ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਨਿਗਮ ਹਾਊਸ ਵਿਚ ਮੇਅਰ ਦਾ ਉਮੀਦਵਾਰ ਖੜ੍ਹਾ ਕਰਨ ਦਾ ਕੀਤਾ ਐਲਾਨ, ਕਾਂਗਰਸ ’ਤੇ ਚੋਣ ਅਮਲ ਨੂੰ ਪ੍ਰਭਾਵਿਤ ਕਰਨ ਦਾ ਲਾਇਆ ਦੋਸ਼

ਮੋਗਾ,21 ਫਰਵਰੀ (ਜਸ਼ਨ): ਅੱਜ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਅਤੇ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਸ਼ੋ੍ਰਮਣੀ ਅਕਾਲੀ ਦਲ ਦੀ ਟਿਕਟ ’ਤੇ ਜਿੱਤੇ 15 ਕੌਂਸਲਰਾਂ ਦੀ ਹਾਜ਼ਰੀ ਵਿਚ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ।  ਇਸ ਮੌਕੇ ਸਾਬਕਾ ਮੇਅਰ ਅਕਸ਼ਿਤ ਜੈਨ ,ਅਮਰਜੀਤ ਸਿੰਘ ਗਿੱਲ ਜ਼ਿਲਾ ਪ੍ਰਧਾਨ ਸ਼ੋ੍ਮਣੀ ਅਕਾਲੀ ਦਲ ਕਿਸਾਨ ਵਿੰਗ , ਚਰਨਜੀਤ ਝੰਡੇਆਣਾ ਜ਼ਿਲਾ ਪ੍ਰਧਾਨ ਬੀ ਸੀ ਵਿੰਗ ,,ਰਾਜਿੰਦਰ ਡੱਲਾ,ਜਰਨੈਲ ਸਿੰਘ ਸਾਬਕਾ ਡਿਪਟੀ ਮੇਅਰ, ਕੌਂਸਲਰ ਗੌਰਵ ਗੁੱਡੂ ਗੁਪਤਾ ,ਕੌਂਸਲਰ ਗੋਵਰਧਨ ਪੋਪਲੀ ,ਕੌਂਸਲਰ ਕਾਲਾ ਬਜਾਜ ,ਕੌਂਸਲਰ ਦੇਵਿੰਦਰ ਤਿਵਾੜੀ ,ਕੌਂਸਲਰ ਭਾਰਤ ਭੂਸ਼ਣ ਗੁਪਤਾ  ,ਕੌਂਸਲਰ ਮਨਜੀਤ ਧੰਮੂ ,ਕੌਂਸਲਰ ਸਾਹਿਲ ,ਕੌਂਸਲਰ ਹਰੀ ਰਾਮ ,ਕੌਂਸਲਰ ਜੈਮਲ ਸਿੰਘ ,ਕੌਂਸਲਰ ਬੂਟਾ ਸਿੰਘ ,ਕੌਂਸਲਰ ਰਾਜ ਕੁਮਾਰ ਮੁਖਿਜਾ ,ਕੌਂਸਲਰ ਰਾਜਿੰਦਰ ਕੁਮਾਰ ,ਕੌਂਸਲਰ ਮਤਵਾਲਾ ਸਿੰਘ ,ਭਾਰਤ ਭੂਸ਼ਣ ਗਰਗ ,ਰਣਜੀਤ ਭਾਊ, ਸਾਬਕਾ ਕੌਂਸਲਰ ਪ੍ਰੇਮ ਚੰਦ ਚਾਕੀ ਵਾਲਾ ,ਸਾਬਕਾ ਚੇਅਰਮੈਨ ਜਗਦੀਸ਼ ਛਾਬੜਾ ,ਛਿੰਦਰ ਗਿੱਲ ਸਾਬਕਾ ਕੌਂਸਲਰ ,ਸਾਬਕਾ ਕੌਂਸਲਰ ਦੀਪਕ ਸੰਧੂ  ,ਜਗਰੂਪ ਗਿੱਲ, ਜੌਨੀ ਗਿੱਲ,ਪੀ ਏ ਗੁਰਜੰਟ ਸਿੰਘ ,ਪੀ ਏ ਗੁਰਦਿੱਤ ਸਿੰਘ   ਆਦਿ ਹਾਜ਼ਿਰ ਸਨ । ਇਸ ਪ੍ਰੈਸ ਕਾਨਫਰੰਸ ਵਿਚ ਜਥੇਦਾਰ ਤੋਤਾ ਸਿੰਘ ਨੇ ਆਖਿਆ ਕਿ ਇਸ ਵਾਰ ਨਗਰ ਨਿਗਮ ਚੋਣਾਂ ਵਿਚ ਬੇਨਿਯਮੀਆਂ ਹੋਈਆਂ ਪਰ ਇਸ ਦੇ ਬਾਵਜੂਦ ਸ਼ੋ੍ਰਮਣੀ ਅਕਾਲੀ ਦਲ ਦੇ 15 ਉਮੀਦਵਾਰਾਂ ਨੇ ਜਿੱਤ ਹਾਸਲ ਕਰਦਿਆਂ, ਪਾਰਟੀ ਦਾ ਝੰਡਾ ਬੁਲੰਦ ਰੱਖਿਆ। ਜੱਥੇਦਾਰ ਨੇ ਆਖਿਆ ਕਿ ਇਸ ਵਾਰ ਵੋਟਾਂ ਵਿਚ ਅਨੋਖੇ ਢੰਗ ਨਾਲ ਧਾਂਦਲੀ ਹੋਈ ਹੈ । ਉਹਨਾਂ ਕਿਹਾ ਕਿ ਕਾਂਗਰਸ ਨੇ ਜਾਅਲੀ ਵੋਟਾਂ ਭੁਗਤਾਉਣ ਲਈ ਪ੍ਰਵਾਸੀ ਪੰਜਾਬੀਆਂ ਦੇ ਜਾਅਲੀ ਆਧਾਰ ਕਾਰਡ ਬਣਾ ਕੇ, ਚੋਣਾਂ ਜਿੱਤਣ ਦੀ ਨਾਕਾਮ ਕੋਸ਼ਿਸ ਕੀਤੀ। ਉਹਨਾਂ ਇਹ ਵੀ ਦੋਸ਼ ਲਾਇਆ ਕਿ ਵਾਰਡ ਨੰਬਰ 9 ਵਿਚ ਹੋਈ ਚੋਣ ਹਿੰਸਾ ਦੌਰਾਨ ਦੋ ਵਿਅਕਤੀਆਂ ਦੀ ਮੌਤ ਨਾਲ ਅਕਾਲੀ ਦਲ ਦੇ ਵਰਕਰਾਂ ਅਤੇ ਵੋਟਰਾਂ ਵਿਚ ਸਹਿਮ ਦਾ ਮਾਹੌਲ ਸੀ ਅਤੇ ਚੋਣ ਪਰਿਕਿਰਿਆ ਨੂੰ ਇਸ ਘਟਨਾ ਨੇ ਵੀ ਪ੍ਰਭਾਵਿਤ ਕੀਤਾ, ਵਰਨਾ ਅਕਾਲੀ ਦਲ ਦੇ ਉਮੀਦਵਾਰਾਂ ਨੇ ਸ਼ਾਨ ਨਾਲ ਜਿੱਤਣਾ ਸੀ। ਉਹਨਾਂ ਸਪੱਸ਼ਟ ਆਖਿਆ ਕਿ ਸ਼ੋ੍ਰਮਣੀ ਅਕਾਲੀ ਦਲ ਨਿਗਮ ਹਾਊਸ ਵਿਚ ਵਿਚ ਬਕਾਇਦਾ ਮੇਅਰ ਦਾ ਚਿਹਰਾ ਪੇਸ਼ ਕਰੇਗਾ ਅਤੇ ਮੇਅਰ ਬਣਾਏਗਾ ਵੀ। 
ਪੱਤਰਕਾਰਾਂ ਵੱਲੋਂ ਪੁੱਛੇ ਜਾਣ ’ਤੇ ਕਿ 15 ਕੌਂਸਲਰਾਂ ਨਾਲ ਮੇਅਰ ਕਿੰਜ ਬਣੇਗਾ ਅਤੇ ਲੋੜੀਂਦੇ ਅੰਕੜੇ ਲਈ ਕਿਹੜੇ ਕੌਂਸਲਰ ਉਹਨਾਂ ਦੀ ਹਮਾਇਤ ਕਰਨਗੇ ਦੇ ਜਵਾਬ ਵਿਚ ਜਥੇਦਾਰ ਨੇ ਆਖਿਆ ਕਿ ਉਹ ਸਮਾਂ ਆਉਣ ’ਤੇ ਹੀ ਭੇਦ ਖੋਲ੍ਹਣਗੇ। 
ਇਸ ਮੌਕੇ ਮੱਖਣ ਬਰਾੜ ਨੇ ਆਜ਼ਾਦ ਜਿੱਤੇ 9 ਉਮੀਦਵਾਰਾਂ ਨੂੰ ਆਪਣੀ ਜ਼ਮੀਰ ਦੀ ਆਵਾਜ਼ ਮੁਤਾਬਕ ਮੇਅਰ ਲਈ ਵੋਟ ਪਾਉਣ ਦਾ ਸੱਦਾ ਦਿੱਤਾ। 
ਇਸ ਤੋਂ ਪਹਿਲਾਂ ਪ੍ਰੇਮ ਕੁਮਾਰ ਚੱਕੀ ਵਾਲਾ ਨੇ ਪ੍ਰੈਸ ਕਾਨਫਰੰਸ ਸ਼ੁਰੂ ਹੁੰਦਿਆਂ ਆਖਿਆ ਕਿ ਉਹ ਹਾਈ ਕਮਾਂਡ ਅਤੇ ਜਥੇਦਾਰ ਤੋਤਾ ਸਿੰਘ ਦੇ ਆਦੇਸ਼ਾਂ ’ਤੇ ਇਕ ਯੂਨਿਟ ਦੀ ਤਰਾਂ ਫੈਸਲਾ ਲੈਣਗੇ ।