ਵਿਧਾਇਕ ਡਾ: ਹਰਜੋਤ ਕਮਲ ਨੇ ਕਾਲੀਏ ਵਾਲਾ ਤੋਂ ਮਹੇਸ਼ਰੀ ਤੱਕ ਬਨਣ ਵਾਲੀ ਸੜਕ ਦੇ ਪ੍ਰੌਜੈਕਟ ਦਾ ਰੱਖਿਆ ਨੀਂਹ ਪੱਥਰ

*** ਸਟੇਡੀਅਮ, ਪੰਚਾਇਤ ਘਰ, ਗਊਸ਼ਾਲਾ ਸ਼ੈੱਡ ਅਤੇ ਸੋਲਰ ਲਾਈਟਾਂ ਸਦਕਾ ਪਿੰਡ ਦੀ ਨਕਸ਼ ਨੁਹਾਰ ਬਦਲੀ: ਵਿਧਾਇਕ ਡਾ: ਹਰਜੋਤ ਕਮਲ ****
ਮੋਗਾ,28 ਮਾਰਚ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਮੋਗਾ ਹਲਕੇ ਦੇ ਸੰਪੂਰਨ ਵਿਕਾਸ ਲਈ ਲਗਾਤਾਰ ਵੱਖ ਵੱਖ ਥਾਵਾਂ ’ਤੇ ਨਵੇਂ ਪ੍ਰੌਜੈਕਟਾਂ ਦੀ ਸ਼ਰੁੂਆਤ ਕੀਤੀ ਜਾ ਰਹੀ ਹੈ । ਅੱਜ ਉਹ ਮੋਗਾ ਹਲਕੇ ਦੇ ਪਿੰਡ ਕਾਲੀਏ ਵਾਲਾ ਪਹੰੁਚੇ ਅਤੇ ਕਾਲੀਏਵਾਲਾ ਤੋਂ ਮਹੇਸਰੀ ਤੱਕ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਰੱਖਿਆ । ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਸੰਬੋਧਨ ਕਰਦਿਆਂ ਆਖਿਆ ਕਿ ਇਹ ਸੜਕ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਿਛਲੇ ਕਾਰਜਕਾਲ ਦੌਰਾਨ ਬਣੀ ਸੀ ਤੇ ਹੁਣ ਮੁੜ ਕੈਪਟਨ ਸਾਬ੍ਹ ਦੇ ਮੌਜੂਦਾ ਕਾਰਜਕਾਲ ਦੌਰਾਨ ਬਣਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਕਾਲੀਏਵਾਲਾ ਤੋਂ ਮਹੇਸਰੀ ਦੇ ਵਿਚਾਲੇ ਸੇਮ ਦਾ ਪੁਲ ਚੌੜਾ ਕਰਕੇ ਨਵਾਂ ਬਣਾਇਆ ਗਿਆ ਹੈ ਤਾਂ ਕਿ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ, ਕਿਉਂਕਿ ਇਹ ਪੁਲ ਲੰਡਾ ਹੋਣ ਕਰਕੇ, ਅਕਸਰ ਹਾਦਸੇ ਵਾਪਰਦੇ ਸਨ ਖਾਸਕਰ ਪੁਲ ਤੰਗ ਹੋਣ ਕਰਕੇ ਕੰਬਾਈਨ ਨਾ ਲੰਘਣ ਕਰਕੇ, ਕਿਸਾਨਾਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਮੌਕੇ ਸਰਪੰਚ ਜਗਵੀਨ ਸਿੰਘ ਮੀਨਾ ਨੇ ਵਿਧਾਇਕ ਡਾ: ਹਰਜੋਤ ਕਮਲ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹਨਾਂ ਦੇ ਨਿਰੰਤਰ ਯਤਨਾਂ ਸਦਕਾ ਪਿੰਡ ਦੀਆਂ ਵੱਡੀਆਂ ਸਮੱਸਿਆਵਾਂ ਹੱਲ ਹੋ ਸਕੀਆਂ ਹਨ ਵਿਸ਼ੇਸ਼ਕਰ ਢਾਈ ਏਕੜ ਵਿਚ ਸਟੇਡੀਅਮ ਦੀ ਉਸਾਰੀ, ਪਿੰਡ ਦੀਆਂ ਗਲੀਆਂ ਨਾਲੀਆਂ ਪੱਕੀਆਂ ਹੋਣ ਤੋਂ ਇਲਾਵਾ ਸੋਲਰ ਐੱਲ ਈ ਡੀ ਲਾਈਟਾਂ, ਪੰਚਾਇਤ ਘਰ, ਗਊਸ਼ਾਲਾ ਲਈ ਸ਼ੈੱਡ ਅਤੇ ਪਿੰਡ ਦੀ ਫਿਰਨੀ ’ਤੇ ਲੱਗੇ ਬੂਟਿਆਂ ਦੁਆਲੇ ਟਰੀ ਗਾਰਡ ਆਦਿ ਸਦਕਾ ਪਿੰਡ ਦੀ ਨਕਸ਼ ਨੁਹਾਰ ਬਦਲ ਗਈ ਹੈ।  ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨਾਲ ਜਗਸੀਰ ਸਿੰਘ ਸੀਰਾ ਚਕਰ, ਚੇਅਰਮੈਨ ਮਾਰਕੀਟ ਕਮੇਟੀ ਰਜਿੰਦਰਪਾਲ ਸਿੰਘ ਗਿੱਲ ਸਿੰਘਾਵਾਲਾ, ਵਾਈਸ ਚੇਅਰਮੈਨ ਜਗਦੀਪ ਸਿੰਘ ਸੀਰਾ ਲੰਢੇਕੇ, ਚੇਅਰਮੈਨ ਦੀਸ਼ਾ ਬਰਾੜ ਤੋਂ ਇਲਾਵਾ ਪਿੰਡ ਕਾਲੀਏਵਾਲਾ ਦੇ ਪੰਚਾਇਤ ਮੈਂਬਰ ਅਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ