ਵਿਧਾਇਕ ਡਾਕਟਰ ਹਰਜੋਤ ਕਮਲ ਨੇ 10 ਨੌਜਵਾਨਾਂ ਨੂੰ ਵੰਡੇ ਨਵੇਂ ਬੱਸ ਪਰਮਿਟ, ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਪੈਰਾਂ ਉੱਤੇ ਖੜ੍ਹਾ ਕਰਨ ਲਈ ਹਰ ਮੌਕਾ ਮੁਹੱਈਆ ਕਰਵਾਉਣ ਦਾ ਦਿਵਾਇਆ ਭਰੋਸਾ

ਮੋਗਾ, 24 ਫਰਵਰੀ (ਜਸ਼ਨ): ਵਿਧਾਇਕ ਡਾਕਟਰ ਹਰਜੋਤ ਕਮਲ ਨੇ 10 ਨੌਜਵਾਨਾਂ ਨੂੰ ਵੰਡੇ ਨਵੇਂ ਬੱਸ ਪਰਮਿਟ, ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਪੈਰਾਂ ਉੱਤੇ ਖੜ੍ਹਾ ਕਰਨ ਲਈ ਹਰ ਮੌਕਾ ਮੁਹੱਈਆ ਕਰਵਾਉਣ ਦਾ ਦਿਵਾਇਆ ਭਰੋਸਾ ਪੰਜਾਬ ਸਰਕਾਰ ਵੱਲੋਂ ਬੇਰੁਜਗਾਰ ਨੌਜਵਾਨਾਂ ਨੂੰ ਰੋਜਗਾਰ ਨਾਲ ਜੋੜਨ ਲਈ ਸੁਰੂ ਕੀਤੇ ਗਏ ਉਪਰਾਲਿਆਂ ਤਹਿਤ ਅੱਜ ਸੂਬੇ ਭਰ ਦੇ ਨੌਜਵਾਨਾਂ ਨੂੰ ਬੱਸ ਪਰਮਿਟ ਵੰਡੇ ਗਏ। ਇਸ ਉਪਰਾਲੇ ਤਹਿਤ ਅੱਜ ਜਿਲ੍ਹਾ ਮੋਗਾ ਦੇ 10 ਨੌਜਵਾਨਾਂ ਨੂੰ ਵੀ ਇਹ ਪਰਮਿਟ ਜਾਰੀ ਕੀਤੇ ਗਏ। ਇਸ ਮੁਹਿੰਮ ਦਾ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਤੋਂ ਆਨਲਾਈਨ ਉਦਘਾਟਨ ਕੀਤਾ। ਇਸ ਮੌਕੇ ਉਹਨਾਂ ਟਰਾਂਸਪੋਰਟ ਵਿਭਾਗ ਨਾਲ ਸਬੰਧਤ ਹੋਰ ਵੀ ਪੰਜ ਹਾਈ ਟੈੱਕ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। 
ਇਸ ਸਬੰਧੀ ਜਿਲ੍ਹਾ ਪੱਧਰੀ ਸਮਾਗਮ ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਮੋਗਾ ਦੇ ਵਿਧਾਇਕ ਡਾਕਟਰ ਹਰਜੋਤ ਕਮਲ ਨੇ ਸ਼ਿਰਕਤ  ਕੀਤੀ ਜਦਕਿ ਜਿਲ੍ਹਾ ਪ੍ਰੀਸ਼ਦ  ਦੇ ਚੇਅਰਮੈਨ ਸ੍ਰ ਇੰਦਰਜੀਤ ਸਿੰਘ ਤਲਵੰਡੀ ਭਾਂਗੇਰੀਆ ਅਤੇ ਪ੍ਰਸ਼ਾਸਨਿਕ ਅਧਿਕਾਰੀ ਵਿਸੇਸ ਤੌਰ ਉੱਤੇ ਹਾਜਰ ਸਨ। 
ਵਿਧਾਇਕ ਡਾਕਟਰ ਹਰਜੋਤ ਕਮਲ ਨੇ ਆਖਿਆ  ਕਿ ਪੰਜਾਬ ਸਰਕਾਰ ਵੱਲੋਂ ਆਪਣੇ ਘਰ ਘਰ ਰੋਜਗਾਰ ਅਤੇ ਕਾਰੋਬਾਰ ਮਿਸਨ ਤਹਿਤ ਇਹ ਪਰਮਿਟ ਨੌਜਵਾਨਾਂ ਨੂੰ ਜਾਰੀ ਕੀਤੇ ਗਏ ਹਨ।ਵਿਧਾਇਕ ਨੇ ਕਿਹਾ ਕਿ  ਇਸ ਤੋਂ ਇਲਾਵਾ ਸਫਰ ਦੌਰਾਨ ਔਰਤਾਂ ਅਤੇ ਬੱਚਿਆਂ ਨੂੰ ਸੁਰੱਖਿਆ ਦੇਣ ਲਈ ਸਰਕਾਰੀ ਬੱਸਾਂ ਨੂੰ ਜੀ ਪੀ ਆਰ ਐੱਸ ਪ੍ਰਣਾਲੀ ਯੁਕਤ ਕੀਤਾ ਗਿਆ ਹੈ।ਉਹਨਾਂ ਕਿਹਾ ਕਿ  ਇਸ ਪ੍ਰਣਾਲੀ ਨਾਲ ਹੁਣ ਬੱਸਾਂ ਦੀ ਲੋਕੇਸ਼ਨ ਪਤਾ ਲੱਗਦੀ ਰਹੇਗੀ। 
ਡਾਕਟਰ ਹਰਜੋਤ ਨੇ  ਦੱਸਿਆ ਕਿ ਹੁਣ ਟਰਾਂਸਪੋਰਟ ਵਿਭਾਗ ਦੀਆਂ 95 ਫੀਸਦੀ ਸੇਵਾਵਾਂ ਆਨਲਾਈਨ ਹੋ ਗਈਆਂ ਹਨ, ਜਿਸ ਨਾਲ ਆਮ ਲੋਕਾਂ ਨੂੰ ਬਹੁਤ ਲਾਭ ਹੋ ਰਿਹਾ ਹੈ। ਵਿਭਾਗ ਵਲੋਂ ਕੋਸ਼ਿਸ਼  ਕੀਤੀ ਜਾ ਰਹੀ ਹੈ ਕਿ ਨਾਗਰਿਕ ਨੂੰ ਹਰੇਕ ਤਰ੍ਹਾਂ ਦੀ ਸੇਵਾ ਉਹਨਾਂ ਦੇ ਘਰਾਂ ਤੱਕ ਮਿਲੇ। ਅੱਜ ਜੌ ਬੱਸ ਪਰਮਿਟ ਜਾਰੀ ਕੀਤੇ ਗਏ ਹਨ ਉਹ ਵੀ ਲੋੜਵੰਦ ਅਤੇ ਯੋਗ ਨੌਜਵਾਨਾਂ ਨੂੰ ਹੀ ਜਾਰੀ ਕੀਤੇ ਗਏ ਹਨ। ਇਸ ਮੌਕੇ ਜਿਲ੍ਹਾ ਮੋਗਾ ਦੇ ਲਾਭਪਾਤਰੀ ਨੌਜਵਾਨਾਂ ਨੂੰ ਬੱਸ ਪਰਮਿਟ ਵੰਡਣ ਦੀ ਰਸਮ ਵੀ ਨਿਭਾਈ ਗਈ। ਇਹਨਾਂ ਨੌਜਵਾਨਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ