ਮੋਗਾ ‘ਚ 39 ਪਾਜ਼ਿਟਿਵ, ਅਧਿਆਪਕ ਪਤੀ ਪਤਨੀ ਸਣੇ ਕੁੱਲ ਐਕਟਿਵ ਕੇਸਾਂ ਦੀ ਗਿਣਤੀ ਹੋਈ 298

Tags: 

ਮੋਗਾ, 1 ਅਪਰੈਲ (ਜਸ਼ਨ): ਮੋਗਾ ਜ਼ਿਲ੍ਹੇ ਵਿਚ ਅੱਜ 39 ਕੇਸ ਕਰੋਨਾ ਪਾਜ਼ਿਟਿਵ ਆਉਣ ਨਾਲ ਕੁੱਲ ਐਕਟਿਵ ਕੇਸਾਂ ਦੀ ਗਿਣਤੀ 298 ਹੋ ਗਈ ਹੈ।ਇਹਨਾਂ ਕੇਸਾਂ ਵਿਚ ਦੋ ਵੱਖ ਵੱਖ ਸਰਕਾਰੀ ਸਕੂਲਾਂ ਦੇ ਦੋ ਅਧਿਆਪਕ ਵੀ ਕਰੋਨਾ ਪਾਜ਼ਿਟਿਵ ਆਏ ਹਨ, ਇਹ ਦੋਨੋਂ ਅਧਿਆਪਕ ਪਤੀ ਪਤਨੀ ਹਨ।  ਸਿਹਤ ਵਿਭਾਗ ਵੱਲੋਂ ਸਬੰਧਤ ਅਧਿਆਪਕਾਂ ਦੇ ਸਕੂਲਾਂ ਦੇ ਬਾਕੀ ਅਧਿਆਪਕਾਂ ਦੀ ਸੈਂਪਲਿਗ ਕੀਤੀ ਗਈ ਹੈ ਅਤੇ ਉਹਨਾਂ ਦੀ ਰਿਪੋਰਟ ਕੱਲ ਸ਼ਾਮ ਤੱਕ ਆਉਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਇਕ ਸਕੂਲ ਵਿਚ ਪਹਿਲਾਂ ਵੀ ਇਕ ਅਧਿਆਪਕ ਕਰੋਨਾ ਪਾਜ਼ਿਟਿਵ ਪਾਇਆ ਗਿਆ ਸੀ ਪਰ ਹੁਣ ਉਹ ਠੀਕ ਹੈ। ਇਹ ਵੀ ਵਰਨਣਯੋਗ ਹੈ ਕਿ ਇਹਨਾਂ ਦੋਨਾਂ ਸਕੂਲਾਂ ਨਾਲ ਸਬੰਧਤ ਇਕ ਅਧਿਆਪਕ ਦੀ ਸੇਵਾ ਮੁਕਤੀ ਪਾਰਟੀ ਵਿਚ ਕੁਝ ਅਧਿਆਪਕ ਸ਼ਾਮਲ ਹੋਏ ਸਨ ਅਤੇ ਇਸ ਪਾਰਟੀ ਵਿਚ ਕਰੋਨਾ ਪਾਜ਼ਿਟਿਵ ਪਾਏ ਗਏ ਪਤੀ ਪਤਨੀ ਸ਼ਾਮਲ ਸਨ, ਇਸ ਕਰਕੇ ਸਿਹਤ ਵਿਭਾਗ ਵੱਲੋਂ ਇਹਨਾਂ ਸਾਰੇ ਅਧਿਆਪਕਾਂ ਨੂੰ ਕਰੋਨਾ ਟੈਸਟ ਕਰਾਉਣ ਲਈ ਪ੍ਰੇਰਿਆ ਜਾ ਰਿਹਾ ਹੈ। ਓਧਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੋਰੋਨਾ ਦਾ  ਵੱਡਾ ਧਮਾਕਾ ਹੋਇਆ ਜਦੋਂ 332 ਨਵੇਂ ਮਰੀਜਾਂ ਦੀ ਪਛਾਣ ਹੋਈ ਅਤੇ 11 ਮਰੀਜਾਂ ਦੀ  ਦੁਖਦਾਈ ਮੌਤ ਹੋ ਗਈ