ਅਕਾਲੀਆਂਵਾਲਾ 'ਚ 17 ਵੇੰ ਕੰਨਿਆ ਦਾਨ ਸਮਾਰੋਹ ਮੌਕੇ ਬਾਬਾ ਗੁਰਦੀਪ ਸਿੰਘ, ਬੰਤ ਸੇਖੋਂ,ਚੇਅਰਮੈਨ ਮਹਿੰਦਰਜੀਤ,ਸੁਰਿੰਦਰ ਜੌੜਾ, ਹਰਬੰਸ ਸੇਖਾ ਸਣੇ ਕਈ ਸ਼ਖ਼ਸੀਅਤਾਂ ਨੇ ਦਿੱਤਾ ਅਸ਼ੀਰਵਾਦ

Tags: 
ਧਰਮਕੋਟ/ ਫਤਿਹਗੜ੍ਹ ਪੰਜਤੂਰ,23ਮਾਰਚ (ਜਸ਼ਨ)- ਕਾਰਗਿਲ ਸ਼ਹੀਦ ਜਿਉਣ ਸਿੰਘ ਮਾਛੀਵਾਲਾ ਦੀ ਯਾਦ ਵਿੱਚ 17ਵਾਂ ਕੰਨਿਆ ਦਾਨ ਸਮਾਰੋਹ ਪਿੰਡ  ਅਕਾਲੀਆਂਵਾਲਾ ਵਿਖੇ ਭਾਈ ਰੂਪ ਚੰਦ ਦਲ ਦੇ ਜਥੇਦਾਰ ਸਮਾਜਸੇਵੀ ਬਾਬਾ ਗੁਰਦੀਪ ਸਿੰਘ ਭਾਈਕਾ, ਯੂਥ ਵੈੱਲਫੇਅਰ ਕਲੱਬ, ਸਮੂਹ ਨਗਰ ਨਿਵਾਸੀ,ਇਲਾਕੇ ਭਰ ਦੇ ਰਾਜਨੀਤਕ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ  ਕਰਵਾਇਆ ਗਿਆ। ਸਮਾਗਮ ਦੌਰਾਨ 11ਜ਼ਰੂਰਤਮੰਦ ਪਰਿਵਾਰਾਂ ਦੀਆਂ ਸ਼ਾਦੀਆਂ ਕੀਤੀਆਂ ਗਈਆਂ।ਇਸ ਸਮਾਗਮ ਵਿੱਚ ਹਰ ਸਾਲ ਦੀ ਤਰ੍ਹਾਂ ਬਾਬਾ ਗੁਰਦੀਪ ਸਿੰਘ ਜੀ ਭਾਈ ਕਾ,ਦਲਜੀਤ ਸਿੰਘ ਬਿੱਟੂ ਠੇਕੇਦਾਰ,ਰੂਪ ਸਿੰਘ ਸੰਧੂ ਝਤਰਾ ਅਮਰੀਕਾ, ਦਲਜੀਤ ਸਿੰਘ ਗੇਦੂ ਕੈਨੇਡਾ ਪ੍ਰਧਾਨ ਰਾਮਗੜ੍ਹੀਆ ਐਸੋਸੀਏਸ਼ਨ  ,ਹਰਨੇਕ ਸਿੰਘ ਬਰਾਡ਼ ਕੈਨੇਡਾ ਮਹੀਆਂਵਾਲਾ,ਗੁਰਪ੍ਰੀਤ ਸਿੰਘ ਗੋਪੀ ਰਾਊਕੇ,ਜਸਵਿੰਦਰ ਸਿੰਘ ਗਿੱਲ ਆਸਟ੍ਰੇਲੀਆ,ਜਗਤਾਰ ਸਿੰਘ ਚਾਚੋਵਾਲ ਨਾਰਵੇ,ਗੁਰਜਿੰਦਰਪਾਲ ਸਿੰਘ ਸੋਨਾ ਉਪਲ ਬੱਗੀ ਪੱਤਨੀ,ਭਿੰਡਰ ਪਰਿਵਾਰ ਮਾਛੀਵਾਲਾ,ਮਾਸਟਰ ਹਕੂਮਤ ਰਾਏ ਮਨਚੰਦਾ,ਹਰਬੰਸ ਸਿੰਘ ਸੇਖਾ ਸੁਪਰਡੰਟ ਮਖੂ, ਅੰਗਰੇਜ਼ ਸਿੰਘ ਧੁੰਨਾ ਮੋਗਾ,ਡਾ ਸੁਰਜੀਤ ਸਿੰਘ ਸਿੱਧੂ ਬੀਕੇਐਸ ਕਾਲਜ ਮੁਹਾਰ,ਸ਼ੁਭਮ ਵਰਮਾ ਪੱਤਰਕਾਰ ਮੋਗਾ ਆਦਿ ਸ਼ਖ਼ਸੀਅਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਮਾਜ ਸੇਵਾ ਦੇ ਇਸ ਮਹਾਨ ਕੁੰਭ ਵਿਚ ਆਪਣੇ ਦਸਵੰਧ ਦਾ ਯੋਗਦਾਨ ਪਾਇਆ। ਸਮਾਗਮ ਦਾ ਉਦਘਾਟਨ ਬੰਤ ਸਿੰਘ ਸੇਖੋਂ ਸਮਾਜ ਸੇਵੀ ਨੇ ਕੀਤਾ।ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਬਲਾਕ ਸੰਮਤੀ ਦੇ ਚੇਅਰਮੈਨ ਮਹਿੰਦਰਜੀਤ ਸਿੰਘ ਜ਼ੀਰਾ,ਸੁਰਿੰਦਰ ਸਿੰਘ ਜੌੜਾ ਮੈਂਬਰ ਪੀ ਪੀ ਸੀ ਸੀ ਪੰਜਾਬ, ਰਵਿੰਦਰ ਸਿੰਘ ਰਵੀ ਗਰੇਵਾਲ ਸਮਾਜ ਸੇਵੀ,ਜਗਜੀਤ ਸਿੰਘ ਬਰਾੜ ਪੰਡੋਰੀ ਖੱਤਰੀਆਂ, ਸਰਪੰਚ ਸੁਰਜੀਤ ਸਿੰਘ ਗਿੱਲ ਕੱਸੋਆਣਾ, ਸਰਪੰਚ ਗੁਰਦਾਸ ਸਿੰਘ ਸੰਧੂ ਸ਼ਾਹਵਾਲਾ, ਡਾ ਰਸ਼ਪਾਲ ਸਿੰਘ ਗਿੱਲ ਕੌਂਸਲਰ,ਸਰਪੰਚ ਬਲਕਾਰ ਸਿੰਘ ਵਕੀਲਾਂਵਾਲਾ, ਉਡੀਕ ਸਰਾਂ ਕੈਨੇਡਾ,ਵਿਸ਼ੇਸ਼ ਤੌਰ ਤੇ ਪੁੱਜੇ ਲੜਕੀਆਂ ਨੂੰ ਅਸ਼ੀਰਵਾਦ ਉਕਤ ਸ਼ਖ਼ਸੀਅਤਾਂ ਤੋਂ ਇਲਾਵਾ ਜੋਗਿੰਦਰ ਸਿੰਘ ਸੰਧੂ, ਰਣਜੀਤ ਸਿੰਘ ਜੀਤਾ ਸ਼ਾਹ,  ਗੁਰਚਰਨ ਸਿੰਘ ਲਲਿਹਾਂਦੀ, ਜੋਗਿੰਦਰ ਸਿੰਘ ਪੱਪੂ ਕਾਹਨੇਵਾਲਾ, ਸਰਪੰਚ ਸੁਖਜਿੰਦਰ ਸਿੰਘ ਭੈਣੀ, ਲਖਵਿੰਦਰ ਸਿੰਘ ਭੈਣੀ,ਹਰਜਿੰਦਰ ਸਿੰਘ ਫੌਜੀ ਅਕਾਲੀਆਂਵਾਲਾ,ਗੁਰਨਾਮ ਸਿੰਘ ਵਿਰਕ ਲਲਿਹਾਂਦੀ,ਸਲਵਿੰਦਰ ਸਿੰਘ ਅਵਾਨ ਪ੍ਰਧਾਨ, ਅਮਰਜੀਤ ਸਿੰਘ ਮਠਾੜੂ,ਮਲਕੀਤ ਸਿੰਘ ਪਟਵਾਰੀ,ਹਰਜਿੰਦਰ ਸਿੰਘ ਭਿੰਡਰ,ਜਸਵੰਤ ਸਿੰਘ ਭਿੰਡਰ, ਕਾਂਗਰਸੀ ਆਗੂ ਸੁਖਵਿੰਦਰ ਸਿੰਘ ਮਾਛੀਵਾਲਾ,ਐਡਵੋਕੇਟ ਗੁਰਪ੍ਰੀਤ ਸਿੰਘ ਕੰਬੋਜ, ਸੁਖਵੀਰ ਸਿੰਘ ਮੰਦਰ, ਮਾਸਟਰ ਸੁਖਦੇਵ ਸਿੰਘ ਰਾਊਵਾਲਾ, ਮਾਸਟਰ ਮੇਵਾ ਸਿੰਘ,ਅਵਤਾਰ ਸਿੰਘ ਮਨਾਵਾਂ,ਜਗਜੀਤ ਸਿੰਘ ਜੱਸਲ, ਰਣਬੀਰ ਰਾਣਾ, ਬਲਦੇਵ ਸਿੰਘ ਮੰਦਰ, ਸੁੱਖਾ ਸਿੰਘ ਵਿਰਕ, ਯਾਦਵਿੰਦਰ ਸਿੰਘ ਰਾਜਾਂਵਾਲਾ, ਜਸਪ੍ਰਤਾਪ ਸਿੰਘ ਆਡ਼੍ਹਤੀ ਰਾਜਾਂਵਾਲਾ, ਸਾਧੂ ਸਿੰਘ ਚੇਅਰਮੈਨ ਮੰਦਰ,ਵਿਜੈ ਗਰੋਵਰ ਫਤਿਹਗਡ਼੍ਹ ਪੰਜਤੂਰ, ਐਡਵੋਕੇਟ ਉਦੇੈ ਜੈਨ,ਮੇਜਰ ਸਿੰਘ ਵਿਰਕ, ਗੁਰਮੇਜ ਸਿੰਘ ਵਿਰਕ, ਸਰਪੰਚ ਨਛੱਤਰ ਸਿੰਘ ਭੋਲਾ,  ਸਰਪੰਚ ਗੁਰਦੇਵ ਸਿੰਘ ਬਾਦਲ,ਦਾਸ ਹਰਜਿੰਦਰ ਸਿੰਘ ਫੌਜੀ, ਸਰਪੰਚ ਅਰਸ਼ਦੀਪ ਸਿੰਘ ਘਾਰੂ,ਸਰਪੰਚ ਕਰਮਜੀਤ ਸਿੰਘ ਪੱਪੂ ਮੰਦਰ ਕਲਾਂ, ਬਚਿੱਤਰ ਸਿੰਘ ਸਰਪੰਚ,ਮੁਖਤਿਆਰ ਸਿੰਘ ਮਡਾਰ ਸ਼ੇਰਾ, ਨੰਬਰਦਾਰ ਬਲਵਿੰਦਰ ਸਿੰਘ ਸੰਘੇੜਾ,ਸੁਰਜੀਤ ਸਿੰਘ ਉੱਪਲ, ਗੁਰਜੀਤ ਸਿੰਘ ਖੰਬੇ, ਬਲਦੇਵ ਸਿੰਘ ਬਹਾਦਰ ਵਾਲਾ, ਬਾਬਾ ਮਹਿੰਦਰ ਸਿੰਘ ਲੱਲ੍ਹੇ, ਗੁਰਸਾਹਬ ਸਿੰਘ ਲੈਂਡਲਾਰਡ ਤੋਤੇਵਾਲਾ, ਨੰਬਰਦਾਰ ਟਹਿਲ ਸਿੰਘ ਖੰਭੇ, ਵੀਰ ਸਿੰਘ ਚਾਵਲਾ, ਅਸ਼ੋਕ ਪਲਤਾ,ਰਾਜਵਿੰਦਰ ਸਿੰਘ ਕੜਾਹੇਵਾਲਾ,ਕਸ਼ਮੀਰ ਸਿੰਘ ਉੱਪਲ  ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਨਵੇਂ ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ। ਆਈਆਂ ਸ਼ਖ਼ਸੀਅਤਾਂ ਦਾ ਬਲਜੀਤ ਸਿੰਘ ਗਿੱਲ ਸਪੁੱਤਰ ਹਰਦਿਆਲ ਸਿੰਘ,ਸਰਪੰਚ ਅਰਸ਼ਦੀਪ ਸਿੰਘ ਘਾਰੂ, ਬਲਵੀਰ ਸਿੰਘ ਉੱਪਲ, ਪਰਗਟ ਸਿੰਘ ਭੁੱਲਰ,ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਸਮਾਗਮ ਦੌਰਾਨ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵੱਲੋਂ ਉੱਠਣ ਦਾ ਵੇਲਾ  ਨਾਟਕ ਅਤੇ ਪੁਰਾਤਨ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ। ਇਸੇ ਤਰ੍ਹਾਂ ਕਮਲ ਭਿੰਡਰ ਵੱਲੋਂ ਵੀ ਗੀਤ ਪੇਸ਼ ਕੀਤੇ ਗਏ ਅਤੇ ਜਾਗੋ ਗੁਰੱਪ ਵੱਲੋਂ ਵਿਆਹ ਨਾਲ ਸਬੰਧਤ ਬੋਲੀਆਂ -ਗੀਤ ਪੇਸ਼ ਕੀਤੇ ਗਏ।ਸਮਾਗਮ ਦੌਰਾਨ ਜ਼ੀਰਾ ਧਰਮਕੋਟ ਇਲਾਕਿਆਂ ਦਾ ਸਮੁੱਚਾ ਪੱਤਰਕਾਰ ਭਾਈਚਾਰਾ ਹਾਜ਼ਰ ਰਿਹਾ।ਜ਼ਰੂਰਤਮੰਦ ਪਰਿਵਾਰਾਂ ਨੂੰ ਘਰੇਲੂ ਵਰਤੋਂ ਦੇ ਲਈ ਸਮੁੱਚਾ ਸਾਮਾਨ ਦਾਜ ਦੇ ਰੂਪ ਵਿੱਚ ਦਿੱਤਾ ਗਿਆ।