ਧਰਮਕੋਟ ਨੂੰ ਨਮੂਨੇ ਦਾ ਸ਼ਹਿਰ ਬਣਾਉਣ ਲਈ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਰੱਖੇ ਨੀਂਹ ਪੱਥਰ

Tags: 

ਮੋਗਾ, 7 ਮਾਰਚ (ਜ਼ਸਨ): ‘ਧਰਮਕੋਟ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਧਰਮਕੋਟ ਨੂੰ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ।’ਇਹਨਾਂ ਵਿਚਾਰਾਂ ਦਾ ਪ੍ਰਗਟਾਵਾ  ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ  ਨੇ ਵਿਕਾਸ ਕਾਰਜਾਂ ਦੀ ਲੜੀ ਹੇਠ ਅੱਜ ਵੱਖ ਵੱਖ ਵਾਰਡਾਂ  ਵਿੱਚ ਨਵੇਂ ਪ੍ਰੌਜੈਕਟਾਂ ਦੇ ਉਦਘਾਟਨ ਕਰਦਿਆਂ ਕੀਤੇ। ਸੁਖਜੀਤ ਸਿੰਘ ਕਾਕਾ ਲੋਹਗੜ੍ਹ  ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਦੇ ਵਿਕਾਸ ਲਈ ਵੀ ਗਰਾਂਟਾਂ ਨਿਰੰਤਰ ਭੇਜੀਆਂ ਜਾ ਰਹੀਆਂ ਨੇ ਜਿਸ ਸਦਕਾ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਤੇਜ਼ੀ ਨਾਲ ਵਿਕਾਸ ਕਾਰਜ ਚੱਲ ਰਹੇ ਹਨ। ਉਹਨਾਂ ਆਖਿਆ ਕਿ ਬੇਸ਼ੱਕ ਧਰਮਕੋਟ ਵਿਚ ਬਹੁਤੇ ਪ੍ਰੌਜੈਕਟ ਮੁਕੰਮਲ ਹੋ ਚੁੱਕੇ ਹਨ ਪਰ ਫੇਰ ਵੀ ਜਿਹੜੀਆਂ ਗਲੀਆਂ ਜਾਂ ਵਾਰਡਾਂ ਵਿਚ ਇੰਟਰਲਾਕ ਟਾਇਲਾਂ ਜਾਂ ਹੋਰ ਕੰਮ ਅਧੂਰੇ ਹਨ ਉਹ ਵੀ ਛੇਤੀ ਹੀ ਮੁੰਕਮਲ ਕਰ ਲਏ ਜਾਣਗੇ।  ਇਸ ਮੌਕੇ ਪ੍ਰਧਾਨ ਨਗਰ ਕੌਂਸਲ ਇੰਦਰਪ੍ਰੀਤ ਸਿੰਘ ਬੰਟੀ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਕਾਸ ਦੀ ਲੈਅ ਵਿਚ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ  ਆਉਣ ਵਾਲੇ ਦਿਨਾਂ ਵਿੱਚ ਆਧੁਨਿਕ ਤਕਨੀਕ ਨਾਲ ਬਣਿਆ ਪਾਰਕ, ਹਲਕਾ ਵਿਧਾਇਕ ਕਾਕਾ ਲੋਹਗੜ੍ਹ ਦੀ ਰਹਿਨੁਮਾਈ ਹੇਠ ਧਰਮਕੋਟ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤਾ ਜਾਵੇਗਾ।  ਇਸ ਮੌਕੇ ਪਿੰਦਰ ਚਾਹਲ ਐਮ ਸੀ, ਮਨਜੀਤ ਸਭਰਾਂ ਐਮ ਸੀ,  ਬਲਰਾਜ ਕਲਸੀ  ਐਮ ਸੀ, ਸਚਿਨ ਟੰਡਨ, ਨਿਰਮਲ ਸਿੰਘ,  ਸੁਖਵੀਰ ਸੁੱਖਾ,  ਚਮਕੌਰ ਸਿੰਘ,  ਸੁਖਦੇਵ ਸਿੰਘ ਸ਼ੇਰਾ,  ਰਾਜੀਵ ਬਜਾਜ, ਗੋਰਾ ਗਰੋਵਰ, ਚਮਕੌਰ ਸਿੰਘ,  ਸੰਦੀਪ ਸੰਧੂ,  ਡਾ ਹਰਮੀਤ ਸਿੰਘ ਮੱਪੀ, ਸਤਨਾਮ ਸਿੰਘ,  ਵਿਨੈ ਗਰੋਵਰ,  ਵਿਸ਼ਾਲ ਕੱਕੜ,  ਛਿੰਦਰਪਾਲ ਸਿੰਘ,  ਗੁਰਮੀਤ ਮੁਖੀਜਾ   ਸਮੇਤ ਸ਼ਹਿਰ ਨਿਵਾਸੀ ਹਾਜਰ ਸਨ ।