ਜ਼ਿਲ੍ਹਾ ਪ੍ਰਧਾਨ *ਸ:ਜਗਰਾਜ ਸਿੰਘ ਦੌਧਰ ਦੀ ਤਾਜਪੋਸ਼ੀ* ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ)ਦੀ ਜ਼ਿਲ੍ਹਾ ਮੋਗਾ ਦੀ ਭਰਵੀਂ ਮੀਟਿੰਗ ਗੁਰਦੁਆਰਾ ਸਾਹਿਬ ਬੀਬੀ ਕਾਹਨ ਕੌਰ ਵਿਖੇ ਹੋਈ

ਅੱਜ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ)ਦੀ ਜ਼ਿਲ੍ਹਾ ਮੋਗਾ ਦੀ ਇੱਕ ਅਹਿਮ ਤੇ ਭਰਵੀਂ ਮੀਟਿੰਗ ਗੁਰਦੁਆਰਾ ਸਾਹਿਬ ਬੀਬੀ ਕਾਹਨ ਕੌਰ ਵਿਖੇ ਹੋਈ । ਜਿਸ ਵਿੱਚ ਜ਼ਿਲ੍ਹਾਮੋਗਾ ਦੇ ਪ੍ਰਧਾਨ ਸ: ਜਗਰਾਜ ਸਿੰਘ ਦੌਧਰ ਦੀ ਤਾਜਪੋਸ਼ੀ ਸਮੇਂ ਉਹਨਾ ਦਾ ਸਨਮਾਨ ਕੀਤਾ ਗਿਆ ਅਤੇ ਜਥੇਬੰਦੀ ਨੂੰ ਹਰ ਪਿੰਡ ਤੇ ਗਲ਼ੀ ਮੁਹੱਲਿਆਂ ਤੱਕ ਮਜ਼ਬੂਤ ਕਰਨ ਬਾਰੇ ਗੰਭੀਰ ਵਿਚਾਰ ਵਟਾਂਦਰਾ ਕੀਤਾ ਗਿਆ । ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਮੈਬਰ ਸ: ਜਗਰਾਜ ਸਿੰਘ ਦੌਧਰ ਨੇ ਮੀਟਿੰਗ ਵਿੱਚ ਭਰਵੀਂ ਹਾਜ਼ਰੀ ਤੋਂ ਗਦਗਦ ਹੋ ਕੇ ਕਿਹਾ ਭਾਵੇਂ ਮੀਟਿੰਗ ਬਹੁਤ ਕਾਹਲੀ ਵਿੱਚ ਬੁਲਾਈ ਗਈ ਸੀ ਪਰ ਪੰਥਕ ਜਜ਼ਬੇ ਵਾਲੇ ਵਰਕਰਾਂ ਤੇ ਜਥੇਦਾਰਾਂ ਨੂੰ ਸਤਿਕਾਰ ਭੇਂਟ ਕਰਦਾ ਹਾਂ ਕਿ ਉਹਨਾਂ ਨੇ ਅੱਜ ਸਾਨੂੰ ਭਰਵਾਂ ਅਸ਼ੀਰਵਾਦ ਦੇ ਸਾਡੇ ਹੌਸਲੇ ਨੂੰ ਚਾਰ ਚੰਨ ਲਾਏ ਹਨ ਇਸ ਲਈ ਮੈਂ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਭਰਵਾਂ ਸਵਾਗਤ ਕਰਦਾਂ ਹਾਂ । ਸ: ਦੌਧਰ ਨੇ ਸ਼੍ਰੋਮਣੀ ਕਮੇਟੀ ਵਿੱਚ ਫੈਲੇ ਭਰਿਸ਼ਟਾਚਾਰ ਅਤੇ ਬਾਦਲ ਪਰਿਵਾਰ ਦੀ ਸਿੱਧੀ ਦਖਲ ਅੰਦਾਜ਼ੀ ਦੇ ਵੇਰਵੇ ਦੇ ਕੇ ਵਰਨਣ ਕੀਤਾ। ਉਹਨਾਂ ਦੁੱਖ ਜ਼ਾਹਿਰ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਸਿਰਸਾ ਮੁੱਖੀ ਦਾ ਵਿਰੋਧ ਕਰਨ ਵਾਲੇ ਅਕਾਲੀਆ ਤੇ ਪਰਚੇ ਹੋਏ ਜੋ ਅੱਜ ਵੀ ਤਰੀਕਾ ਭੁਗਤ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ)ਦੇ ਕੌਮੀ ਜਨਰਲ ਸਕੱਤਰ ਅਤੇ ਬੁਲਾਰੇ ਸ: ਨਿਧੜਕ ਸਿੰਘ ਬਰਾੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ: ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਨੂੰ ਜਲਦੀ ਬਾਦਲਾਂ ਤੋਂ ਮੁਕਤ ਕਰਵਾ ਲਿਆ ਜਾਵੇਗਾ । ਸ: ਬਰਾੜ ਨੇ ਕਿਹਾ ਕਿ ਜਿਥੇ ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਨਿੱਜੀ ਜਾਇਦਾਦ ਬਣਾ ਲਿਆ ਹੈ ਉਥੇ ਸਿੱਖੀ ਦਾ ਬਹੁਤ ਵੱਡਾ ਨੁਕਸਾਨ ਕੀਤਾ। ਅਕਾਲੀ ਦਲ ਸ਼ਹੀਦਾਂ ਦੀ ਜੱਥੇਬੰਦੀ ਸੀ, ਜਿਸ ਤੇ ਹਰ ਸਿੱਖ ਮਾਣ ਮਹਿਸੂਸ ਕਰਦਾ ਸੀ ਪਰ ਅੱਜ ਲੋਕ ਬਾਦਲਾਂ ਦੇ ਕਾਰਨਾਮਿਆਂ ਕਰਕੇ ਦੂਰ ਜਾ ਰਹੇ ਸਨ ,ਜਿਸ ਕਰਕੇ ਅਕਾਲੀ ਦਲ ਨੂੰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਆਗੂ ਬਨਣ ਦਾ ਮੌਕਾ ਵੀ ਨਹੀਂ ਮਿਲਿਆ।ਅੱਜ ਸ: ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਨੂੰ ਬਚਾਉਣ ਲਈ ਕਮਰਕੱਸਾ ਕਰਕੇ ਤੁਰੇ ਹਨ । ਲੋਕਾਂ ਦਾ ਬਹੁਤ ਚੰਗਾ ਹੁੰਗਾਰਾ ਮਿਲ ਰਿਹਾ ਹੈ।ਹਰ ਸਮਝਦਾਰ ਪੰਥ ਦਰਦੀ ਸਿੱਖ ਅਤੇ ਵੱਡੇ ਵੱਡੇ ਲੀਡਰ ਅਕਾਲੀ ਦਲ ਨੂੰ ਬਚਾਉਣ ਲਈ ਸ: ਸੁਖਦੇਵ ਸਿੰਘ ਢੀਂਡਸਾ ਦੇ ਸੰਪਰਕ ਵਿੱਚ ਹਨ । ਸ: ਬਰਾੜ ਨੇ ਕਿਹਾ ਕਿ ਬਾਦਲਕਿਆਂ ਦੀਆਂ ਵੱਡੀਆਂ-ਵੱਡੀਆਂ ਤੋਪਾਂ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਵਿੱਚ ਜਲਦ ਸ਼ਾਮਿਲ ਹੋ ਰਹੀਆਂ ਹਨ । ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ)ਹਮਖਿਆਲੀ ਪਾਰਟੀਆਂ ਨਾਲ ਗਠਜੋੜ ਕਰਕੇ 2022 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਤੀਸਰੀ ਧਿਰ ਵਜੋਂ ਸੱਤਾ ਵਿੱਚ ਆਵੇਗਾ ।
ਅੱਜ ਦੀ ਮੀਟਿੰਗ ਨੂੰ ਸ:ਹਰਭੁਪਿੰਦਰ ਸਿੰਘ ਲਾਡੀ, ਸ:ਜਗਰੂਪ ਸਿੰਘ ਘੱਲ ਕਲਾਂ , ਸ:ਸੁਰਜੀਤ ਸਿੰਘ ਇੰਗਲੈਂਡੀਆ , ਸ:ਜਰਨੈਲ ਸਿੰਘ ਰਾਮਾ,ਸ:ਅਜੈਬ ਸਿੰਘ ਬਹੋਨਾ ਨੇ ਵੀ ਸੰਬੋਧਨ ਕੀਤਾ।ਇਸ ਸਮੇਂ ਸ:ਗੁਰਮੀਤ ਸਿੰਘ ਟੋਨੀ ਗਿੱਲ, ਸ੍ਰੀ ਰਿਕੀ ਅਰੋੜਾ,ਸ੍ਰੀ ਆਸ਼ੂ ਗੋਇਲ,ਸ:ਮਨਦੀਪ ਸਿੰਘ ਕਾਕਾ,ਸ:ਬੁੱਧ ਸਿੰਘ ਰਾਊਕੇ, ਸ:ਨਿਰਮਲ ਸਿੰਘ ਸੱਦਾ ਸਿੰਘ ਵਾਲਾ, ਸ:ਰਛਪਾਲ ਸਿੰਘ ਸੋਸਨ,ਸ:ਗੁਰਪ੍ਰੀਤ ਸਿੰਘ ਸੱਦਾ ਸਿੰਘ ਵਾਲਾ,ਸ:ਮਲਕੀਤ ਸਿੰਘ ਰਾਮਾ,ਸ:ਜੱਸਾ ਸਿੰਘ ਢੁਡੀਕੇ, ਸ:ਧੀਰਾ ਸਿੰਘ ਤਖਾਣਵੱਧ, ਸ:ਜੋਗਿੰਦਰ ਸਿੰਘ ਬੌਡੇ,ਸ:ਸੁੱਖਾ ਸਿੰਘ ਢੁਡੀਕੇ, ਚੇਅਰਮੈਨ ਸ:ਰੂੜ ਸਿੰਘ, ਬਹਾਦਰ ਸਿੰਘ ਲੋਪੋਂ, ਸ:ਸੁਖਦੇਵ ਸਿੰਘ ਨੰਗਲ ਸਮੇਤ ਵੱਡੀ ਗਿਣਤੀ ਵਿੱਚ ਆਗੂ ਅਤੇ ਵਰਕਰ ਹਾਜ਼ਰ ਸਨ।ਇਸ ਮੌਕੇ ਯੂਥ ਆਗੂ ਢਾਡੀ ਸੰਦੀਪ ਸਿੰਘ ਰੁਪਾਲੋਂ ਨੇ ਸਿੱਖ ਇਤਿਹਾਸ ਦੀਆਂ ਵਾਰਾਂ ਗਾਈਆਂ।


