ਨਿਊ ਗੀਤਾ ਕਲੋਨੀ ਵੈਲਫੇਅਰ ਸੁਸਾਇਟੀ ਦੀ ਮੀਟਿੰਗ ਦੌਰਾਨ ਕਾਰਜਕਾਰਨੀ ਦਾ ਐਲਾਨ ਕਰਦਿਆਂ, ਕੌਂਸਲਰ ਗੌਰਵ ਗੁੱਡੂ ਗੁਪਤਾ ਨੇ ਆਖਿਆ " ਕਲੋਨੀ ਦੀਆਂ ਸਮੱਸਿਆਂ ਪਹਿਲ ਦੇ ਆਧਾਰ ਤੇ ਹੱਲ ਕਰਵਾਵਾਂਗਾ "
ਮੋਗਾ,28 ਮਾਰਚ (ਜਸ਼ਨ): ਅੱਜ ਨਿਊ ਗੀਤਾ ਕਲੋਨੀ ਵੈਲਫੇਅਰ ਸੁਸਾਇਟੀ ਮੋਗਾ ਦੀ ਜਨਰਲ ਹਾਊਸ ਦੀ ਮੀਟਿੰਗ ਪੁਸ਼ਪਾ ਕਲੱਬ ਦੀ ਕਾਰ ਪਾਰਕਿੰਗ ਵਿਖੇ ਚੇਅਰਮੈਨ ਭਗਵਾਨ ਦਾਸ ਗੁਪਤਾ ਅਤੇ ਗੌਰਵ ਗੁਪਤਾ ਗੁੱਡੂ ਕੋਂਸਲਰ ਦੀ ਪ੍ਰਧਾਨਗੀ ਹੇਠ ਹੋਈ । ਇਹ ਗੱਲ ਵਰਣਨਯੋਗ ਹੈ ਕਿ ਪਿਛਲੀ ਮੀਟਿੰਗ ਦੌਰਾਨ ਗੌਰਵ ਗੁਪਤਾ ਕੌਂਸਲਰ ਨੂੰ ਸਰਬ ਸੰਮਤੀ ਨਾਲ ਕਲੌਨੀ ਦਾ ਪ੍ਰਧਾਨ ਬਣਾਇਆ ਗਿਆ ਸੀ ਅਤੇ ਗੁੱਡੂ ਨੂੰ ਸੋਸਾਇਟੀ ਦੀ ਕਾਰਜਕਾਰਨੀ ਬਣਾਉਣ ਦੇ ਪੂਰਨ ਅਧਿਕਾਰ ਦਿੱਤੇ ਗਏ ਸਨ। ਅੱਜ ਪ੍ਰਧਾਨ ਗੌਰਵ ਗੁਪਤਾ ਗੁੱਡੂ ਨੇ ਆਪਣੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਕਾਰਜਕਾਰਨੀ ਦਾ ਐਲਾਨ ਕਰ ਦਿੱਤਾ। ਕਾਰਜਕਾਰਨੀ ਵਿੱਚ ਭਗਵਾਨ ਦਾਸ ਗੁਪਤਾ ਨੂੰ ਚੇਅਰਮੈਨ, ਗੌਰਵ ਗੁਪਤਾ ਗੁੱਡੂ ਨੂੰ ਪ੍ਰਧਾਨ, ਡਾਕਟਰ ਰਾਜੇਸ਼ ਪੁਰੀ ਮੁੱਖ ਸਲਾਹਕਾਰ ,ਡਾਕਟਰ ਵਿਨੋਦ ਗੋਇਲ ਅਤੇ ਸਮਾਜ ਸੇਵੀ ਰਾਜੇਸ਼ ਕੋਛੜ ਨੂੰ ਉੱਪ-ਪ੍ਰਧਾਨ, ਗੁਰਸੇਵਕ ਸਿੰਘ ਡੈਣੀ ਜਨਰਲ ਸਕੱਤਰ, ਸੰਤੋਸ਼ ਸਾ਼ਹੀ ਸੰਯੁਕਤ ਜਨਰਲ ਸਕੱਤਰ, ਕੇਤਨ ਸੂਦ ਐਡਵੋਕੇਟ ਕਾਨੂੰਨੀ ਸਲਾਹਕਾਰ , ਪ੍ਰਿਤਪਾਲ ਅਰੋੜਾ ਕੈਸ਼ੀਅਰ, ਮਨੋਹਰ ਲਾਲ ਮੋਲੜੀ, ਪਰਦੀਪ ਭੰਡਾਰੀ , ਅਮਰਜੀਤ ਸਿੰਘ ਅਤੇ ਰਜੀਵ ਤਾਂਗੜੀ(ਚਾਰੇ ਸਲਾਹਕਾਰ ), ਰਾਜੂ ਸ਼ਰਮਾ ਨੂੰ ਦਫਤਰ ਸਕੱਤਰ ਨੂੰ ਨਿਯੁਕਤ ਕੀਤਾ ਗਿਆ ।ਸਟੇਜ ਦਾ ਸੰਚਾਲਨ ਸਮਾਜ਼ ਸੇਵੀ ਰਾਕੇਸ਼ ਸਿਤਾਰਾ ਨੇ ਕੀਤਾ। ਇਸ ਤੋ ਇਲਾਵਾ ਕਲੋਨੀ ਦੀਆਂ ਸਾਰੀਆਂ ਗਲੀਆਂ ਵਿੱਚੋਂ ਦੋ - ਦੋ ਮੈਂਬਰਾਂ ਨੂੰ ਕਾਰਜਕਾਰਨੀ ਮੈਂਬਰ ਲਿਆ ਗਿਆ। ਇਸ ਮੌਕੇ ਕਲੋਨੀ ਦੀਆਂ ਸਮੱਸਿਆਂ ਤੇ ਵੀ ਵਿਚਾਰ ਚਰਚਾ ਕੀਤੀ ਗਈ । ਪ੍ਰਧਾਨ ਗੌਰਵ ਗੁਪਤਾ ਗੁੱਡੂ ਕੌਂਸਲਰ ਨੇ ਉਨ੍ਹਾਂ ਸਮੱਸਿਆ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ । ਇਸ ਮੌਕੇ ਵੱਡੀ ਗਿਣਤੀ ਵਿੱਚ ਕਲੋਨੀ ਨਿਵਾਸੀ ਹਾਜ਼ਰ ਸਨ।