ਟਰੱਕ ਦੀ ਲਪੇਟ ‘ਚ ਆ ਕੇ ਨੌਜਵਾਨ ਦੀ ਮੌਤ

Tags: 

ਮੋਗਾ,22(ਜਸ਼ਨ): ਅੱਜ ਫਿਰੋਜ਼ਪੁਰ ਤੋਂ ਮੋਗਾ ਆ ਰਹੇ ਇਕ ਟਰੱਕ ਨੇ ਸੜਕ ਪਾਰ ਕਰ ਰਹੇ ਨੌਜਵਾਨ ਨੂੰ ਆਪਣੀ ਲਪੇਟ ਵਿਚ ਲੈ ਲਿਆ ਜਿਸ ਨਾਲ ਨੌਜਵਾਨ ਲੜਕੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਿ੍ਰਤਕ 29 ਸਾਲਾ ਨੌਜਵਾਨ ਰਾਮ ਸਿੰਘ ਰੋਡ ’ਤੇ ਹੀ ਨਾਈ ਦੀ ਦੁਕਾਨ ਕਰਦਾ ਸੀ। ਘਟਨਾ ਉਸ ਸਮੇਂ ਵਾਪਰੀ ਜਦੋਂ ਮੱਝਾਂ ਨਾਲ ਲੱਦਿਆਂ ਟਰੱਕ ਫਿਰੋਜ਼ਪੁਰ ਤੋਂ ਮੋਗਾ ਵੱਲ ਆ ਰਿਹਾ ਸੀ ਤਾਂ ਪਿੰਡ ਦੁੱਨੇਕੇ ਤੋਂ ਗੁਜ਼ਰ ਰਹੇ ਇਸ ਟਰੱਕ ਦੀ ਲਪੇਟ ਵਿਚ ਇਕ ਨੌਜਵਾਨ ਆ ਗਿਆ ਜੋ ਉਸ ਵੇਲੇ ਸੜਕ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਅਚਾਨਕ ਲੜਕੇ ਦਾ ਪੈਰ ਫੁੱਟਪਾਥ ’ਤੇ ਅਟਕ ਗਿਆ ਅਤੇ ਜਿਸ ਕਾਰਨ ਉਹ ਟਰੱਕ ਥੱਲੇ ਆ ਗਿਆ। ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ । ਮਿ੍ਰਤਕ ਨੌਜਵਾਨ ਵਿਆਹਿਆ ਹੋਇਆ ਹੈ ਅਤੇ ਉਸ ਦੇ ਚਾਰ ਸਾਲ ਅਤੇ ਢਾਈ ਸਾਲ ਦੇ ਦੋ ਪੁੱਤਰ ਵੀ ਹਨ।