ਗੋਲਡਨ ਟਰੈਵਲ ਐਡਵਾਈਜ਼ਰ ਦੀ ਵਿਦਿਆਰਥਣ ਵੀਰਪਾਲ ਕੌਰ ਨੇ ਆਇਲਜ਼ ਚੋਂ ਪ੍ਰਾਪਤ ਕੀਤੇ 6.5 ਬੈਂਡ

ਮੋਗਾ,17 ਮਾਰਚ (ਜਸ਼ਨ): ਮਾਲਵੇ ਦੀ ਮਸ਼ਹੂਰ ਸੰਸਥਾ ਗੋਲਡਨ ਟਰੈਵਲ ਐਡਵਾਈਜ਼ਰ ਇਲਾਕੇ ਦੇ ਨੌਜਵਾਨਾਂ ਨੂੰ ਸਟੱਡੀ ਬੇਸ ’ਤੇ ਬਾਹਰ ਭੇਜ ਉਹਨਾਂ ਦੇ ਵਿਦੇਸ਼ਾਂ ਵਿਚ ਪੜ੍ਹਨ ਦੇ ਸੁਪਨੇ ਨੂੰ ਸਾਕਾਰ ਕਰ ਰਹੀ ਹੈ। ਸੰਸਥਾ ਨਾ ਕੇਵਲ ਵਿਦੇਸ਼ ਪੜ੍ਰਾਈ ਕਰਨ ਵਾਲੇ ਵਿਦਿਆਰਥੀਆਂ ਦੀਆਂ ਫਾਈਲਾਂ ਵਧੀਆ ਢੰਗ ਨਾਲ ਅੰਬੈਂਸੀ ‘ਚ ਪੇਸ਼ ਕਰਦੀ ਹੈ ਸਗੋਂ ਵਿਦਿਆਰਥੀਆਂ ਨੂੰ ਆਈਲਜ਼ ਦੀ ਟਰੇਨਿੰਗ ਵੀ ਦਿੰਦੀ ਹੈ। ਸੰਸਥਾ ਦੀ ਵਿਦਿਆਰਥਣ ਵੀਰਪਾਲ ਕੌਰ ਨੇ ਆਇਲਜ਼ ਵਿੱਚੋਂ 6.5 ਬੈਂਡ ਪ੍ਰਾਪਤ ਕਰਕੇ ਸੰਸਥਾ ਅਤੇ ਆਪਣੇ ਮਾਂ-ਬਾਪ ਦਾ ਨਾਮ ਰੋਸ਼ਨ ਕੀਤਾ ਹੈ। ਇਸ ਦੌਰਾਨ ਐਮ.ਡੀ.ਸੁਭਾਸ਼ ਪਲਤਾ ਨੇ ਵਿਦਿਆਰਥਣ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਵੀ ਕੀਤੀ ।