ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ ਨਰਸਰੀ ਤੋਂ ਦੂਸਰੀ ਜਮਾਤ ਤੇ ਸੱਤਵੀਂ ਤੋਂ ਨੌਵੀਂ ਜਮਾਤ ਦਾ ਨਤੀਜਾ ਰਿਹਾ 100%

ਮੋਗਾ,3 ਅਪਰੈਲ (ਜਸ਼ਨ): ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ ਕੋਵਿਡ -19 ਦੇ ਚਲਦਿਆਂ ਸਕੂਲ ਦੇ ਸਲਾਨਾ ਨਤੀਜੇ ਨੂੰ ਦੋ ਵਰਗਾਂ ਵਿੱਚ ਵੰਡਿਆ ਗਿਆ ਸੀ ਤਾਂ ਜੋ ਸਮਾਜਿਕ ਦੂਰੀ ਦਾ ਵੀ ਧਿਆਨ ਰੱਖਿਆ ਜਾ ਸਕੇ । ਇਸ ਮੌਕੇ ਕੋਵਿਡ - 19 ਨੂੰ ਲੈ ਕੇ ਸਰਕਾਰ ਦੁਆਰਾ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਦਾ ਪੂਰੀ ਤਰ੍ਹਾਂ ਪਾਲਣ ਕੀਤਾ ਗਿਆ। ਨਰਸਰੀ, ਐਲ. ਕੇ .ਜੀ .ਅਤੇ ਯੂ. ਕੇ. ਜੀ. ਦੇ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਪ੍ਰਾਪਤ ਕੀਤੇ। ਪਹਿਲੀ ਜਮਾਤ ਵਿੱਚ ਆਕਾਸ਼ ਗਰਗ, ਓਜੱਸਵ, ਯਸ਼ਵੀ ਸ਼ਰਮਾ, ਹਰਕੀਰਤ ਕੌਰ ,ਜੈਸਮੀਨ ਕੌਰ, ਮਨਮਿੰਦਰ ਕੌਰ, ਏਕਮਦੀਪ ਸਿੰਘ ਨੇ ਈ. ਵੀ. ਐਸ. ਅਤੇ ਗਣਿਤ ਵਿਚੋਂ 100% ਅੰਕ ਪ੍ਰਾਪਤ ਕੀਤੇ। ਦੂਸਰੀ ਜਮਾਤ ਵਿਚ ਸ਼ਗੁਨ ਮਨਚੰਦਾ ਅਤੇ ਗੁਰਨੂਰ ਸਿੰਘ ਨੇ ਈ. ਵੀ. ਐਸ. ਵਿਚੋਂ 100% ਅੰਕ ਪ੍ਰਾਪਤ ਕੀਤੇ। ਸੱਤਵੀਂ ਜਮਾਤ ਵਿਚ ਅਰਸ਼ਪ੍ਰੀਤ ਕੌਰ, ਅਭਿਨੂਰ ਕੌਰ, ਅਜੈਪ੍ਤਾਪ ਸਿੰਘ, ਸਨੇਹਲ ਗਾਂਧੀ, ਤਮਨਪ੍ਰੀਤ ਕੌਰ, ਤਨਮੈ ਬਾਂਸਲ, ਨਵਜੋਤ ਕੌਰ, ਨੇਹਾ, ਆਰਤੀ, ਅਵਨੀਤ ਕੌਰ, ਸਾਰਾ ਸਿੱਧੂ, ਰਿਸ਼ਵ ਗੋਇਲ ਨੇ ਆਪਣੀ- ਆਪਣੀ ਜਮਾਤ ਵਿੱਚੋ ਕ੍ਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਅੱਠਵੀਂ ਜਮਾਤ ਵਿੱਚ ਫ਼ਰਹਾ, ਮਾਨਵਜੀਤ ਸਿੰਘ, ਏਰਕਾ ਅਰੋੜਾ, ਦਿਵਜੋਤ ਸਿੰਘ, ਮਨਜੋਸ਼ ਸਿੰਘ, ਸੇ੍ਆ ਗਰਗ, ਜਸਮਨਵੀਰ ਸਿੰਘ, ਅਮਨਦੀਪ ਕੌਰ, ਬਬਲਪ੍ਰੀਤ ਕੌਰ, ਨਵਜੋਤ ਸਿੰਘ, ਸਨੇਹਦੀਪ ਕੌਰ ਅਤੇ ਪਾਇਲ ਨੇ ਸ਼ਾਨਦਾਰ ਅੰਕ ਪ੍ਰਾਪਤ ਕਰਦੇ ਹੋਏ ਆਪਣੀ- ਆਪਣੀ ਜਮਾਤ ਵਿੱਚੋਂ ਕ੍ਮਵਾਰ ਪਹਿਲਾ ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਨੌਵੀਂ ਜਮਾਤ ਵਿਚ ਨਵਕਿਰਨ ਕੌਰ, ਯਸ਼ਿਕਾ, ਅਕਾਸ਼ਦੀਪ ਗਿਰਧਰ, ਨਮਨ, ਸੇ੍ਆ, ਅਰਸ਼ਦੀਪ ਕੌਰ, ਕਰਨਪ੍ਰਤਾਪ ਸਿੰਘ, ਤਨਵੀਰ ਕੌਰ, ਚਾਰੂ ਮੋਂਗਾ, ਮਨਿੰਦਰ ਕੌਰ, ਖੁਸ਼ੀ, ਪ੍ਰਭਜੋਤ ਕੌਰ ਅਤੇ ਅਰਮਾਨ ਧੂੜੀਆ ਨੇ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕੀਤੀਆਂ। ਸਕੂਲ ਦੇ ਚੇਅਰਮੈਨ ਸ. ਦਵਿੰਦਰਪਾਲ ਸਿੰਘ, ਪ੍ਰੈਜ਼ੀਡੈਂਟ ਸ. ਕੁਲਦੀਪ ਸਿੰਘ ਸਹਿਗਲ, ਜਨਰਲ ਸੈਕਟਰੀ ਮੈਡਮ ਪਰਮਜੀਤ ਕੌਰ ਅਤੇ ਪ੍ਰਿੰਸੀਪਲ ਮੈਡਮ ਸਤਵਿੰਦਰ ਕੌਰ ਨੇ ਸਾਰੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਵੱਖ-ਵੱਖ ਵਿਸ਼ਿਆਂ ਵਿੱਚੋਂ 100% ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ ਤੇ ਮੈਰਿਟ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ।