ਤਿਹਾੜ ਜੇਲ੍ਹ ‘ਚੋਂ ਰਿਹਾਅ ਹੋ ਕੇ ਆਏ ਪਿੰਡ ਤਤਾਰੀਏਵਾਲਾ ਦੇ 13 ਨੌਜਵਾਨਾਂ ਦਾ ਮੋਗਾ ਪੁੱਜਣ ‘ਤੇ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕੀਤਾ ਭਰਵਾਂ ਸਵਾਗਤ

ਮੋਗਾ, 6 ਮਾਰਚ (ਜਸ਼ਨ): ਕਿਸਾਨ ਜਥੇਬੰਦੀਆਂ ਵਲੋਂ 26 ਜਨਵਰੀ ਨੂੰ ਦਿੱਲੀ ਵਿਚ ਕੀਤੇ ਟਰੈਕਟਰ ਮਾਰਚ ‘ਚ ਸਾਮਿਲ ਹੋਣ ਗਏ ਮੋਗਾ ਜ਼ਿਲ੍ਹੇ ਦੇ 13 ਨੌਜਵਾਨਾਂ ਨੂੰ ਦਿੱਲੀ ਪੁਲਿਸ ਨੇ ਜਬਰੀ ਚੁੱਕ ਝੂਠੇ ਪਰਚੇ ਪਾ ਕੇ ਤਿਹਾੜ ਜੇਲ੍ਹ ਵਿਚ ਬੰਦ ਕਰ ਦਿੱਤਾ ਸੀ । ਜਥੇਦਾਰ ਤੋਤਾ ਸਿੰਘ ਵੱਲੋਂ ਇਹਨਾਂ ਨੌਜਵਾਨਾਂ ਨੂੰ ਘਰੀਂ ਸਹੀ ਸਲਾਮਤ ਵਾਪਸ ਲਿਆਉਣ ਲਈ ਕੀਤੀ ਚਾਰਾਜੋਈ ਉਪਰੰਤ ਤਿਹਾੜ ਜੇਲ੍ਹ ‘ਚੋਂ ਰਿਹਾਅ ਹੋ ਕੇ ਮੋਗਾ ਪੁੱਜੇ॥ ਪਿੰਡ ਤਤਾਰੀਏਵਾਲਾ ਦੇ 13 ਨੌਜਵਾਨਾਂ ਦਾ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਦੀ ਅਗਵਾਈ ਵਿਚ ਅਕਾਲੀ ਦਲ ਦੀ ਸਮੁੱਚੀ ਜਥੇਬੰਦੀ ਅਤੇ ਕਿਸਾਨ ਜਥੇਬੰਦੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ । ਇਸ ਮੌਕੇ ਅਮਰਜੀਤ ਸਿੰਘ ਗਿੱਲ ਲੰਢੇਕੇ, ਕੌਂਸਲਰ ਮਨਜੀਤ ਧੰਮੂ , ਰਜਿੰਦਰ ਸਿੰਘ ਡੱਲਾ, ਗੁਰਜੰਟ ਸਿੰਘ ਰਾਮੂਵਾਲਾ ਤੋਂ ਇਲਾਵਾ ਅਕਾਲੀ ਆਗੂ ਹਾਜ਼ਰ ਸਨ। ਇਸ ਮੌਕੇ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਜਥੇਦਾਰ ਤੋਤਾ ਸਿੰਘ ਅਤੇ ਮਨਜਿੰਦਰ ਸਿੰਘ ਸਿਰਸਾ ਵਲੋਂ ਉਕਤ ਨੌਜਵਾਨਾਂ ਨੂੰ ਜੇਲ੍ਹ ਵਿਚੋਂ ਬਾਹਰ ਲਿਆਉਣ ਲਈ ਵੱਡੇ ਪੱਧਰ ‘ਤੇ ਯਤਨ ਕੀਤੇ ਗਏ . ਇਸ ਮੌਕੇ ਬਰਾੜ ਨੇ ਕਿਹਾ ਕਿ ਕਿਸਾਨੀ ਅੰਦੋਲਨ ਵਿਚ ਪਿੰਡ ਤਤਾਰੀਏਵਾਲਾ ਦੇ ਨੌਜਵਾਨਾਂ ਨੇ ਕੁਰਬਾਨੀ ਦੇ ਕੇ ਪਿੰਡ ਦਾ ਨਾਂਅ ਰੌਸਨ ਕੀਤਾ ਹੈ । ਇਸ ਤੋਂ ਬਾਅਦ ਵਿਚ ਬਰਾੜ ਦੀ ਅਗਵਾਈ ਵਿਚ ਉਕਤ ਨੌਜਵਾਨਾਂ ਨੂੰ ਪਿੰਡ ਤਤਾਰੀਏਵਾਲਾ ਲਿਆਂਦਾ ਗਿਆ ਜਿੱਥੇ ਗੁਰਦੁਆਰਾ ਸਾਹਿਬ ਪੁੱਜ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ।
ਜ਼ਿਕਰਯੋਗ ਹੈ ਕਿ ਪਿੰਡ ਤਤਾਰੀਏਵਾਲਾ ਦੇ ਇਹਨਾਂ 13 ਨੌਜਵਾਨਾਂ ਦੇ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਪਿੰਡ ਤਤਾਰੀਏਵਾਲਾ ਪੁੱਜ ਕੇ ਪੀੜਤ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿਚ ਇਹ ਮਸਲਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਧਿਆਨ ਵਿਚ ਲਿਆਂਦਾ ਸੀ ਅਤੇ ਸ: ਬਾਦਲ ਨੇ ਇਹਨਾਂ ਨੌਜਵਾਨਾਂ ਦੇ ਦੇ ਮਾਮਲੇ ਸਬੰਧੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਅਪੀਲ ਕੀਤੀ ਸੀ ਕਿ ਉਕਤ ਨੌਜਵਾਨਾਂ ਨੂੰ ਤਿਹਾੜ ਜੇਲ੍ਹ ਵਿਚੋਂ ਬਾਹਰ ਲਿਆਉਣ ਲਈ ਉਹਨਾਂ ਨੌਜਵਾਨਾਂ ਦੀ ਮਦਦ ਕੀਤੀ ਜਾਵੇ । ਸੁਖਬੀਰ ਸਿੰਘ ਬਾਦਲ ਦੇ ਫੈਸਲੇ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਨੇ ਮੀਡੀਆ ਰਾਹੀਂ ਜੇਲ੍ਹਾਂ ਵਿਚ ਬੰਦ ਕਿਸਾਨਾਂ ਦੇ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਉਕਤ ਕਿਸਾਨਾਂ ਨੂੰ ਜੇਲ੍ਹ ਵਿਚੋਂ ਬਾਹਰ ਲਿਆਉਣ ਲਈ ਵੱਡੇ ਪੱਧਰ ‘ਤੇ ਯਤਨ ਕਰਨਗੇ ਕਿਸੇ ਵੀ ਨੌਜਵਾਨ ਦਾ ਇਕ ਵੀ ਰੁਪਈਆ ਖਰਚ ਨਹੀਂ ਹੋਣ ਦਿੱਤਾ ਜਾਵੇਗਾ ।
ਜੇਲ੍ਹ ਵਿਚੋਂ ਰਿਹਾਅ ਹੋ ਕੇ ਆਏ ਅੰਮਿ੍ਤਪਾਲ ਸਿੰਘ ਤਤਾਰੀਏਵਾਲਾ, ਹੈਪੀ ਤਤਾਰੀਏਵਾਲਾ ਨੇ ਕਿਹਾ ਕਿ ਉਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ, ਮਨਜਿੰਦਰ ਸਿੰਘ ਸਿਰਸਾ ਅਤੇ ਵਿਸੇਸ ਤੌਰ ‘ਤੇ ਜਥੇਦਾਰ ਤੋਤਾ ਸਿੰਘ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਦੀ ਬਦੌਲਤ ਅੱਜ ਉਹ ਆਪਣੇ ਪਰਿਵਾਰਾਂ ਵਿਚ ਆਏ ਹਨ । ਇਸ ਮੌਕੇ ਅਮਰਜੀਤ ਸਿੰਘ ਲੰਢੇਕੇ ਸਾਬਕਾ ਚੇਅਰਮੈਨ, ਹਰਜਿੰਦਰ ਸਿੰਘ ਡੱਲਾ, ਗੁਰਜੰਟ ਸਿੰਘ ਰਾਮੂੰਵਾਲਾ, ਚਮਕੌਰ ਸਿੰਘ ਦੁਸਾਂਝ, ਨਿਹਾਲ ਸਿੰਘ ਸਰਕਲ ਪ੍ਰਧਾਨ, ਪਰਮਜੀਤ ਸਿੰਘ ਵਿਰਕ ਸਰਕਲ ਪ੍ਰਧਾਨ, ਮੁਖਤਿਆਰ ਸਿੰਘ ਤਤਾਰੀਏਵਾਲਾ, ਮੰਦਰ ਸਿੰਘ ਰੌਲੀ, ਹਰਜੀਤ ਸਿੰਘ ਰੌਲੀ, ਆਕਾਸਦੀਪ ਸਿੰਘ ਮਹਿਰੋਂ, ਹਰਬੰਸ ਸਿੰਘ ਮੈਂਬਰ ਪੰਚਾਇਤ ਰੌਲੀ, ਪਿ੍ਤਪਾਲ ਸਿੰਘ ਪੰਚ ਰੌਲੀ, ਲਵਕਰਨ ਸਿੰਘ ਗਿੱਲ ਰੌਲੀ, ਜੱਸੀ ਗਿੱਲ, ਕੋਕੀ ਗਿੱਲ, ਹੈਪੀ ਤਤਾਰੀਏਵਾਲਾ, ਮਾਸਟਰ ਅਮਰਜੀਤ ਸਿੰਘ, ਦਿਲਬਾਗ ਸਿੰਘ ਹੈਪੀ ਭੁੱਲਰ, ਨਿਰਮਲ ਸਿੰਘ ਮਾਣੂੰਕੇ ਕਿਸਾਨ ਆਗੂ, ਰਾਜਾ ਸਿੰਘ ਤਲਵੰਡੀ ਭੰਗੇਰੀਆਂ, ਚਮਕੌਰ ਸਿੰਘ ਦੁਸਾਂਝ, ਅੰਗਰੇਜ ਸਿੰਘ ਸੰਘਾ ਡਰੋਲੀ ਭਾਈ, ਦਰਸਨ ਸਿੰਘ ਪ੍ਰਧਾਨ ਰੌਲੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਜਥੇਬੰਦੀਆਂ ਦੇ ਆਗੂ ਕਿਸਾਨ ਅਤੇ ਸ੍ਰੋਮਣੀ ਅਕਾਲੀ ਦਲ ਦੇ ਵਰਕਰ ਹਾਜਰ ਸਨ ।


