ਮੋਗਾ ‘ਚ 83 ਵਿਅਕਤੀ ਕਰੋਨਾ ਪੀੜਤ ਪਾਏ ਜਾਣ ’ਤੇ ਲੋਕਾਂ ‘ਚ ਚਿੰਤਾ ਦਾ ਆਲਮ

Tags: 

ਮੋਗਾ, 25 ਮਾਰਚ (ਜਸ਼ਨ): ਮੋਗਾ ‘ਚ ਪਿਛਲੇ 24 ਘੰਟਿਆਂ ਦੌਰਾਨ 83 ਵਿਅਕਤੀਆਂ ਦੇ ਕਰੋਨਾ ਪਾਜ਼ਿਟਿਵ ਪਾਏ ਜਾਣ ਨਾਲ ਕਰੋਨਾ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਜਾਰੀ ਹੈ ਅਤੇ ਅੱਜ ਦੇ ਮਰੀਜ਼ਾਂ ਸਣੇ ਐਕਟਿਵ ਕੇਸਾਂ ਦੀ ਗਿਣਤੀ 307 ਹੋ ਗਈ ਹੈ। ਲੋਕ ਅਜੇ ਮਾਸਕ ਲਗਾਉਣ ਨਹੀਂ ਲੱਗੇ, ਸਮਾਜਿਕ ਦੂਰੀ ਦਾ ਖਿਆਲ ਬਿੱਲਕੁੱਲ ਨਹੀਂ ਰੱਖਿਆ ਜਾ ਰਿਹਾ ਅਤੇ ਹੱਥਾਂ ਨੂੰ ਵਾਰ ਵਾਰ ਧੋਣ ਜਾਂ ਸੈਨੇਟਾਈਜ਼ ਕਰਨਾ ਤਾਂ ਦੂਰ ਦੀ ਗੱਲ ਸਗੋਂ ਖਾਣ ਪੀਣ ਦੀਆਂ ਦੁਕਾਨਾਂ ਖਾਸਕਰ ਮਠਿਆਈ ਦੀਆਂ ਦੁਕਾਨਾਂ ’ਤੇ ਹੱਥਾਂ ਵਿਚ ਦਸਤਾਨੇ ਨਜ਼ਰ ਨਹੀਂ ਆਉਂਦੇ, ਹੋਰ ਤਾਂ ਹੋਰ ਕੇਕ, ਮਠਿਆਈ ਜਾਂ ਨਮਕੀਨ ਆਦਿ ਪਰੋਸਣ ਜਾਂ ਵੇਚਣ ਵੇਲੇ ਦੁਕਾਨਾਂ ਦੇ ਕਰਿੰਦਿਆਂ ਦੇ ਮੂੰਹ ਤੇ ਮਾਸਕ ਅਤੇ ਹੱਥਾਂ ਵਿਚ ਗਲਵਜ਼ ਨਹੀਂ ਹੁੰਦੇ , ਇਸ ਕਰਕੇ ਅਜਿਹੇ ਹਾਲਾਤ ਵਿਚ ਮੋਗਾ ਵਿਚ ਕਿਸੇ ਵੇਲੇ ਵੀ ਕਰੋਨਾ ਵੱਡੇ ਪੱਧਰ ’ਤੇ ਫੈਲਣ ਦਾ ਅੰਦੇਸ਼ਾ ਹੈ। ਸਰਕਾਰ ਵੱਲੋਂ ਸਕੂਲ ਬੰਦ ਕੀਤੇ ਜਾਣ ਨਾਲ ਵਿਦਿਆਰਥੀ ਜ਼ਰੂਰ ਸੁਰੱਖਿਅਤ ਹੋ ਗਏ ਨੇ। ਪੁਲਿਸ ਵੱਲੋਂ ਹਲਕੀ ਫੁਲਕੀ ਸਖਤੀ ਦਾ ਆਲਮ ਵੀ ਨਜ਼ਰ ਆਉਂਦਾ ਹੈ ਅਤੇ ਮਾਸਕ ਨਾ ਪਾਉਣ ਵਾਲਿਆਂ ਨੂੰ ਫੜ੍ਹ ਕੇ ਕਰੋਨਾ ਟੈਸਟ ਕਰਵਾਇਆ ਜਾ ਰਿਹਾ ਹੈ ।  ਮੋਗਾ ਜ੍ਹਿਲੇ ਵਿੱਚ ਕਰੋਨਾ ਦੇ ਤੇਜ਼ੀ ਨਾਲ ਵੱਧ ਰਹੇ ਪ੍ਰਕੋਪ ਨੂੰ ਦੇਖਦੇ ਹੋਏ  ਐਸ.ਐਸ.ਪੀ. ਮੋਗਾ ਵਲੋਂ ਮਾਸਕ ਲਗਾਉਣਾ ਜਰੂਰੀ ਕਰ ਦਿੱਤਾ ਹੈ ਅਤੇ ਸਿਹਤ ਵਿਭਾਗ ਨਾਲ ਮਿਲ ਕੇ ਜੋਆਇੰਟ ਟੀਮਾਂ ਬਣਾ ਦਿੱਤੀਆਂ ਹਨ ।ਮਾਸਕ ਨਾ ਪਾਉਣ ਵਾਲਿਆਂ ਦਾ ਮੌਕੇ ਤੇ ਹੀ ਚਲਾਨ ਕੱਟਿਆ ਜਾਵੇਗਾ ਅਤੇ ਉਸ ਦਾ ਕੋਵਿਟ ਟੈਸਟ ਕਰਵਾਇਆ ਜਾਵੇਗਾ।ਸਿਹਤ ਵਿਭਾਗ ਵੱਲੋਂ ਇੱਕ ਮੁਬਾਇਲ ਵੈਨ ਮੋਗਾ ਦੇ ਮੇਨ ਚੌਂਕ ਵਿੱਚ ਖੜੀ ਕੀਤੀ ਜਾਵੇਗੀ, ਪ੍ਰਸ਼ਾਸ਼ਨ ਵੱਲੋਂ ਇੱਕ ਵੈਨ ਥਾਣਾ ਸਿਟੀ ਨੰਬਰ 1 ਅਤੇ ਦੂਜੀ ਵੈਨ ਥਾਣਾ ਸਾਉਥ ਨੂੰ ਦਿੱਤੀ ਗਈ ਹੈ ।ਜਿਨ੍ਹਾਂ ਦੇ ਮਾਸਕ ਨਾ ਪਾਇਆ ਹੋਵੇਗਾ ਗੱਡੀ ਵਿੱਚ ਬੈਠਾ ਕੇ  ਕੇ ਮੇਨ ਚੌਂਕ ਵਿੱਚ ਲਿਆ ਕੇ ਕੋਵਿਡ ਟੈਸਟ ਕਰਵਾਇਆ ਜਾਵੇਗਾ।