ਕੋਵਿਡ ਦੇ ਵੱਧਦੇ ਪ੍ਰਕੋਪ ਤੋਂ ਬਚਣ ਲਈ 45 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀ ਵੈਕਸੀਨੇਸ਼ਨ ਜ਼ਰੂਰ ਕਰਵਾਉਣ: ਡਾ: ਗਗਨਦੀਪ ਸਿੰਘ

Tags: 

ਮੋਗਾ, 4 ਅਪਰੈਲ :(ਜਸ਼ਨ): ਕੋਵਿਡ ਦੇ ਵੱਧਦੇ ਪ੍ਰਕੋਪ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਵੈਕਸੀਨੇਸ਼ਨ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਡਾ. ਗਗਨਦੀਪ ਸਿੰਘ ਐੱਸ ਐੱਮ ਓ ਕਮ ਜ਼ਿਲ੍ਹਾ ਨੋਡਲ ਅਫਸਰ  ਕੋਵਿਡ ਵੈਕਸੀਨ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲੋਕਾਂ ਨੂੰ ਕੋਵਿਡ ਖਿਲਾਫ਼ ਸੁਰੱਖਿਅਤ ਕਰਨ ਲਈ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਕੈਂਪ ਲਗਾ ਕੇ ਲੋਕਾਂ ਨੂੰ ਵੈਕਸੀਨੇਟ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਅੱਜ ਅੱਗਰਵਾਲ ਸਮਾਜ ਸਭਾ ਦੇ ਸਹਿਯੋਗ ਨਾਲ ਲਗਾਏ ਕੈਂਪ ਵਿਚ 240 ਵਿਅਕਤੀਆਂ , ਮਾਤਾ ਚਿੰਤਪੁਰਨੀ ਧਰਮਸ਼ਾਲਾ ਵਿਖੇ 220 ਵਿਅਕਤੀਆਂ ਅਤੇ ਪੁਲਿਸ ਲਾਈਨ ਵਿਚ ਦੂਸਰੀ ਖੁਰਾਕ ਦਿੰਦਿਆਂ 116 ਕਰਮਚਾਰੀਆਂ ਨੂੰ ਵੈਕਸੀਨੇਸ਼ਨ ਦਿੱਤੀ ਗਈ। ਡਾ: ਗਗਨਦੀਪ ਸਿੰਘ ਨੇ ਦੱਸਿਆ ਕਿ ਕੱਲ ਮਿਤੀ 5 ਅਪਰੈਲ ਨੂੰ ਮੋਗਾ ਦੇ ਪਿੰਡ ਲੰਢੇਕੇ ਦੇ 50 ਨੰਬਰ ਵਾਰਡ, ਪਾਰਸ ਫੈਕਟਰੀ ਖੋਸਾ ਪਾਂਡੋ, ਧਵਨ ਪੈਲੇਸ , ਨਿਊ ਟਾਊਨ ਜੈਨ ਮੰਦਿਰ, ਪ੍ਰੀਤ ਨਗਰ ਵਾਰਡ ਨੰਬਰ 27 ਅਤੇ ਨਗਰ ਨਿਗਮ ਵਿਚ ਵੈਕਸੀਨੇਸ਼ਨ ਕੈਂਪ ਲਗਾਏ ਜਾਣਗੇ। ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੈਕਸੀਨੇਸ਼ਨ ਪ੍ਰਤੀ ਪਾਏ ਜਾਂਦੇ ਭਹਿਮਾਂ ਭਰਮਾਂ ਤੋਂ ਸੁਚੇਤ ਰਹਿਣ ਅਤੇ ਸਰਕਾਰੀ ਹਦਾਇਤਾਂ ਮੁਤਾਬਕ 45 ਸਾਲ ਤੋਂ ਜ਼ਿਆਦਾ ਉਮਰ ਹੱਦ ਵਾਲੇ ਸਾਰੇ ਵਿਅਕਤੀ ਵੈਕਸੀਨੇਸ਼ਨ ਜ਼ਰੂਰ ਕਰਵਾਉਣ। 

****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘ ’ ਇੰਸਟਾਲ ਕਰੋ ਜੀ