ਸਿਹਤ ਵਿਭਾਗ ਦੀ ਜਾਗਰੂਕਤਾ ਵੈਨ ਜ਼ਿਲ੍ਹੇ ਅੰਦਰ ਤਿੰਨ ਦਿਨ ਲੋਕਾਂ ਨੂੰ ਹਾਈ ਬੱਲਡ ਪ੍ਰੈਸ਼ਰ ਬਾਰੇ ਕਰੇਗੀ ਜਾਗਰੂਕ

ਮੋਗਾ, 6 ਮਾਰਚ (ਜਸ਼ਨ): ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਮੁਤਾਬਕ ਅਤੇ ਸਿਵਿਲ ਸਰਜਨ ਮੋਗਾ ਡਾਕਟਰ ਅਮਰਪ੍ਰੀਤ ਕੌਰ ਬਾਜ਼ਵਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਜ਼ਿਲ੍ਹਾ ਮੋਗਾ ਦੇ ਅੰਦਰ ਬਲੱਡ ਪਰੈਸ਼ਰ ਅਤੇ ਬਲੱਡ ਪਰੈਸ਼ਰ ਕਾਰਨ ਹੋਰ ਬਿਮਾਰੀਆਂ ਬਾਰੇ ਜਾਗਰੂਕ ਕਰਨ ਲਈ ਐੱਲ ਈ ਡੀ ਅਤੇ ਬੈਨਰ ਨਾਲ ਲੈਸ ਜਾਗਰੂਕਤਾ ਵੈਨ ਮੋਗਾ ਤੋਂ ਹਰੀ ਝੰਡੀ ਦੇ ਕੇ ਜ਼ਿਲ੍ਹੇ ਦੇ ਪ੍ਰੋਗਰਾਮ ਅਫਸਰ ਵਲੋਂ ਰਵਾਨਾ ਕੀਤੀ ਗਈ। ਇਸ ਮੌਕੇ ਨੋਡਲ ਅਫਸਰ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਰੁਪਿੰਦਰ ਕੌਰ ਗਿੱਲ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਰਾਜੇਸ਼ ਅੱਤਰੀ , ਡਾਕਟਰ ਸੁਖਪ੍ਰੀਤ ਬਰਾੜ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਮੋਗਾ, ਅਤੇ ਡਾਕਟਰ ਰਾਜੇਸ਼ ਮਿੱਤਲ ਮਾਨਸਿਕ ਰੋਗਾਂ ਦੇ ਮਾਹਿਰ ਅਤੇ ਕਿ੍ਰਸ਼ਨਾ ਸ਼ਰਮਾ, ਮਨਜੀਤ ਕੌਰ ਅਤੇ ਅੰਮਿ੍ਰਤ ਸਰਮਾ ਵੀ ਹਾਜ਼ਰ ਸਨ। ਇਸ ਮੌਕੇ ਡਾਕਟਰ ਰਾਜੇਸ਼ ਅੱਤਰੀ ਡਿਪਟੀ ਮੈਡੀਕਲ ਕਮਿਸ਼ਨਰ ਮੋਗਾ ਨੇ ਦੱਸਿਆ ਕਿ ਇਹ ਵੈਨ ਲੋਕਾਂ ਨੂੰ ਹਾਈ ਬੱਲਡ ਪ੍ਰੈਸ਼ਰ ਬਾਰੇ ਜਾਗਰੂਕ ਕਰੇਗੀ। ਇਸ ਬਾਰੇ ਜਾਗਰੂਕ ਕਰਦੇ ਹੋਏ ਡਾਕਟਰ ਰੁਪਿੰਦਰ ਕੌਰ ਗਿੱਲ ਨੇ ਦੱਸਿਆ ਕਿ ਇਹ ਜਾਗਰੂਕਤਾ ਵੈਨ ਜ਼ਿਲ੍ਹੇ ਅੰਦਰ ਤਿੰਨ ਦਿਨ ਲਈ ਰਹੇਗੀ। ਜਿਸ ਵਿਚ ਬਲਾਕ ਢੁਡੀਕੇ, ਪੱਤੋ ਹੀਰਾ ਸਿੰਘ ਅਤੇ ਡਰੋਲੀ ਭਾਈ ਦੇ ਪਿੰਡਾ ਵਿੱਚ ਜਾਗਰੂਕ ਕਰੇਗੀ। ਇਹ ਵੈਨ ਪਿੰਡਾ ਦੀਆਂ ਸੱਥਾਂ ਵਿਚ ਪਹੁੰਚ ਕੇ ਸਿਹਤ ਕਰਮੀਆਂ ਦੇ ਸਹਿਯੋਗ ਨਾਲ ਲੋਕਾ ਨੂੰ ਜਾਗਰੂਕ ਕਰੇਗੀ।
ਇਸ ਜਾਗਰੂਕਤਾ ਵੈਨ ਦੇ ਬਲਾਕ ਨੋਡਲ ਆਫਿਸਰ ਸੀਨੀਅਰ ਮੈਡੀਕਲ ਅਫਸਰ ਅਤੇ ਬਲਾਕ ਐਜੂਕੈਟਰ ਸੁਪਰਵੀਜ਼ਨ ਕਰਨਗੇ।


