ਕਰੋਨਾ ਨੇ ਐੱਸ ਡੀ ਸਕੂਲ ਦੀਆਂ ਮਿਡ ਡੇ ਮੀਲ ਵਰਕਰਾਂ ਨੂੰ ਲਿਆ ਜ਼ਦ ‘ਚ, ਸਿਹਤ ਵਿਭਾਗ ਆਇਆ ਹਰਕਤ ‘ਚ, 49 ਬੱਚਿਆਂ ਦੇ ਲਏ ਸੈਂਪਲ:ਡਾ: ਜਸਵੰਤ ਸਿੰਘ

ਮੋਗਾ,24 ਫਰਵਰੀ (ਜਸ਼ਨ): ਅੱਜ ਮੋਗਾ ਦੇ ਐੱਸ ਡੀ ਸਕੂਲ ਦੀਆਂ  2 ਮਿਡ ਡੇ ਮੀਲ ਵਰਕਰਾਂ (ਦੁਪਹਿਰ ਦਾ ਖਾਣਾ ਤਿਆਰ ਕਰਨ ਵਾਲੀਆਂ ਬੀਬੀਆਂ) ਦੇ ਕਰੋਨਾ ਪਾਜ਼ਿਟਿਵ ਆਉਣ ਨਾਲ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਤੁਰੰਤ ਹਰਕਤ ਵਿਚ ਆ ਗਿਆ ਅਤੇ ਸਕੂਲ ਵਿਚ ਪੜ੍ਹਦੇ 49 ਬੱਚਿਆਂ ਦੇ ਤੁਰੰਤ ਸੈਂਪਲ ਲਏ ਗਏ ਜਿਹਨਾਂ ਦੀ ਰਿਪੋਰਟ ਕੱਲ 25 ਫਰਵਰੀ ਨੂੰ ਆਵੇਗੀ। ਸਹਾਇਕ ਸਿਵਲ ਸਰਜਨ ਡਾ: ਜਸਵੰਤ ਸਿੰਘ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਦੱਸਿਆ ਕਿ ਸਕੂਲ ਦੇ ਸਾਰੇ 18 ਅਧਿਆਪਕਾਂ ਦੇ ਕਰੋਨਾ ਟੈਸਟ ਨੈਗੇਟਿਵ ਆਏ ਹਨ। 
 ਜ਼ਿਕਰਯੋਗ ਹੈ ਕਿ ਮੋਗਾ ਵਿਚ ਅੱਜ ਕੁੱਲ 8 ਵਿਅਕਤੀ ਕਰੋਨਾ ਪਾਜ਼ਿਟਿਵ ਪਾਏ ਗਏ ਜਦਕਿ ਪਿਛਲੇ ਦੋ ਦਿਨ ਦੌਰਾਨ 21 ਵਿਅਕਤੀ ਕਰੋਨਾ ਪਾਜ਼ਿਟਿਵ ਪਾਏ ਗਏ।  ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ