ਸ਼ੱਕ, ਡਰ ਲੱਗਣਾ, ਵਹਿਮ ,ਮਾਈਗਰੇਨ, ਔਟਿਸਮ ਅਤੇ ਵਿਆਹੇ ਜੋੜਿਆਂ ਦੀ ਕਾਉਂਸਿਗ ਵੀ ਮਾਨਸਿਕ ਸਿਹਤ ਦਾ ਹਿੱਸਾ ਹੈ, ਜਿਨਾਂ ਦਾ ਇਲਾਜ ਹੁਣ ਪ੍ਰੇਮ ਹਸਪਤਾਲ ਵਿਚ ਸੰਭਵ ਹੈ। ਡਾ: ਰਾਧਿਕਾ ਨੇ ਕਿਹਾ ਕਿ ਪ੍ਰੇਮ ਹਸਪਤਾਲ ਵਿਚ ਮਰੀਜ਼ਾਂ ਨੂੰ ਦਾਖਲ ਕਰਕੇ ਮਿਰਗੀ ਅਤੇ ਹਰ ਤਰਾਂ ਦੇ ਨਸ਼ੇ ਵੀ ਛੁਡਾਏ ਜਾਣਗੇ। 
ਅੰਤਰਰਾਸ਼ਟਰੀ ਪੱਧਰ ’ਤੇ 32 ਸਾਲ ਸੇਵਾਵਾਂ ਨਿਭਾਉਣ ਵਾਲੇ  ਡਾ: ਐੱਮ ਵਾਈ ਨਾਇਕ ਨੇ ਆਖਿਆ ਕਿ ਪ੍ਰੇਮ ਹਸਪਤਾਲ ਵਿਚ ਹੀ ਹਰ ਤਰਾਂ ਦੀ ਐਮਰਜੈਂਸੀ, ਆਈ ਸੀ ਯੂ ਤੋਂ ਇਲਾਵਾ ਦਿਲ ਦੇ ਰੋਗ, ਸ਼ੂਗਰ, ਕਿਡਨੀ ਅਤੇ ਕਰੋਨਾ ਨਾਲ ਸਬੰਧਤ ਸਮੱਸਿਆਵਾਂ ਲਈ ਮਰੀਜ਼ਾਂ ਨੂੰ ਸੁਵਿਧਾਵਾਂ ਦਿੱਤੀਆਂ ਜਾਣਗੀਆ। 
ਇਸ ਤੋਂ ਪਹਿਲਾਂ ਅੱਜ ਸਵੇਰ ਵੇਲੇ ਹਸਪਤਾਲ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ। 
ਇਸ ਮੌਕੇ ਐਡਮਿਨਸਟਰੇਟਰ ਮੈਡਮ ਪਰਵੀਨ, ਡਾ: ਮਨਵਿੰਦਰ ਸਿੰਘ,  ਕੈਂਬਰਿੱਜ ਇੰਟਰਨੈਸ਼ਨ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ,  ਸ਼ੋ੍ਰਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਜਨਰਲ ਸਕੱਤਰ ਨਿੱਧੜਕ ਸਿੰਘ ਬਰਾੜ, ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ, ਸੁਰਿੰਦਰ ਮਿੱਤਲ, ਐਡਵੋਕੇਟ ਵਿਨੇ ਕਸ਼ਅਪ, ਜਸਵੰਤ ਸਿੰਘ ਐਕਸੀਅਨ, ਡਾ: ਸੈਫੀ, ਪਰਮਜੀਤ ਕੌਰ ਪੰਮੀ ਐਡਮਿਨਸਟਰੇਟਰ ਕੈਂਬਰਿੱਜ ਸਕੂਲ, ਸ਼ੋ੍ਰਮਣੀ ਅਕਾਲੀ ਦਲ ਯੂਥ ਵਿੰਗ ਦੇ ਜਨਰਲ ਸਕੱਤਰ ਡਾ: ਸਤਬੀਰ ਸਿੰਘ,ਹਰਦੀਪ ਸਿੰਘ, ਰਜਿੰਦਰ ਸਿੰਘ ਆਦਿ ਹਾਜ਼ਰ ਸਨ।