ਕੌਂਸਲਰ ਜਸਵਿੰਦਰ ਸਿੰਘ ਕਾਕਾ ਲੰਢੇਕੇ ਵੱਲੋਂ ਕਰਵਾਏ ਸ਼ੁਕਰਾਨਾ ਸਮਾਗਮ ‘ਚ ਵਿਧਾਇਕ ਡਾ: ਹਰਜੋਤ ਕਮਲ ਨੇ ਕੀਤੀ ਸ਼ਿਰਕਤ

*** ‘ਟੀਮ ਹਰਜੋਤ’ ਸਮੁੱਚੇ ਹਲਕੇ ਦੇ ਚਹੁਮੁਖੀ ਅਤੇ ਇਕਸਾਰ ਵਿਕਾਸ ਲਈ ਦਿ੍ਰੜ ਸੰਕਲਪ : ਵਿਧਾਇਕ ਡਾ: ਹਰਜੋਤ ਕਮਲ***
ਮੋਗਾ,14 ਮਾਰਚ (ਜਸ਼ਨ): ਨਗਰ ਨਿਗਮ ਚੋਣਾਂ ਦੌਰਾਨ ਵਾਰਡ ਨੰਬਰ 50 ਤੋਂ ਚੁਣੇ ਗਏ ਕੌਂਸਲਰ ਸ. ਜਸਵਿੰਦਰ ਸਿੰਘ ਕਾਕਾ ਲੰਢੇਕੇ ਨੇ ਅਕਾਲਪੁਰਖ ਦਾ ਸ਼ੁਕਰਾਨਾ ਕਰਨ ਲਈ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ । ਇਸ ਮੌਕੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹੋਏ ਧਾਰਮਿਕ ਸਮਾਗਮ ਦੌਰਾਨ ਰਾਗੀ ਸਿੰਘਾਂ ਨੇ ਸੰਗਤਾਂ ਨੂੰ ਵਾਹਿਗੁਰੂ ਦੀ ਅਪਾਰ ਕਿਰਪਾ ਸਦਕਾ ਮਿਲਦੀਆਂ ਬਖਸ਼ਿਸ਼ਾਂ ਬਾਰੇ ਗਿਆਨ ਦਿੰਦਿਆਂ ਹਮੇਸ਼ਾ ਗੁਰੂ ਦਾ ਸ਼ੁਕਰਾਨਾ ਕਰਨ ਦਾ ਵਲ ਦੱਸਿਆ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਣ ਉਪਰੰਤ ਸਾਰੇ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਕਾਂਗਰਸ ਪਾਰਟੀ ‘ਚ ਵਿਸ਼ਵਾਸ਼ ਪ੍ਰਗਟ ਕਰਦਿਆਂ ਜਸਵਿੰਦਰ ਸਿੰਘ ਕਾਕਾ ਲੰਢੇਕੇ ਨੂੰ ਕੌਂਸਲਰ ਬਣਨ ਦਾ ਮਾਣ ਬਖਸ਼ਿਆ ।
ਡਾ: ਹਰਜੋਤ ਕਮਲ ਨੇ ਆਖਿਆ ਕਿ ਉਹਨਾਂ ਨੂੰ ਯਾਦ ਹੈ ਕਿ ਲੌਕਡਾਊਨ ਵੇਲੇ ਕਾਕਾ ਲੰਢੇਕੇ ਨੇ ਨਾ ਸਿਰਫ਼ ਆਪਣੀ ਜਾਨ ਨੂੰ ਜੋਖਮ ਵਿਚ ਪਾਇਆ ਬਲਕਿ ਆਪਣੀ ਜੇਬ ‘ਚੋਂ ਪੈਸੇ ਖਰਚ ਕੇ ਅਤੇ ਪ੍ਰਵਾਸੀ ਪੰਜਾਬੀਆਂ ਦੇ ਨਾਲ ਨਾਲ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵੱਡੇ ਪੱਧਰ ’ਤੇ ਲੋੜਵੰਦਾਂ ਦੇ ਘਰਾਂ ਤੱਕ ਰਾਸ਼ਨ ਪਹੰੁਚਦਾ ਕੀਤਾ। ਉਹਨਾਂ ਆਖਿਆ ਕਿ ਇਹ ਕਾਕਾ ਲੰਢੇਕੇ ਹੀ ਸੀ ਜਿਸ ਨੇ ਸਾਲਾਂਬੱਧੀ ਵਿਕਾਸ ਨੂੰ ਤਰਸਦੇ ਵਾਰਡ ਨੰਬਰ 50 ਵਿਚ ਵਿਕਾਸ ਕਾਰਜਾਂ ਦੀ ਹਨੇਰੀ ਲਿਆਂਦੀ ਅਤੇ ਬਜ਼ੁਰਗਾਂ ਲਈ ਬੈਂਚ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ। ਉਹਨਾਂ ਆਖਿਆ ਕਿ ਪਿਛਲੇ ਪੰਜ ਸਾਲ ਕੰਮ ਨਾ ਕਰਨ ਵਾਲੀ ਅਤੇ ਕਾਟੋ ਕਲੇਸ਼ ਵਿਚ ਉਲਝੀ ਨਗਰ ਨਿਗਮ ਦੀ ਜਦੋਂ ਮਿਆਦ ਪੂਰੀ ਹੋਈ ਤਾਂ ਉਹਨਾਂ ਨਿੱਜੀ ਦਿਲਚਸਪੀ ਲੈ ਕੇ ਆਪਣੀ ‘ਟੀਮ ਹਰਜੋਤ’ ਰਾਹੀਂ ਕਈ ਸਾਲਾਂ ਤੋਂ ਰੁਕੇ ਕੰਮ ਆਰੰਭ ਕਰਵਾਏ ਅਤੇ ਹੁਣ ਵੀ ਟੀਮ ਹਰਜੋਤ ਸਮੁੱਚੇ ਹਲਕੇ ਦੇ ਚਹੁਮੁਖੀ ਵਿਕਾਸ ਲਈ ਸ਼ਿੱਦਤ ਨਾਲ ਯਤਨ ਕਰ ਰਹੀ ਹੈ । ਉਹਨਾਂ ਆਖਿਆ ਕਿ ਪਿਛਲੇ ਲੰਬੇ ਸਮੇਂ ਤੋਂ ਹਲਕੇ ਦੇ ਲੋਕ ਬੁਨਿਆਦੀ ਸਹੂਲਤਾਂ ਤੋਂ ਸਖਣੇ ਸਨ ਅਤੇ ਉਹਨਾਂ ਦੀ ਰੋਜ਼ਾਨਾ ਦੀ ਜਿੰਦਗੀ ਸੁਖਾਲੀ ਬਣਾਉਣ ਲਈ ਉਹਨਾਂ ਸਭ ਤੋਂ ਪਹਿਲਾਂ ਹਰ ਵਾਰਡ ਦੀਆਂ ਗਲੀਆਂ ਨਾਲੀਆਂ ਅਤੇ ਸ਼ਹਿਰ ਦੀਆਂ ਸੜਕਾਂ ਦਾ ਪੁਨਰ ਨਿਰਮਾਣ ਕਰਵਾ ਕੇ ਲੋਕਾਂ ਨੂੰ ਸੁੱਖ ਦਾ ਸਾਹ ਦਿਵਾਇਆ। ਉਹਨਾਂ ਆਖਿਆ ਕਿ 89 ਕੰਮ ਨਗਰ ਨਿਗਮ ਹਾਊਸ ਵਿਚ ਪਾਸ ਹੋ ਚੁੱਕੇ ਹਨ ਅਤੇ ਜਿਵੇਂ ਹੀ ਨਵੇਂ ਕੌਂਸਲਰ ਸਹੰੂ ਚੁੱਕਣਗੇ ਉਸੇ ਦਿਨ ਇਹ ਕਾਰਜ ਆਰੰਭ ਕਰਵਾ ਦਿੱਤੇ ਜਾਣਗੇ। ਉਹਨਾਂ ਆਖਿਆ ਕਿ ਉਹ ਸੜਕਾਂ ਦੇ ਕੰਮ ਨੂੰ ਪਹਿਲ ਦੇ ਰਹੇ ਹਨ ਕਿਉਂਕਿ ਠੰਡ ਦੇ ਮੌਸਮ ਦੇ ਕਾਰਨ ਇਹ ਕੰਮ ਰੁਕਿਆ ਹੋਇਆ ਸੀ ਪਰ ਹੁਣ ਮੌਸਮ ਠੀਕ ਹੋ ਗਆ ਹੈ ਅਤੇ ਅਗਲੇ ਦਿਨਾਂ ਵਿਚ ਸੜਕਾਂ ’ਤੇ ਪ੍ਰੀਮਿਕਸ ਪਾਉਣ ਦਾ ਕੰਮ ਆਰੰਭ ਹੋ ਜਾਵੇਗਾ। ਪਰਿਵਾਰ ਵੱਲੋਂ ਲੋਕਾਂ ਦਾ ਧੰਨਵਾਦ ਕਰਦਿਆਂ ਡਾ: ਹਰਜੋਤ ਨੇ ਆਖਿਆ ਕਿ ਲੋਕਾਂ ਨੇ ਜਸਵਿੰਦਰ ਸਿੰਘ ਕਾਕਾ ਲੰਢੇਕੇ ਨੂੰ ਵੱਡੀ ਲੀਡ ਨਾਲ ਜਿਤਾਇਆ ਹੀ ਨਹੀਂ ਸਗੋਂ ਅੱਜ ਪਰਿਵਾਰ ਦੀ ਖੁਸ਼ੀ ਵਿਚ ਸਾਰੇ ਵਾਰਡ ਵਾਸੀ ਹਾਜ਼ਰ ਹੋਣ ਤੋਂ ਸਪੱਸ਼ਟ ਹੈ ਕਿ ਜੇ ਕੋਈ ਵਿਅਕਤੀ ਲੋਕਾਂ ਪ੍ਰਤੀ ਸਮਰਪਿਤ ਹੋ ਕੇ ਸੇਵਾ ਕਰਦਾ ਹੈ ਤਾਂ ਲੋਕ ਉਸ ਤੋਂ ਵੱਧ ਉਸ ਨੂੰ ਪਿਆਰਦੇ ਨੇ।
ਇਸ ਮੌਕੇ ਚੇਅਰਮੈਨ ਵਿਨੋਦ ਬਾਂਸਲ, ਚੇਅਰਮੈਨ ਮਾਰਕੀਟ ਕਮੇਟੀ ਰਜਿੰਦਰਪਾਲ ਸਿੰਘ ਗਿੱਲ ਸਿੰਘਾਵਾਲਾ,ਵਾਈਸ ਚੇਅਰਮੈਨ ਜਗਦੀਪ ਸਿੰਘ ਸੀਰਾ ਲੰਢੇਕੇ, ਸਾਬਕਾ ਸਰਪੰਚ ਰਾਕੇਸ਼ ਕੁਮਾਰ ਕਿੱਟਾ, ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ, ਚੇਅਰਮੈਨ ਇੰਦਰਜੀਤ ਸਿੰਘ ਬੀੜ੍ਹ ਚੜਿੱਕ, ਸੀਨੀਅਰ ਕਾਂਗਰਸੀ ਆਗੂ ਦਵਿੰਦਰ ਸਿੰਘ ਰਣੀਆ, ਉਪਿੰਦਰ ਗਿੱਲ ਆਦਿ ਨੇ ਵੀ ਸਮਾਗਮ ਵਿਚ ਹਾਜ਼ਰੀ ਭਰੀ। ਇਸ ਮੌਕੇ ਹੋਰਨਾ ਤੋਂ ਇਲਾਵਾ ਗੁਰਦੇਵ ਸਿੰਘ ਜੈਦਕਾ, ਕੌਂਸਲਰ ਪ੍ਰਵੀਨ ਮੱਕੜ, ਕੌਂਸਲਰ ਦੀਪਕ ਭੱਲਾ, ਕੌਂਸਲਰ ਵਿਜੇ ਖੁਰਾਣਾ, ਕੌਂਸਲਰ ਸਾਹਿਲ ਅਰੋੜਾ, ਕੌਂਸਲਰ ਲਖਵੀਰ ਸਿਘ ਲੱਖਾ ਦੁੱਨੇਕੇ, ਕੌਂਸਲਰ ਬੂਟਾ ਸਿੰਘ, ਕੌਂਸਲਰ ਅਮਰਜੀਤ ਅੰਬੀ, ਕੌਂਸਲਰ ਕੁਲਵਿੰਦਰ ਚੱਕੀਆਂ, ਸਾਬਕਾ ਸਰਪੰਚ ਹਰਕੀਰਤ ਸਿੰਘ ਗਿੱਲ, ਸਰਪੰਚ ਸਿਮਰਨਜੀਤ ਸਿੰਘ ਰਿੱਕੀ ਘੱਲਕਲਾਂ, ਸਰਪੰਚ ਲਖਵੰਤ ਸਿੰਘ ਸਾਫੂਵਾਲਾ,ਐਡਵੋਕੇਟ ਤੇਜਿੰਦਰ ਸਿੰਘ, ਸਰਪੰਚ ਸੁਖਜਿੰਦਰ ਸਿੰਘ ਡਗਰੂ, ਸਰਪੰਚ ਲੱਕੀ ਚੜਿੱਕ, ਸਰਪੰਚ ਜਸਪਾਲ ਸਿੰਘ ਡਰੋਲੀ, ਗੁਰਮੇਲ ਸਿੰਘ ਰੀਡਰ ਟੂ ਐੱਸ ਡੀ ਐੱਮ ਮੋਗਾ, ਰਾਮ ਸਰੂਪ ਮੱਦੋਕੇ, ਪਰਮਜੀਤ ਕੌਰ ਕਪੂਰੇ ਜ਼ਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ ਮੋਗਾ ਦਿਹਾਤੀ, ਡਾ: ਪਵਨ ਥਾਪਰ, ਬਲਰਾਜ ਸਿੰਘ ਖਾਲਸਾ ਜ਼ਿਲ੍ਹਾ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਅਮਿ੍ਰਤਸਰ, ਸ. ਦਰਸ਼ਨ ਸਿੰਘ ਬਾਡੀ ਮੇਕਰ, ਸਾਬਕਾ ਸਰਪੰਚ ਹਰਦਿਆਲ ਸਿੰਘ, ਰਵੀ ਨੈਸਲੇ, ਜਸਵਿੰਦਰ ਸਿੰਘ ਸਿੱਧੂ ਸਾਬਕਾ ਮੈਂਬਰ ਆਦਿ ਹਾਜ਼ਰ ਸਨ। ਸਮਾਗਮ ਦੌਰਾਨ ਵਿਧਾਇਕ ਡਾ: ਹਰਜੋਤ ਕਮਲ ਅਤੇ ਕੌਂਸਲਰ ਜਸਵਿੰਦਰ ਸਿੰਘ ਕਾਕਾ ਲੰਢੇਕੇ ਨੂੰ ਬਾਬਾ ਰਣਜੀਤ ਸਿੰਘ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।


