ਬਜਟ ‘ਚ ਮਹਿਲਾਵਾਂ ਦੀ ਸੁਰੱਖਿਆ ਅਤੇ ਸਸ਼ਕਤੀਕਰਨ ਦੇ ਯਤਨ ਸ਼ਲਾਘਾਯੋਗ: ਡਾ. ਰਜਿੰਦਰ

ਮੋਗਾ,9 ਮਾਰਚ (ਜਸ਼ਨ): ‘ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੇਸ਼ ਕੀਤੇ ਬਜਟ ਵਿਚ ਮਹਿਲਾਵਾਂ ਲਈ ਬੱਸ ਸਫ਼ਰ ਮੁੱਫਤ ਕਰਨ ਦੇ ਐਲਾਨ ਅਤੇ ਸ਼ਗਨ ਸਕੀਮ ਦੀ ਰਾਸ਼ੀ 21 ਹਜ਼ਾਰ ਤੋਂ 51 ਹਜ਼ਾਰ ਕਰਨ ’ਤੇ ਮਹਿਲਾਵਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਡਾ: ਹਰਜੋਤ ਕਮਲ ਦੀ ਸੁਪਤਨੀ ਡਾ: ਰਜਿੰਦਰ ਨੇ ਮਹਿਲਾ ਕਾਂਗਰਸ ਦੀ ਮੀਟਿੰਗ ਦੌਰਾਨ ਕੀਤਾ। ਡਾ: ਰਜਿੰਦਰ ਨੇ ਆਖਿਆ ਕਿ ਬੁਢਾਪਾ ਪੈਨਸ਼ਨ ਦੀ ਰਾਸ਼ੀ 1500 ਰੁਪਏ ਕਰਨ ਅਤੇ ਆਜ਼ਾਦੀ ਘੁਲਾਟੀਆਂ ਲਈ ਪੈਨਸ਼ਨ 9400 ਰੁਪਏ ਕਰਨਾ ਬਜ਼ੁਰਗਾਂ ਅਤੇ ਆਜ਼ਾਦੀ ਘੁਲਾਟੀਆਂ ਦਾ ਸਨਮਾਨ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੰਮਕਾਜੀ ਮਹਿਲਾਵਾਂ ਦੀ ਸਹੂਲਤ ਲਈ ਵੂਮੈਨ ਹੋਸਟਲ ਉਸਾਰਨ ਅਤੇ ਮਹਿਲਾਵਾਂ ਲਈ ਵੱਖਰੇ ਪੁਲਿਸ ਥਾਣਿਆਂ ਦੀ ਤਾਮੀਰ ਜਿਨਾਂ ਵਿਚ ਸਾਰਾ ਸਟਾਫ਼ ਵੀ ਮਹਿਲਾਵਾਂ ਦਾ ਹੋਵੇਗਾ, ਯੁੱਗ ਪਲਟਾਊ ਸਿੱਧ ਹੋਵੇਗੀ।  ਇਸ ਮੌਕੇ ਪ੍ਰੋਫੈਸਰ ਵਰਿੰਦਰ ਕੌਰ, ਰਵਿੰਦਰ ਕੌਰ, ਨੀਤੂ ਗੁਪਤਾ, ਜਿਲ੍ਹਾ ਪ੍ਰਧਾਨ ਸ਼ਹਿਰੀ ਮਹਿਲਾ ਕਾਂਗਰਸ ਮੋਗਾ ਕਮਲਜੀਤ ਕੌਰ, ਪੂਨਮ, ਰੀਤੂ, ਲਖਵਿੰਦਰ, ਰਾਜ ਕੌਰ, ਗੁਰਲੀਨ ਕੌਰ, ਮਨਦੀਪ ਕੌਰ,ਨੀਲਮ, ਪ੍ਰਵੀਨ, ਰੇਨੂੰ, ਸ਼ਸ਼ੀ ਬਾਲਾ, ਮਲਕੀਤ ਕੌਰ, ਸੀਤਾ, ਨਰਿੰਦਰ ਕੌਰ, ਮਨਜੀਤ ਕੌਰ, ਕੁਲਵਿੰਦਰ ਕੌਰ, ਮਨਦੀਪ ਕੌਰ, ਸੁਖਵਿੰਦਰ ਕੌਰ,  ਬਲਵਿੰਦਰ ਕੌਰ, ਪਰਮਜੀਤ ਕੌਰ, ਚਰਨਜੀਤ ਕੌਰ ਤੋਂ ਇਲਾਵਾ ਮਹਿਲਾ ਕਾਂਗਰਸ ਟੀਮ ਹਾਜ਼ਰ ਸੀ।