ਵਿਧਾਇਕ ਡਾ. ਹਰਜੋਤ ਕਮਲ ਨੇ ‘ਮੋਰ’ ਸਟੋਰ ਦਾ ਕੀਤਾ ਉਦਘਾਟਨ

Tags: 

ਮੋਗਾ,26 ਫਰਵਰੀ (ਜਸ਼ਨ): ‘ਕਿਸੇ ਵੀ ਸ਼ਹਿਰ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਨਾ ਸਿਰਫ਼ ਆਮ ਲੋਕਾਂ ਨੂੰ ਸਹੂਲਤ ਮਿਲਦੀ ਹੈ ਬਲਕਿ ਇਕੋ ਛੱਤ ਥੱਲੇ ਲੋਕਾਂ ਦੀ ਜ਼ਰੂਰਤ ਦੇ ਸਾਰੇ ਸਮਾਨ ਉਪਲੱਬਧ ਹੋਣ ਨਾਲ ਸ਼ਹਿਰੀਆਂ ਦੀ ਜ਼ਿੰਦਗੀ ਹੋਰ ਸੁਖਾਲੀ ਹੋ ਸਕਦੀ ਹੈ ਕਿਉਂਕਿ ਮੁਕਾਬਲੇ ਦੇ ਯੁੱਗ ‘ਚ ਸ਼ਹਿਰੀਆਂ ਨੂੰ ਗੁਣਵੱਤਾ ਭਰਪੂਰ ਸਸਤੇ ਖਾਧ ਪਦਾਰਥ ਮੁਹਈਆ ਹੋਣਗੇ ਅਤੇ  ਬੇਰੁਜ਼ਗਾਰੀ ਨੂੰ ਵੀ ਠੱਲ ਪਵੇਗੀ। ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਡਾ. ਹਰਜੋਤ ਕਮਲ ਨੇ ਮੋਗਾ ਸ਼ਹਿਰ ਦੇ ਨਿਊ ਟਾਊਨ ਵਿਖੇ ‘ਮੋਰ’ ਗਰੌਸਰੀ ਸਟੋਰ ਦਾ ਉਦਘਾਟਨ ਕਰਨ ਮੌਕੇ ਕੀਤਾ। ਉਹਨਾਂ ਆਖਿਆ ਕਿ ਉਹਨਾਂ ਵੱਲੋਂ ਸ਼ਹਿਰ ਦੀਆਂ ਸੜਕਾਂ ਅਤੇ ਹੋਰ ਵਿਕਾਸ ਕਾਰਜ ਕਰਵਾਉਣ ਅਤੇ ਉਹਨਾਂ ਦੀ ਅਗਵਾਈ ਵਿਚ ‘ਟੀਮ ਹਰਜੋਤ’ ਵੱਲੋਂ ਵੱਖ ਵੱਖ ਵਾਰਡਾਂ ਵਿਚ ਕਰਵਾਏ ਵਿਕਾਸ ਕਾਰਜਾਂ ਸਦਕਾ ਮੋਗਾ ਦੀ ਨਕਸ਼ ਨੁਹਾਰ ਬਦਲੀ ਹੈ ਜਿਸ ਕਾਰਨ ਹੁਣ ਮੋਗਾ ਵਿਚ ਵਪਾਰ ਨੂੰ ਵੱਡਾ ਹੁਲਾਰਾ ਮਿਲਿਆ ਹੈ ਤੇ ਇੰਜ ਮੋਗਾ ਦਾ ਵਿਕਾਸ ਸ਼ਹਿਰ ਲਈ ਵਰਦਾਨ ਸਿੱਧ ਹੋਵੇਗਾ, ਕਿਉਂਕਿ ਸ਼ਹਿਰਵਾਸੀਆਂ ਨੂੰ ਖਰੀਦੋ ਫ਼ਰੋਖਤ ਕਰਨ ਮੌਕੇ ਇਕੋ ਛੱਤ ਹੇਠਾਂ ਗਰੌਸਰੀ, ਫਲ ਅਤੇ ਸਬਜ਼ੀਆਂ ਮੁਹਈਆਂ ਹੋਣ ਸਦਕਾ ਉਹਨਾਂ ਦਾ ਸਮਾਂ ਬਚੇਗਾ। ਉਹਨਾਂ ਆਖਿਆ ਕਿ ਅਜਿਹੇ ਸਟੋਰਾਂ ਵਿਚ ਕਿਸਾਨਾਂ ਦੀਆਂ ਸਬਜ਼ੀਆਂ ਅਤੇ ਫ਼ਲ ਉੱਚਿਤ ਭਾਅ ’ਤੇ ਖਰੀਦ ਕੇ ਸ਼ਹਿਰੀਆਂ ਤੱਕ ਪਹੁੰਚਣਗੇ, ਜਿਸ ਸਦਕਾ ਆਰਗੈਨਿਕ ਸਬਜ਼ੀਆਂ ਉਗਾਉਣ ਵਾਲੇ ਕਿਸਾਨਾਂ ਨੂੰ ਲਾਗਤ ਮੁੱਲ ਤੋਂ ਵਧੇਰੇ ਭਾਅ ਮਿਲਣ ਕਾਰਨ, ਕਿਸਾਨਾਂ ਦੀ ਆਰਥਿਕ ਸਥਿਤੀ ਵੀ ਮਜਬੂਤ ਹੋਵੇਗੀ। ਇਸ ਮੌਕੇ ਸਟੋਰ ਦੇ ਏਰੀਆ ਮੈਨੇਜਰ ਰਮਨ ਕਾਲੜਾ, ਜ਼ੋਨ ਮੈਨੇਜਰ ਇੰਦਰਜੀਤ ਗੁਪਤਾ, ਮਾਰਕੀਟਿੰਗ ਮੈਨੇਜਰ ਸੰਦੀਪ ਸਿੰਘ ਅਤੇ ਮੋਗਾ ਦੇ ਮੈਨੇਜਰ ਹਰਦੀਪ ਸਿੰਘ ਤੋਂ ਇਲਾਵਾ ਸਾਬਕਾ ਸਰਪੰਚ ਡਾ. ਰਾਕੇਸ਼ ਕੁਮਾਰ ਕਿੱਟਾ, ਕੌਂਸਲਰ ਪ੍ਰਵੀਨ ਕੁਮਾਰ ਪੀਨਾ, ਕੌਂਸਲਰ ਪ੍ਰਵੀਨ ਮੱਕੜ, ਕੌਂਸਲਰ ਸਾਹਿਲ ਅਰੋੜਾ, ਕੌਂਸਲਰ ਰੀਮਾ ਸੂਦ, ਡਾ: ਨਵੀਨ ਸੂਦ, ਸੁਧਾਂਸ਼ੂ ਜਿੰਦਲ, ਸ਼ਾਮ ਵਰਮਾ ਅਤੇ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ।