ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਦੌਲਤਪੁਰਾ ਵਿਖੇ ਹੋਏ ਸਮਾਗਮ ‘ਚ ਵਾਰਡ ਨੰਬਰ 1 ਤੋਂ ਕੌਂਸਲਰ ਬਣੇ ਬੀਬੀ ਹਰਵਿੰਦਰ ਕੌਰ ਗਿੱਲ ਦਾ ਕੀਤਾ ਵਿਸ਼ੇਸ਼ ਸਨਮਾਨ
* ਪਾਰਟੀ ਲਈ ਬੀਬੀਆਂ ਨੂੰ ਕੀਤਾ ਜਾਵੇਗਾ ਲਾਮਬੰਦ: ਹਰਵਿੰਦਰ ਕੌਰ ਗਿੱਲ
ਮੋਗਾ,8 ਮਾਰਚ (ਜਸ਼ਨ): ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਮੋਗਾ ਦੇ ਵਾਰਡ ਨੰਬਰ 1 ਤੋਂ ਕੌਂਸਲਰ ਬਣੇ ਬੀਬੀ ਹਰਵਿੰਦਰ ਕੌਰ ਗਿੱਲ ਸੀਨੀਅਰ ਅਕਾਲੀ ਆਗੂ ਬੂਟਾ ਸਿੰਘ ਦੌਲਤਪੁਰਾ ਦੇ ਗ੍ਰਹਿ ਵਿਖੇ ਪਹੁੰਚੇ । ਇਸ ਮੌਕੇ ਨਗਰ ਦੌਲਤਪੁਰਾ ਦੀਆਂ ਬੀਬੀਆਂ ਅਤੇ ਮੋਹਤਬਰ ਸੱਜਣਾਂ ਵੱਲੋਂ ਬੀਬੀ ਹਰਵਿੰਦਰ ਕੌਰ ਗਿੱਲ ਕੌਂਸਲਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਨ੍ਹਾਂ ਦੇ ਨਾਲ ਸਾਬਕਾ ਚੇਅਰਮੈਨ ਸ. ਅਮਰਜੀਤ ਸਿੰਘ ਲੰਢੇਕੇ ਪ੍ਰਧਾਨ ਜ਼ਿਲ੍ਹਾ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਅਤੇ ਸੀਨੀਅਰ ਅਕਾਲੀ ਆਗੂ ਜਥੇਦਾਰ ਬਲਜੀਤ ਸਿੰਘ ਜੱਸ ਮੰਗੇਵਾਲਾ ਵੀ ਹਾਜ਼ਰ ਸਨ । ਇਸ ਮੌਕੇ ਕਿਰਨ ਜੀਤ ਕੌਰ, ਬੀਬੀ ਚਰਨਜੀਤ ਕੌਰ ਗਿੱਲ, ਸਰਬਜੀਤ ਕੌਰ ਅਤੇ ਖੁਸ਼ਵਿੰਦਰ ਕੌਰ ਨੇ ਬੀਬੀ ਹਰਵਿੰਦਰ ਕੌਰ ਨੂੰ ਸ਼ਾਲ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸ.ਅਮਰਜੀਤ ਸਿੰਘ ਤੇ ਸ. ਬਲਜੀਤ ਸਿੰਘ ਜੱਸ ਮੰਗੇਵਾਲਾ ਨੂੰ ਵੀ ਲੋਈਆਂ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਬੀਬੀ ਹਰਵਿੰਦਰ ਕੌਰ ਨੇ ਅੰਤਰ ਰਾਸ਼ਟਰੀ ਮਹਿਲਾ ਦਿਵਸ ਦੀ ਸਭ ਨੂੰ ਵਧਾਈ ਦਿੱਤੀ ਅਤੇ ਸਾਰਿਆਂ ਦਾ ਧੰਨਵਾਦ ਵੀ ਕੀਤਾ । ਉਹਨਾਂ ਕਿਹਾ ਕਿ ਉਹ ਔਰਤਾਂ ਨੂੰ ਹਮੇਸ਼ਾ ਬਣਦਾ ਮਾਣ ਸਤਿਕਾਰ ਦਿਵਾਉਣ ਲਈ ਹਰ ਵੇਲੇ ਕੋਸ਼ਿਸ਼ ਕ+ਨਗੇ ਅਤੇ ਉਹਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵੀ ਯਤਨਸ਼ੀਲ ਰਹਿਣਗੇ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਲਾਮਬੰਦ ਕਰ ਕੇ ਪਾਰਟੀ ਨਾਲ ਵੀ ਜੋੜਿਆ ਜਾਵੇਗਾ। ਇਸ ਸਮੇਂ ਸ. ਅਮਰਜੀਤ ਸਿੰਘ ਨੇ ਧੰਨਵਾਦ ਕਰਦਿਆਂ ਕਿਹਾ ਕਿ ਜਿੱਥੇ ਪ੍ਰਮਾਤਮਾ ਦੀ ਕਿਰਪਾ ਅਤੇ ਪਿੰਡ ਦੇ ਸਹਿਯੋਗ ਨਾਲ ਜਿੱਤ ਪ੍ਰਾਪਤ ਹੋਈ ਹੈ ਉਥੇ ਉਹ ਅੱਜ ਦੌਲਤਪੁਰਾ ਪਰਿਵਾਰ ਦਾ ਵੀ ਸਾਨੂੰ ਮਾਣ ਸਨਮਾਣ ਦੇਣ ਤੇ ਧੰਨਵਾਦ ਕਰਦੇ ਹਨ। ਉਹਨਾਂ ਕਿਹਾ ਕਿ ਉਹ ਵਾਅਦਾ ਕਰਦੇ ਹਨਕਿ ਉਹਨਾਂ ਦਾ ਪਰਿਵਾਰ ਹਮੇਸ਼ਾ ਸਮਾਜ ਅਤੇ ਇਲਾਕੇ ਦੀ ਸੇਵਾ ਲਈ ਤੱਤਪਰ ਰਹੇਗਾ। ਇਸ ਸਮੇਂ ਬੀਬੀ ਜਸਵਿੰਦਰ ਕੌਰ ,ਬੀਬੀ ਸੁਖਵਿੰਦਰ ਕੌਰ, ਸੁਖਪਾਲ ਕੌਰ, ਮਨਜੀਤ ਕੌਰ, ਕੁਲਦੀਪ ਕੌਰ, ਜਸਵਿੰਦਰ ਕੌਰ, ਕਰਮਜੀਤ ਕੌਰ, ਬੇਟੀ ਕਿਰਨਦੀਪ ਕੌਰ, ਬੀਬੀ ਨਸੀਬ ਕੌਰ ਤੇ ਬੀਬੀ ਜਸਵੰਤ ਕੌਰ ਤੋਂ ਇਲਾਵਾ ਬਾਪੂ ਮਹਿੰਦਰ ਸਿੰਘ ਗਿੱਲ, ਨੈਬ ਸਿੰਘ ਪਟਵਾਰੀ, ਬੇਅੰਤ ਸਿੰਘ ਨੰਬਰਦਾਰ, ਕਿਸਾਨ ਆਗੂ ਜਗਰੂਪ ਸਿੰਘ,ਗੁਰਬਚਨ ਸਿੰਘ ਬਾਠ ,ਗੁਰਭੇਜ ਸਿੰਘ ਮੈਂਬਰ, ਟੇਕ ਸਿੰਘ, ਸੰਪੂਰਨ ਸਿੰਘ ਅਕਾਲੀ ਆਗੂ ,ਗੁਰਮੀਤ ਸਿੰਘ ਸ਼ੂਟਰ, ਗੁਰਵਿੰਦਰ ਸਿੰਘ, ਰੇਸ਼ਮ ਸਿੰਘ ਫੌਜੀ ,ਹਰਮਨ ਗਿੱਲ , ਸਿਮਰਾ ਗਿੱਲ, ਕੇਵਲ ਸਿੰਘ ਗਿੱਲ ,ਸ਼ੀਰਾ ਵਿਰਕ ,ਤਰਲੋਕ ਸਿੰਘ, ਜਸਬੀਰ ਸਿੰਘ, ਗੁਰਦੀਪ ਸਿੰਘ ਤੇ ਜੈ ਦੀਪ ਆਦਿ ਹਾਜ਼ਰ ਸਨ । ਸਮਾਗਮ ਦੇ ਅੰਤ ਵਿਚ ਫਿਟਨੈੱਸ ਜਿੰਮ ਦੌਲਤਪੁਰਾ ਵੱਲੋਂ ਵੀ ਕੌਂਸਲਰ ਬੀਬੀ ਹਰਵਿੰਦਰ ਕੌਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ।


