ਚੇਅਰਮੈਨ ਡਾ. ਜਗਤਾਰ ਸਿੰਘ ਸੇਖੋਂ ਅਤੇ ਬਾਬਾ ਪਰੇਮ ਸਿੰਘ ਨੇ ਅਨੰਤ ਇਲੈਕਟ੍ਰੋਹੋਮਿਓਪੈਥਿਕ ਕਲੀਨਿਕ ਦਾ ਕੀਤਾ ਉਦਘਾਟਨ

ਮੋਗਾ,28 ਫਰਵਰੀ (ਜਸ਼ਨ): ਡਾ. ਕੰਵਰਜੀਤ ਕੌਰ ਵੱਲੋਂ ਸ਼ੁਰੂ ਕੀਤੇ ਗਏ ਨਵੇਂ ਕਲੀਨਿਕ ਅਨੰਤ ਇਲੈਕਟ੍ਰੋਹੋਮਿਓਪੈਥਿਕ ਦਾ ਉਦਘਾਟਨ ਈ ਡੀ ਐਮ ਏ ਰਜਿ ਪੰਜਾਬ ਦੇ ਚੇਅਰਮੈਨ ਡਾ ਜਗਤਾਰ ਸਿੰਘ ਸੇਖੋਂ ਅਤੇ ਗੁਰਦੁਆਰਾ ਸੰਤ ਸਰੋਵਰ ਸਾਹਿਬ ਸੰਤੋ ਮਾਜਰਾ (ਮੋਹਾਲੀ) ਦੇ ਹੈਡ ਗ੍ਰੰਥੀ ਬਾਬਾ ਪਰੇਮ ਸਿੰਘ ਵੱਲੋਂ ਕੀਤਾ ਗਿਆ। ਇਸ ਸਮੇਂ ਇਲੈਕਟ੍ਰੋਹੋਮਿਓਪੈਥਿਕ ਪ੍ਰਣਾਲੀ ਤੇ ਚਾਨਣਾ ਪਾਉਂਦਿਆਂ ਹੋਇਆ ਡਾ ਜਗਤਾਰ ਸਿੰਘ ਸੇਖੋਂ ਨੇ ਦੱਸਿਆ ਇਹ ਇਕ ਹਰਬਲ ਇਲਾਜ ਪ੍ਰਣਾਲੀ ਹੈ ਜਿਸ ਦਾ ਸਾਡੇ ਸਰੀਰ ਤੇ ਕੋਈ ਦੁਰਪ੍ਰਭਾਵ ਨਹੀਂ ਪੈਂਦਾ। ਇਨ੍ਹਾਂ ਦਵਾਈਆਂ ਦੇ ਨਾਲ ਲਾ-ਇਲਾਜ ਰੋਗਾਂ ਦਾ ਇਲਾਜ ਵੀ ਸੰਭਵ ਹੋ ਜਾਂਦਾ ਹੈ। ਇਸ ਸਮੇਂ ਇਕ ਰੋਜ਼ਾ ਫ੍ਰੀ ਇਲੈਕਟ੍ਰੋਹੋਮਿਉਪੈਥਿਕ ਕੈਂਪ ਦਾ ਪ੍ਰਬੰਧ ਕੀਤਾ ਗਿਆ। ਇਸ ਕੈਂਪ ਵਿਚ ਕਾਲਾ ਪੀਲੀਆ, ਗਠੀਆ ਰੋਗ, ਸੂਗਰ, ਚਮੜੀ ਰੋਗ, ਬੱਚੇਦਾਨੀ ਦੀਆਂ ਰਸੌਲੀਆ, ਬਾਂਝਪਨ ਆਦਿ ਰੋਗਾਂ ਦੇ ਤਕਰੀਬਨ 125 ਮਰੀਜ਼ਾਂ ਦਾ ਚੈਕ ਅੱਪ ਕਰਕੇ ਫ੍ਰੀ ਇਲੈਕਟ੍ਰੋਹੋਮਿਉਪੈਥਿਕ ਦਵਾਈਆਂ ਦਿੱਤੀਆਂ ਗਈਆਂ। ਅੱਜ ਦੇ ਕੈਂਪ ਵਿੱਚ ਡਾ ਜਗਮੋਹਣ ਸਿੰਘ ਧੂੜਕੋਟ, ਡਾ ਅਵਤਾਰ ਸਿੰਘ ਦੇਵਗਨ, ਡਾ ਅੰਮਿ੍ਰਤਪਾਲ ਸਿੰਘ ਮੱਲਣ, ਡਾ ਕੁਲਦੀਪ ਕੌਰ ਮੱਲਣ, ਡਾ ਕੇਵਲ ਕਿ੍ਰਸ਼ਨ ਬੁੱਕਲ ਮੋਹਾਲੀ, ਡਾ ਹਰਦੇਵ ਸਿੰਘ ਸੈਣੀ, ਡਾ ਬਲਵਿੰਦਰ ਕੌਰ ਸੈਣੀ, ਡਾ ਹਰਦੀਪ ਸਿੰਘ,ਡਾ ਗੁਰਬਚਨ ਸਿੰਘ ਆਦਿ ਨੇ ਵੀ ਆਪਣੀਆਂ ਸੇਵਾਵਾਂ ਦਿੱਤੀਆਂ।