ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਵਿਖੇ ਲੱਗਾ ਕੋਵਿਡ -19 ਦਾ ਵੈਕਸੀਨੇਸ਼ਨ ਕੈਂਪ
ਮੋਗਾ 10 ਅਪ੍ਰੈਲ(ਜਸ਼ਨ): ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਵਿਖੇ ਕੋਵਿਡ 19 ਜਿਹੀ ਮਹਾਂਮਾਰੀ ਤੋਂ ਬਚਣ ਲਈ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ। ਪਿਛਲੇ ਸਾਲ ਤੋਂ ਆਈ ਕੋਵਿਡ ਮਹਾਂਮਾਰੀ ਤੋਂ ਬਚਾਉਣ ਲਈ ਭਾਰਤ ਸਰਕਾਰ ਨੇ ਬੜੀ ਤੇਜ਼ੀ ਨਾਲ ਵੈਕਸੀਨੇਸ਼ਨ ਤਿਆਰ ਕਰਵਾਈ ਅਤੇ ਉਨੀਂ ਹੀ ਤੇਜ਼ੀ ਨਾਲ ਇਹ ਟੀਕਾ ਲੋਕਾਂ ਦੇ ਲਗਾਇਆ ਜਾ ਰਿਹਾ ਹੈ। ਬਾਕੀ ਦੇਸ਼ਾਂ ਦੇ ਮੁਕਾਬਲੇ ਭਾਰਤ ਵਿਚ ਟੀਕਾਕਰਨ ਵੱਡੇ ਪੱਧਰ ਤੇ ਹੋ ਰਿਹਾ ਹੈ।ਸਿਵਲ ਹਸਪਤਾਲ ਮੋਗਾ ਦੇ ਐਸ.ਐਮ.ਓ. ਡਾਕਟਰ ਸੁਖਪ੍ਰੀਤ ਸਿੰਘ, ਡਾਕਟਰ ਗਗਨਦੀਪ ਸਿੰਘ ਨੋਡਲ ਅਫ਼ਸਰ, ਡਾਕਟਰ ਬਲਜਿੰਦਰ ਸਿੰਘ ਸੀ.ਐਚ. ਓ. , ਗੁਰਪ੍ਰੀਤ ਸ਼ਰਮਾ ਡਾਟਾ ਐਂਟਰੀ ਓਪਰੇਟਰ, ਬਲਕਰਨ ਸਿੰਘ ਡਾਟਾ ਐਂਟਰੀ ਓਪਰੇਟਰ, ਰਾਜਵਿੰਦਰ ਕੌਰ ਏ. ਐਨ. ਐੱਮ, ਸੰਦੀਪ ਕੌਰ ਤੇ ਮਨਪ੍ਰੀਤ ਕੌਰ ਆਸ਼ਾ ਵਰਕਰ ਨੇ ਬੜੇ ਹੀ ਸੁਚੱਜੇ ਢੰਗ ਨਾਲ ਸੌ ਤੋਂ ਵੱਧ ਲੋਕਾਂ ਦੇ ਟੀਕੇ ਲਗਾਏ।ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਸ. ਦਵਿੰਦਰਪਾਲ ਸਿੰਘ, ਪ੍ਰੈਜ਼ੀਡੈਂਟ ਸ. ਕੁਲਦੀਪ ਸਿੰਘ ਸਹਿਗਲ, ਜਨਰਲ ਸੈਕਟਰੀ ਮੈਡਮ ਪਰਮਜੀਤ ਕੌਰ, ਡਾਕਟਰ ਇਕਬਾਲ ਸਿੰਘ, ਡਾਕਟਰ ਗੁਰਚਰਨ ਸਿੰਘ, ਗਗਨਪ੍ਰੀਤ ਸਿੰਘ, ਪ੍ਰਿੰਸੀਪਲ ਮੈਡਮ ਸਤਵਿੰਦਰ ਕੌਰ ਅਤੇ ਸੁਮੀਤ ਪਾਲ ਕੌਰ ਨੇ ਸਭ ਦਾ ਇਸ ਚੰਗੇ ਉਪਰਾਲੇ ਲਈ ਧੰਨਵਾਦ ਕੀਤਾ।ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਸ. ਦਵਿੰਦਰਪਾਲ ਸਿੰਘ ਨੇ ਪ੍ਰੈਸ ਨੂੰ ਦੱਸਿਆ ਕਿ ਕੈਂਬਰਿਜ ਇੰਟਰਨੈਸ਼ਨਲ ਸਕੂਲ ਜਿਥੇ ਵਧੀਆ ਸਿੱਖਿਆ ਮੁਹੱਈਆ ਕਰਵਾਉਂਦਾ ਹੈ ਉੱਥੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਮਾਜਕ ਕੰਮਾਂ ਵਿੱਚ ਵੀ ਵੱਧ-ਚੜ੍ਹ ਕੇ ਆਪਣਾ ਯੋਗਦਾਨ ਪਾਉਂਦਾ ਹੈ।