ਯੂਥ ਆਗੂਆਂ ਨੇ ਬਰਜਿੰਦਰ ਸਿੰਘ ਬਰਾੜ ਦੇ ਜਨਮਦਿਨ ’ਤੇ ਕੱਟਿਆ ਕੇਕ ਅਤੇ ਦਿੱਤੀਆਂ ਮੁਬਾਰਕਾਂ

ਮੋਗਾ, 7 ਮਾਰਚ (ਜਸ਼ਨ): ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮੋਗਾ ਦੇ ਹਲਕਾ ਇੰਚਾਰਜ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ ਦੇ ਜਨਮਦਿਨ ’ਤੇ ਸਮੁੱਚੇ ਜ਼ਿਲ੍ਹੇ ਵਿਚੋਂ ਅਕਾਲੀ ਆਗੂਆਂ ਅਤੇ ਵਰਕਰਾਂ ਨੇ ਮੱਖਣ ਬਰਾੜ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ। ਇਸੇ ਕੜੀ ਤਹਿਤ ਰਾਜਪਾਲ ਸਿੰਘ ਭੰਗੂ ਸਰਕਲ ਪ੍ਰਧਾਨ ਯੂਥ ਅਕਾਲੀ ਦਲ, ਸੁੱਖ ਭੰਗੂ, ਸਰਕਲ ਪ੍ਰਧਾਨ ਗੁਰਪ੍ਰੀਤ ਸਿੰਘ ਧੱਲੇਕੇ, ਕੌਂਸਲਰ ਮਨਜੀਤ ਸਿੰਘ ਧੰਮੂ ਅਤੇ ਹੋਰਨਾਂ ਨੌਜਵਾਨ ਆਗੂਆਂ ਨੇ ਬਰਜਿੰਦਰ ਸਿੰਘ ਬਰਾੜ ਦੀ ਰਿਹਾਇਸ਼ ’ਤੇ ਬਕਾਇਦਾ ਕੇਕ ਕੱਟਿਆ ਅਤੇ ਉਹਨਾਂ ਦਾ ਮੂੰਹ ਮਿਠਾ ਕਰਵਾਉਂਦਿਆਂ ਉਹਨਾਂ ਦੀ ਤੰਦਰੁਸਤੀ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ। ਇਸ ਮੌਕੇ ਸਰਕਲ ਪ੍ਰਧਾਨ ਰਾਜਪਾਲ ਸਿੰਘ ਭੰਗੂ ਨੇ  'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਆਖਿਆ ਕਿ 2022 ਦੀਆਂ ਵਿਧਾਨਸਭਾ ਚੋਣਾਂ ਉਪਰੰਤ ਸ਼ੋ੍ਰਮਣੀ ਅਕਾਲੀ ਦਲ ਸੱਤਾ ਵਿਚ ਆਵੇਗਾ ਅਤੇ ਸ਼ੋ੍ਰਮਣੀ ਅਕਾਲੀ ਦਲ ਦੀ ਜਿੱਤ ਲਈ ਨੌਜਵਾਨ ਬਰਜਿੰਦਰ ਸਿੰਘ ਬਰਾੜ ਦੀ ਅਗਵਾਈ ਵਿਚ ਮਿਸ਼ਨ ਦੇ ਰੂਪ ਵਿਚ ਹੁਣ ਤੋਂ ਹੀ ਪਾਰਟੀ ਸਰਗਰਮੀਆਂ ਤੇਜ਼ੀ ਨਾਲ ਚਲਾਉਣ ਲਈ ਤਿਆਰ ਬਰ ਤਿਆਰ ਨੇ।