ਸਤਿੰਦਰਪਾਲ ਸਿੰਘ ਬਿੱਟੂ ਫੈਕਸ ਵਾਲਿਆਂ ਨੂੰ ਹਜਾਰਾਂ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਮੋਗਾ,23 ਫਰਵਰੀ (ਜਸ਼ਨ)-ਗੋਲਡਨ ਟਰੈਵਲ ਐਡਵਾਈਜਰ ਦੇ ਡਾਇਰੈਕਟਰ ਸੰਦੀਪ ਕੁਮਾਰ ਸੰਨੀ ਢੰਡ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਸਤਿੰਦਰਪਾਲ ਸਿੰਘ ਬਿੱਟੂ ਫੈਕਸ ਵਾਲੇ ਕੁਝ ਸਮਾਂ ਬਿਮਾਰ ਰਹਿਣ ਪਿੱਛੋਂ ਬੀਤੀ ਰਾਤ ਸਦੀਵੀ ਵਿਛੋੜਾ ਦੇ ਗਏ । ਉਹ 58 ਵਰ੍ਹਿਆ ਦੇ ਸਨ। ਜ਼ਿਕਰਯੋਗ ਹੈ ਕਿ ਬਿੱਟੂ ਫੈਕਸ ਵਾਲੇ ਗੋਲਡਨ ਐਜੂਕੇਸਨ ਤੇ ਹੋਲੀ ਹਾਰਟ ਸਕੂਲ ਦੇ ਚੇਅਰਮੈਨ ਸੁਭਾਸ਼ ਪਲਤਾ ਦੇ ਨਜਦੀਕੀ ਰਿਸਤੇਦਾਰ (ਸਾਲਾ ਸਾਹਿਬ) ਸਨ। ਇਸ ਦੁੱਖ ਦੀ ਘੜੀ ਵਿਚ ਚੇਅਰਮੈਨ ਸੁਭਾਸ਼ ਪਲਤਾ ਤੇ ਸਤਿੰਦਰਪਾਲ ਸਿੰਘ ਬਿੱਟੂ ਫੈਕਸ ਵਾਲਿਆਂ ਦੇ ਸਪੁੱਤਰ ਸੰਦੀਪ ਕੁਮਾਰ ਸੰਨੀ ਢੰਡ ਨਾਲ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਦੁੱਖ ਸਾਂਝਾ ਕੀਤਾ। ਸਵ: ਸਤਿੰਦਰਪਾਲ ਸਿੰਘ ਬਿੱਟੂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 12 ਵਜੇ ਪੂਰੀਆਂ ਧਾਰਮਿਕ ਰਸਮਾਂ ਨਾਲ ਸਥਾਨਕ ਸ਼ਹਿਰ ਦੇ ਗਾਂਧੀ ਰੋਡ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ । ਇਸ ਮੌਕੇ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦੇਣ ਵਾਲਿਆਂ ਵਿਚ ਸਮਾਜ ਦੇ ਵੱਖ-ਵੱਖ ਵਰਗਾ ਦੇ ਲੋਕ ਜਿਨ੍ਹਾਂ ‘ਚ ਐਡਵੋਕੇਟ ਰਮੇਸ਼ ਗਰੋਵਰ,ਚੇਅਰਮੈਨ ਪਰਮਪਾਲ ਸਿੰਘ ਤਖਤੂਪੁਰਾ, ਦਵਿੰਦਰਪਾਲ ਸਿੰਘ ਰਿੰਪੀ ਚੇਅਰਮੈਨ ਕੈਂਬਰਿਜ ਸਕੂਲ, ਕੁਲਦੀਪ ਸਿੰਘ ਸਹਿਗਲ ਪ੍ਰਧਾਨ, ਦੀਪਕ ਭੱਲਾ, ਨੀਤੀਕਾ ਭੱਲਾ ਕੌਂਸਲਰ, ਗੁਰਪ੍ਰੀਤ ਸਿੰਘ ਸਚਦੇਵਾ ਕੌਂਸਲਰ, ਮਨਜੀਤ ਸਿੰਘ ਧੰਮੂ ਕੌਂਸਲਰ, ਅਰਜਿੰਦਰ ਸਿੰਘ ਐਸ.ਡੀ.ਓ.,  ਦੀਪ ਰਜਿੰਦਰ ਸਿੰਘ ਦੀਪ ਡਰੈੱਸ ਕੇਅਰ, ਅਮਰਜੀਤ ਸਿੰਘ ਮਾਣੂੰਕੇ ਠੇਕੇਦਾਰ, ਕੁਲਦੀਪ ਸਿੰਘ ਆਹਲੂਵਾਲੀਆ, ਭੁਪਿੰਦਰ ਸਿੰਘ ਸਾਹੋਕੇ ਹਲਕਾ ਇੰਚਾਰਜ ਸੋ੍ਰ.ਅ.ਦ. ਨਿਹਾਲ ਸਿੰਘ ਵਾਲਾ,ਸ਼ਿੰਦਰ ਸਿੰਘ ਗਿੱਲ ਸਾਬਕਾ ਕੌਂਸਲਰ, ਡਾਇਰੈਕਟਰ ਗੋਲਡਨ ਐਜੂਕੇਸਨ ਰਮਨ ਅਰੋੜਾ, ਡਾਇਰੈਕਟਰ ਗੋਲਡਨ ਐਜੂਕੇਸਨ ਅਮਿਤ ਪਲਤਾ, ਲਾਇਨ ਤਿ੍ਲੋਕੀ ਨਾਥ ਗਰੋਵਰ, ਗੌਰਵ ਗੁਪਤਾ ਡਾਇਰੈਕਟਰ ਵੇਵਜ ਐਜੂਕੇਸ਼ਨ, ਮਨਦੀਪ ਸਿੰਘ ਖੋਸਾ ਡਾਇਰੈਕਟਰ ਡੈਫੋਡਿਲਜ਼, ਦੀਪਕ ਮਨਚੰਦਾ ਗੋ ਗਲੋਬਲ, ਅਵਨੀਤ ਸਿੰਘ ਪਿ੍ੰਸ, ਜਸਵਿੰਦਰ ਸਿੰਘ ਚਾਵਲਾ, ਨਿਰੰਜਣ ਸਿੰਘ ਗਿੱਲ ਪ੍ਰਧਾਨ, ਗੁਰਦਰਸ਼ਨ ਸਿੰਘ ਕੋਕਰੀ ਵਾਲੇ, ਨਵਨੀਤ ਸਿੰਘ ਸੇਖਾ, ਬਲਦੇਵ ਸਿੰਘ ਖੋਸਾ, ਮਾਸਟਰ ਗਮਦੂਰ ਸਿੰਘ ਢੁੱਡੀਕੇ, ਪਰਮਿੰਦਰ ਸਿੰਘ ਗਿੱਲ ਪੰਮਾ ਗੁਰੂ ਨਾਨਕ ਟਰੈਵਲਜ, ਇੰਜੀ. ਅਰਸ਼ ਹਠੂਰ ਬੈਟਰ ਫਿਊਚਰ, ਗਗਨਦੀਪ ਮਿੱਤਲ, ਨਛੱਤਰ ਸਿੰਘ ਖੋਸਾ ਮੈਨੇਜਰ ਸਮੇਤ ਸ਼ਹਿਰ ਤੇ ਇਲਾਕੇ ਦੇ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ । ਐੱਮ ਡੀ ਸੁਭਾਸ਼ ਪਲਤਾ ਨੇ ਦੱਸਿਆ ਕਿ ਸਵ: ਸਤਿੰਦਰਪਾਲ ਸਿੰਘ ਬਿੱਟੂ ਦਾ ਅੰਗੀਠਾ ਮਿਤੀ 24 ਫਰਵਰੀ ਬੁੱਧਵਾਰ ਨੂੰ ਗਾਂਧੀ ਰੋਡ ਸ਼ਮਸ਼ਾਨਘਾਟ ਵਿਚ ਸਵੇਰੇ 9 ਵਜੇ ਸੰਭਾਲਿਆ ਜਾਵੇਗਾ ।