ਪਸ਼ੂ ਪਾਲਣ ਵਿਭਾਗ ਵੱਲੋਂ ਲੋਪੋ ਗਊਸ਼ਾਲਾ ‘ਚ ਭਲਾਈ ਕੈਂਪ ਲਗਾਇਆ

ਲੋਪੋ,6 ਮਾਰਚ (ਜਸ਼ਨ): ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਮੰਤਰੀ ਸ਼੍ਰੀ ਤਿ੍ਰਪਤ ਰਜਿੰਦਰ ਬਾਜਵਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਸਕੱਤਰ ਸ਼੍ਰੀ ਵੀ ਕੇ ਜੰਜੂਆ,ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ: ਐੱਚ ਐੱਸ ਕਾਹਲੋਂ ਅਤੇ ਡਿਪਟੀ ਡਾਇਰੈਕਟਰ ਡਾ. ਸੁਭਾਸ਼ ਚੰਦਰ ਦੀ ਅਗਵਾਈ ਵਿਚ ਪਸ਼ੂ ਪਾਲਣ ਵਿਭਾਗ ਵੱਲੋਂ ਸੁਆਮੀ ਮਹਿੰਦਰ ਸਿੰਘ ਭਗਤ ਗਊਸ਼ਾਲਾ ਲੋਪੋ ਵਿਖੇ ਗਊ ਭਲਾਈ ਕੈਂਪ ਲਗਾਇਆ ਗਿਆ। ਸੀਨੀਅਰ ਵੈਟਰਨਰੀ ਅਫਸਰ ਡਾ: ਸੁਖਵਿੰਦਰ ਸਿੰਘ ਰੌਂਤਾ ਨੇ ਆਪਣੀ ਟੀਮ ਸਮੇਤ ਪਸ਼ੂਆਂ ਦਾ ਇਲਾਜ ਕੀਤਾ ਗਿਆ। ਵਿਭਾਗ ਵੱਲੋਂ ਗਊਆਂ ਨੂੰ ਚੈੱਕਅਪ ਉਪਰੰਤ ਦਵਾਈਆਂ ਦਿੱਤੀਆਂ ਗਈਆਂ। ਟੀਮ ਵੱਲੋਂ ਪਸ਼ੂਆਂ ਦੀ ਉਮਰ ਮੁਤਾਬਕ ਵੰਡ, ਪਸ਼ੂਆਂ ਦੀ ਸਿਹਤ ਸੰਭਾਲ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌੇਕੇ ਡਾ: ਮਨਿੰਦਰ ਸਿੰਘ, ਡਾ: ਵਿਨੋਦ ਸ਼ੁਕਲਾ, ਜਸਵੰਤ ਸਿੰਘ, ਚਮਕੌਰ ਸਿੰਘ ਗੁਰੂ, ਭੁਪਿੰਦਰ ਸਿੰਘ, ਮੰਗਲਜੀਤ ਸਿੰਘ, ਸਾਰੇ ਵੈਟਰਨਰੀ ਇੰਸਪੈਕਟਰ, ਸਰਪੰਚ ਗੁਰਸੇਵਕ ਸਿੰਘ ਮੀਨੀਆ, ਮੁਕੰਦ ਸਿੰਘ ਆਦਿ ਤੋਂ ਇਲਾਵਾ ਸੰਤ ਜੁਗਰਾਜ ਸਿੰਘ ਹਾਜ਼ਰ ਸਨ।


