ਕੋਵਿਡ 19 ਵੈਕਸੀਨੇਸ਼ਨ ਕੈਂਪ ਦੌਰਾਨ CHO ਡਾ ਹਰਪ੍ਰੀਤ ਕੌਰ ਨੇ ਆਖਿਆ " ਘਬਰਾਓ ਨਾ, ਕੋਰੋਨਾ ਵੈਕਸੀਨ ਲਗਵਾਓ "

Tags: 

ਮੋਗਾ,9 ਅਪ੍ਰੈਲ (ਜਸ਼ਨ):  ਜ਼ਿਲਾ ਪ੍ਰਸ਼ਾਸਨ ਸਿਵਿਲ ਹਸਪਤਾਲ ਮੋਗਾ ਅਤੇ ਨਗਰ ਨਿਗਮ ਮੋਗਾ ਦੇ ਉਪਰਾਲੇ ਸਦਕਾ ਕੌਂਸਲਰ ਦਫ਼ਤਰ, ਨੇੜੇ ਗੁਰੂਦਵਾਰਾ ਕਲਗੀਧਰ  ਸਾਹਿਬ, ਦੱਤ ਰੋਡ ਮੋਗਾ ਵਿਖੇ ਕੋਵਿਡ 19 ਵੈਕਸੀਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ 99 ਵਾਰਡ ਵਾਸੀਆਂ ਨੂੰ ਵੈਕਸੀਨ ਲਗਾਈ ਗਈ। ਇਸ  ਕੈਪ ਵਿੱਚ ਡਾ ਹਰਪ੍ਰੀਤ ਕੌਰ ਕਮਿਊਨਿਟੀ ਹੈਲਥ ਆਫਿਸਰ, ਬਲਜੀਤ ਕੌਰ ਏ. ਐਨ. ਐਮ., ਗੁਰਪ੍ਰੀਤ ਸਿੰਘ ਐਸ. ਐਲ. ਏ., ਬਲਕਰਨ ਸਿੰਘ ਐਸ. ਐਲ. ਏ., ਸੁਰਿੰਦਰ ਕੌਰ ਆਸ਼ਾ ਵਰਕਰ ਅਤੇ ਰਮਨਦੀਪ ਕੌਰ ਆਸ਼ਾ ਵਰਕਰ ਦੀ ਹਾਜ਼ਰੀ ਵਿੱਚ ਬਹੁਤ ਹੀ ਸੁੱਚਜੇ ਢੰਗ ਨਾਲ ਵੈਕਸੀਨ ਲਗਾਈ ਗਈ।ਇਸ ਮੌਕੇ ਆਈ ਹੋਈ ਟੀਮ ਅਤੇ ਵੈਕਸੀਨ ਲਗਵਾਉਣ ਆਏ ਵਾਰਡ ਵਾਸੀਆਂ ਦਾ ਕੌਂਸਲਰ ਸ੍ਰੀਮਤੀ ਰੀਟਾ ਚੋਪੜਾ ਅਤੇ ਜਨਸੇਵਕ ਵਨੀਤ ਚੋਪੜਾ ਵਿੰਨੀ ਵੱਲੋ ਕੈਂਪ ਨੂੰ ਸਫ਼ਲ ਬਣਾਉਣ ਲਈ ਵਿਸ਼ੇਸ ਧੰਨਵਾਦ ਕੀਤਾ ਗਿਆ । ਇਸ ਮੌਕੇ ਕੈਪ ਦੌਰਾਨ ਡਾ ਹਰਪ੍ਰੀਤ ਕੌਰ ਕਮਿਊਨਿਟੀ ਹੈਲਥ ਆਫਸਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਫਰੀ ਕੋਰੋਨਾ ਵੈਕਸਿਨ ਲਗਾਉਣ ਦੀ ਮੁਹਿੰਮ ਕਾਫੀ ਸਮੇਂ ਤੋਂ ਸੁਰੂ ਕੀਤੀ ਜਾ ਚੁੱਕੀ ਹੈ ਪਰ ਪੰਜਾਬ ਦੇ ਲੋਕ ਦੋ ਚਿੱਤੀ ਦੇ ਵਿੱਚ ਫਸ ਕੇ ਇਹ ਵੈਕਸਿਨ ਲਗਾਉਣ ਤੋਂ ਕੰਨੀ ਕਤਰਾਉਂਦੇ ਨਜ਼ਰ ਆਉਂਦੇ ਹਨ ਜਦ ਕਿ ਇਹ ਵੈਕਸਿਨ ਲਗਵਾਉਣੀ ਸਭ ਲਈ ਅਤਿ ਜ਼ਰੂਰੀ ਹੈ, ਇਸ ਲਈ ਨਾ ਘਬਰਾਓ ਕੋਰੋਨਾ ਵੈਕਸਿਨ ਲਗਵਾਓ ਉਨ੍ਹਾਂ ਕਿਹਾ ਕਿ ਇਹ ਵੈਕਸਿਨ ਕੋਰੋਨਾ ਵਰਗੀ ਭਿਆਨਕ ਮਹਾਂਮਾਰੀ ਤੋਂ ਬਚਣ ਦੇ ਲਈ ਤਿਆਰ ਕੀਤੀ ਗਈ ਹੈ , ਇਸ ਲਈ ਅਫਵਾਹਾਂ ਤੋਂ ਬਚ ਕੇ ਇਹ ਵੈਕਸਿਨ ਲਗਵਾ ਕੇ ਆਪਣੇ ਆਪ ਨੂੰ ਸੁਰੱਖਿਅਤ ਕਰੋ ਅਤੇ ਆਪਣੇ ਆਸ ਪਾਸ ਦੇ ਲੋਕਾਂ ਨੂੰ ਇਹ ਵੈਕਸਿਨ ਲਗਵਾਉਣ ਲਈ ਵੱਧ ਤੋਂ ਵੱਧ ਜਾਗਰੂਕ ਕਰੋ. । ਉਨ੍ਹਾਂ ਅੱਗੇ ਕਿਹਾ ਕਿ ਕੋਰੋਨਾ ਤੋਂ ਬਚਾਅ ਵਾਸਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਜਿਵੇ ਮਾਸਕ ਦੀ ਵਰਤੋ ਕਰੋ, ਸ਼ੋਸ਼ਲ ਡਿਸਟੈਸ ਬਣਾਈ ਰੱਖੋ, ਵਾਰ ਵਾਰ ਸਾਬਣ ਦੇ ਨਾਲ ਹੱਥ ਧੋਵੋ ਆਦਿ ਸਾਰੀਆਂ ਹਦਾਇਤਾਂ ਦੀ ਸਾਨੂੰ ਪਾਲਣਾ ਕਰਨੀ ਚਾਹੀਦੀ ਹੈ | ਇਸ ਮੌਕੇ  ਡਾ ਪਰਦੀਪ ਸਿੰਘ, ਅਨੰਦ ਕੁਮਾਰ ਚੋਪੜਾ, ਵਿਜੇ ਅਰੋੜਾ, ਬਲਵੰਤ ਸ਼ਰਮਾ, ਕੇਵਲ ਸਿੰਘ, ਅਰਵਿੰਦਰਜੀਤ ਸਿੰਘ, ਮਹਿੰਦਰ ਸਿੰਘ, ਮੱਖਣ ਸਿੰਘ ਪਰਧਾਨ, ਗੁਲਸ਼ਨ, ਰਘੁਨੰਦਨ, ਜਸ਼ਨ ਆਦਿ ਹਾਜਰ ਸਨ