ਰਿਸ਼ਵਤ ਲੈਂਦਾ ਜੇ ਈ ਵਿਜੀਲੈਂਸ ਨੇ ਕੀਤਾ ਕਾਬੂ

ਚੰਡੀਗੜ੍ਹ,16 ਮਾਰਚ (ਇੰਟਰਨੈਸ਼ਨਲ  ਪੰਜਾਬੀ  ਨਿਊਜ਼ ) : ਵਿਜੀਲੈਂਸ ਬਿਉਰੋ ਨੇ ਅੱਜ ਮਾਈਨਿੰਗ ਇੰਸਪੈਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਜੇ ਈ ਨੂੰ 30 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਨੂੰ ਰੰਗੀ ਹੱਥੀਂ ਗਿ੍ਰਫਤਾਰ ਕਰ ਲਿਆ। ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਜੇ ਈ ਜਸਪਾਲ ਸਿੰਘ ਜੋ ਜਲ ਸੋਮੇਂ ਵਿਭਾਗ ਪਟਿਆਲਾ ਵਿਖੇ ਤਾਇਨਾਤ ਹੈ ਉਹ ਸ਼ਿਕਾਇਤਕਰਤਾ ਦੀਪ ਕੁਮਾਰ ਮਾਨਸਾ ਤੋਂ ਉਸ ਅਧੀਨ ਚੱਲ ਰਹੇ ਠੇਕੇਦਾਰੀ ਦੇ ਇਕ ਪ੍ਰੌਜੈਕਟ ਲਈ 30 ਹਜ਼ਾਰ ਰੁਪਏ ਰਿਸ਼ਵਤ ਵਜੋਂ ਮੰਗ ਰਿਹਾ ਸੀ ਜਿਸ ’ਤੇ ਦੀਪ ਕੁਮਾਰ ਨੇ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਅਤੇ ਅੱਜ ਵਿਜੀਲੈਂਸ ਵੱਲੋਂ ਜਸਪਾਲ ਸਿੰਘ ਜੇ ਈ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਦੀਪ ਕੁਮਾਰ ਮਾਨਸਾ ਤੋਂ 30 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਮੌਕੇ ’ਤੇ ਕਾਬੂ ਕਰ ਲਿਆ।