ਮੋਗਾ ‘ਚ 51 ਵਿਅਕਤੀ ਕਰੋਨਾ ਸੰਕਰਮਿਤ ਪਾਏ ਜਾਣ ਨਾਲ ਐਕਟਿਵ ਕੇਸਾਂ ਦੀ ਗਿਣਤੀ ਵੱਧ ਕੇ ਹੋਈ 359,*ਕਰੋਨਾ ਵਧਣ ਦਾ ਮੁੱਢ ਕਾਰਨ ਲੋਕਾਂ ਦਾ ਅਵੇਸਲੇਪਣ

Tags: 

ਮੋਗਾ,8 ਅਪਰੈਲ (ਜਸ਼ਨ):ਅੱਜ ਸਿਹਤ ਵਿਭਾਗ ਵੱਲੋਂ ਭੇਜੇ ਪ੍ਰੈਸ ਨੋਟ ਮੁਤਾਬਕ ਮੋਗਾ ‘ਚ 51 ਕਰੋਨਾ ਮਾਮਲੇ ਆਉਣ ਨਾਲ ਜ਼ਿਲ੍ਹੇ ‘ਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 359 ਹੋ ਗਈ ਹੈ। ਸਹਾਇਕ ਸਿਵਲ ਸਰਜਨ ਮੋਗਾ ਡਾ. ਜਸਵੰਤ ਸਿੰਘ ਨੇ ਕਰੋਨਾ ਕੇਸਾਂ ਦੀ ਜਿਲੇ ਵਿੱਚ ਸਥਿਤੀ ਬਾਰੇ ਦੱਸਦਿਆਂ ਕਿਹਾ ਕਿ ਅੱਜ ਜਿਲੇ ਵਿੱਚ 51 ਨਵੇ ਕਰੋਨਾਂ ਦੇ ਮਾਮਲੇ ਸਾਹਮਣੇ ਆਏ ਹਨ ਜਦਕਿ ਅੱਜ ਕਰੋਨਾ ਦੇ ਟੈਸਟਾਂ ਲਈ ਕੁੱਲ 349 ਵਿਅਕਤੀਆਂ ਦੀ ਸੈਂਪਿਗ ਕੀਤੀ ਗਈ ਹੈ।  ਉਹਨਾਂ ਦੱਸਿਆ ਕਿ 34 ਵਿਅਕਤੀਆਂ ਨੂੰ ਹੋਮ ਆਈਸੋਲੇਸ਼ਨ ਵਿਚ ਰੱਖਿਆ ਗਿਆ ਹੈ।  ਉਹਨਾਂ ਕਿਹਾ ਕਿ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਕਰੋਨਾ ਦੇ ਸੰਕਰਮਣ ਨੂੰ ਖਤਮ ਕਰਨ ਲਈ ਮਿਸ਼ਨ ਫਤਿਹ ਤਹਿਤ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ  ਸਾਰੇ ਇਸ ਭਿਆਨਕ ਬਿਮਾਰੀ ਤੋ ਸੁਚੇਤ ਹੋ ਕੇ ਆਪਣਾ ਬਚਾਅ ਕਰ ਸਕਣ ਅਤੇ ਇਸ ਦੇ ਸੰਕਰਮਣ ਨੂੰ ਠੱਲ ਪੈ ਸਕੇ।  ਡਾ: ਜਸਵੰਤ ਸਿੰਘ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਸਾਨੂੰ ਮਿਸ਼ਨ ਫਤਿਹ ਤਹਿਤ ਪੰਜਾਬ ਸਰਕਾਰ ਵੱਲੋ ਜਾਰੀ ਹਦਾਇਤਾਂ ਨੂੰ ਆਪਣੀ ਨਿੱਜੀ ਜਿੰਦਗੀ ਵਿੱਚ ਇੱਕ ਆਦਤ ਵਜਂੋ ਅਪਨਾਉਣਾ ਚਾਹੀਦਾ ਹੈ, ਕਿਉਂਕਿ ਇੱਕਮਾਤਰ ਸਾਵਧਾਨੀ ਹੀ ਇਸ ਵਾਇਰਸ ਤੋਂ ਬਚਾਅ ਦਾ ਸਾਧਨ ਹੈ। ਉਨਾਂ ਕਿਹਾ ਕਿ ਵਾਰ ਵਾਰ ਹੱਥਾਂ ਨੂੰ ਧੋਣਾ, ਸਮਾਜਿਕ ਦੂਰੀ ਬਰਕਰਾਰ ਰੱਖਣੀ, ਸੈਨੇਟਾਈਜ਼ਰ ਦੀ ਵਰਤੋਂ, ਮਾਸਕ ਦੀ ਵਰਤੋਂ, ਦਸਤਾਨਿਆਂ ਦੀ ਵਰਤੋਂ, ਬੇਲੋੜੀ ਮੂਵਮੈਂਟ ਬੰਦ ਕਰਨੀ ਆਦਿ ਸਾਵਧਾਨੀਆਂ ਨਾਲ ਅਸੀਂ ਕਰੋਨਾ ਤੋ ਬਚੇ ਰਹਿ ਸਕਦੇ ਹਾਂ । 
****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘ ’ ਇੰਸਟਾਲ ਕਰੋ ਜੀ