ਕੌਂਸਲਰ ਗੌਰਵ ਗੁੱਡੂ ਗੁਪਤਾ ਨੇ ਨਿਊ ਸਹਿਜ ਕਾਲੋਨੀ ਵਿਚ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀਆਂ ਪਾਇਪਾਂ ਦੇ ਰਿਸਾਅ ਦਾ ਮਸਲਾ ਕਰਵਾਇਆ ਹੱਲ, ਨਿਗਮ ਅਧਿਕਾਰੀਆਂ ਦਾ ਕੀਤਾ ਧੰਨਵਾਦ

ਮੋਗਾ,14 ਮਾਰਚ (ਜਸ਼ਨ): ਮਹਿਜ਼ ਦਾਅਵੇ ਕਰਨ ਵਾਲੇ ਅਤੇ ਬਿਆਨਬਾਜ਼ੀ ਤੱਕ ਸੀਮਤ ਰਹਿਣ ਵਾਲੇ ਵਿਅਕਤੀ ਸਿਆਸਤ ਤਾਂ ਕਰ ਸਕਦੇ ਹਨ ਪਰ ਲੋਕ ਆਗੂ ਬਣਨ ਲਈ ਸੌਂਦੇ ਜਾਗਦੇ ਆਪਣੇ ਲੋਕਾਂ ਦੀ ਚਿੰਤਾ ਮਨ ‘ਚ ਵਸਾਉਣੀ ਪੈਂਦੀ ਹੈ ਅਤੇ ਆਪਣੇ ਲੋਕਾਂ ਨੂੰ ਸਮਰਪਿਤ ਹੋ ਕੇ ਜ਼ਮੀਨੀ ਪੱਧਰ ’ਤੇ ਕੰਮ ਕਰਨੇ ਪੈਂਦੇ ਨੇ,  ਫਿਰ ਜਾ ਕੇ ਸਿਆਸਤਦਾਨ ਨਹੀ, ਸਗੋਂ ਇਕ ਲੋਕ ਆਗੂ ਪੈਦਾ ਹੰੁਦਾ ਹੈ। ਅਜਿਹਾ ਹੀ ਲੋਕ ਆਗੂ ਹੈ ਗੌਰਵ ਗੁੱਡੂ ਗੁਪਤਾ । ਬੇਸ਼ੱਕ ਗੁੱਡੂ ਵੱਲੋਂ  ‘ਮਿਸ਼ਨ ਕਲੀਨ ਗਰੀਨ ਐਂਡ ਸੇਫ਼ ਸੁਸਾਇਟੀ’ ਦੇ ਬੈਨਰ ਹੇਠ ਕਰਵਾਏ ਕਾਰਜਾਂ ਨੂੰ ਤਸਲੀਮ ਕਰਦਿਆਂ ਵਾਰਡ ਨੰਬਰ 42 ਦੇ ਲੋਕਾਂ ਨੇ ਉਸ ਨੂੰ ਕੌਂਸਲਰ ਚੁਣਿਆ ਪਰ ਸਹੁੰ ਚੁੱਕਣ ਤੋਂ ਪਹਿਲਾਂ ਹੀ ਕੌਂਸਲਰ ਗੁੱਡੂ ਗੁਪਤਾ ਨੇ ਆਪਣੇ ਵਾਰਡ ਵਿਚ ਸਫ਼ਾਈ ਅਤੇ ਹੋਰ ਕੰਮ ਆਰੰਭ ਕਰਵਾ ਕੇ  ਦਰਸਾ ਦਿੱਤਾ ਕਿ ਉਹ ਆਪਣੇ ਲੋਕਾਂ ਲਈ ਕੌਂਸਲਰ ਨਹੀਂ ਸਗੋਂ ਪਰਿਵਾਰਕ ਮੈਂਬਰ ਹੈ। ਅੱਜ ਉਸ ਵੇਲੇ ਗੁੱਡੂ ਦੀ ਹੋਰ ਵੀ ਵੱਡੀ ਪ੍ਰਾਪਤੀ ਰਹੀ ਜਦੋਂ ਨਿਊ ਸਹਿਜ ਕਾਲੋਨੀ ਵਿਚ ਸੀਵਰੇਜ ਦੀਆਂ ਪਾਈਪਾਂ ਵਿਚੋਂ ਗੰਦਾ ਪਾਣੀ ਲੀਕ ਹੋਣ ਕਾਰਨ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਵਿਚ ਰਿਸਣ ਲੱਗਾ । ਕੌਂਸਲਰ ਗੁੱਡੂ ਗੁਪਤਾ ਨੇ ਤੁਰੰਤ ਨਿਗਮ ਦੇ ਧਿਆਨ ਵਿਚ ਇਹ ਮਾਮਲਾ ਲਿਆਂਦਾ ਤਾਂ ਕਿ ਕਾਲੋਨੀ ਵਿਚ ਗੰਦਾ ਪਾਣੀ ਸਪਲਾਈ ਹੋਣ ਕਾਰਨ ਕਿਸੇ ਤਰਾਂ ਦੀ ਕੋਈ ਬੀਮਾਰੀ ਨਾ ਫੈਲ ਜਾਵੇ । ਕੌਂਸਲਰ ਗੌਰਵ ਗੁੱਡੂ ਗੁਪਤਾ ਨੇ ਦੱਸਿਆ ਕਿ ਇਸ ਗੰਭੀਰ ਮਾਮਲੇ ਨੂੰ ਉਹਨਾਂ ਨੇ ਨਿਗਮ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਜਿਸ ’ਤੇ ਨਿਗਮ ਅਧਿਕਾਰੀਆਂ ਨੇ ਵਿਸ਼ੇਸ਼ਕਰ ਕਮਿਸ਼ਨਰ ਅਨੀਤਾ ਦਰਸ਼ੀ ਨੇ ਤੁਰੰਤ ਕਰਮਚਾਰੀਆਂ ਨੂੰ ਭੇਜ ਕੇ ਇਸ ਸਮੱਸਿਆ ਦਾ ਹੱਲ ਕੀਤਾ । ਗੁੱਡੂ ਅਤੇ ਵਾਰਡ ਵਾਸੀਆਂ ਨੇ ਨਿਗਮ ਅਧਿਕਾਰੀਆਂ ਦੇ ਛੇਤੀ ਹਰਕਤ ਵਿਚ ਆਉਣ ’ਤੇ ਉਹਨਾਂ ਦੀ ਸ਼ਲਾਘਾ ਕੀਤੀ। 
ਕੈਪਸ਼ਨ: ਵਾਰਡ ਨੰਬਰ 42 ਵਿਚ ਨਿਗਮ ਕਰਮਚਾਰੀ ਸੀਵਰੇਜ ਪਾਈਪ ਦੀ ਮੁਰੰਮਤ ਕਰਦੇ ਹੋਏ।