ਇਲੈਕਟ੍ਰੋ ਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਪੰਜਾਬ ਦਾ ਸਾਲਾਨਾ ਚੋਣ ਇਜਲਾਸ ਮੋਗਾ ਵਿਖੇ ਹੋਇਆ

ਮੋਗਾ,20 ਫਰਵਰੀ (ਜਸ਼ਨ): ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਰਜਿ.404 ਪੰਜਾਬ ਦਾ ਸਾਲਾਨਾ ਚੋਣ ਇਜਲਾਸ ਨੀਲਮ ਨੋਵਾ ਹੋਟਲ ਨੇੜੇ ਬੁੱਗੀਪੁਰਾ ਚੌਂਕ ਮੋਗਾ ਵਿੱਚ ਹੋਇਆ। ਪ੍ਰਧਾਨ ਡਾ ਸ਼ਿੰਦਰ ਸਿੰਘ ਕਲੇਰ ਨੇ ਡਾਕਟਰ ਸਾਹਿਬਾਨਾਂ ਨੂੰ  ਆਇਆਂ ਕਿਹਾ। ਇਜਲਾਸ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਡਾ ਸੰਜੀਵ ਕੁਮਾਰ ਸ਼ਰਮਾ ਦੇ ਵੱਡੇ ਭਰਾ ਰਾਜੇਸ਼ ਕੁਮਾਰ ਸ਼ਰਮਾ ਦੇ ਦਾਮਾਦ ਸ਼ੁਭਕਰਨ ਅਤੇ ਡਾ ਹਰਜੀਤ ਸਿੰਘ ਦੇ ਪਿਤਾ ਗੁਰਚਰਨ ਸਿੰਘ ਜੋ ਕੁਝ ਦਿਨ ਪਹਿਲਾਂ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ ਦੀ ਆਤਮਿਕ ਸਾਂਤੀ ਵਾਸਤੇ ਪ੍ਰਾਰਥਨਾ ਕੀਤੀ ਗਈ। ਉਪਰੰਤ ਡਾ ਜਗਜੀਤ ਸਿੰਘ ਗਿੱਲ ਨੇ ਐਸੋਸੀਏਸ਼ਨ ਦੀਆਂ ਪਿਛਲੇ ਸਾਲ ਦੀਆਂ ਗਤੀਵਿਧੀਆਂ ਤੇ ਚਾਨਣਾ ਪਾਇਆ।ਖਜਾਨਚੀ ਡਾ ਸੁਖਦੇਵ ਸਿੰਘ ਦਿਉਲ ਨੇ ਪਿਛਲੇ ਸਾਲ ਦਾ ਲੇਖਾ ਜੋਖਾ ਪੇਸ਼ ਕੀਤਾ ਅਤੇ ਡਾਇਰੈਕਟਰ ਡਾ ਮਨਪ੍ਰੀਤ ਸਿੰਘ ਸਿੱਧੂ ਨੇ ਐਗਜੈਕਟਿਵ ਕਮੇਟੀ ਨੂੰ ਭੰਗ ਕੀਤਾ। ਉਪਰੰਤ ਸਰਵਸੰਮਤੀ ਦੇ ਨਾਲ ਡਾ ਸ਼ਿੰਦਰ ਸਿੰਘ ਕਲੇਰ ਨੂੰ ਪ੍ਰਧਾਨ, ਡਾ ਜਗਤਾਰ ਸਿੰਘ ਸੇਖੋਂ ਨੂੰ ਚੇਅਰਮੈਨ,ਡਾ ਜਗਮੋਹਨ ਸਿੰਘ ਧੂੜਕੋਟ ਨੂੰ ਜਨਰਲ ਸਕੱਤਰ, ਡਾ ਸੁਖਚੈਨ ਸਿੰਘ ਬੋਪਾਰਾਏ ਸਹਾਇਕ ਸਕੱਤਰ, ਡਾ ਜਸਵਿੰਦਰ ਸਿੰਘ ਸਮਾਧ ਭਾਈ ਨੂੰ ਮੀਤ ਪ੍ਰਧਾਨ, ਡਾ ਮਨਪ੍ਰੀਤ ਸਿੰਘ ਸਿੱਧੂ ਨੂੰ ਡਾਇਰੈਕਟਰ, ਡਾ ਦਰਬਾਰਾ ਸਿੰਘ ਭੁੱਲਰ ਨੂੰ ਪ੍ਰੈੱਸ ਸਕੱਤਰ,ਡਾ ਕਰਮਜੀਤ ਸਿੰਘ ਦੌਧਰ ਸਹਾਇਕ ਪ੍ਰੈੱਸ ਸਕੱਤਰ, ਡਾ ਅਨਿਲ ਅਗਰਵਾਲ ਨੂੰ ਖਜਾਨਚੀ, ਡਾ ਸਰਬਜੀਤ ਸਿੰਘ ਫਤਿਆਬਾਦ ਨੂੰ ਸਹਾਇਕ ਖਜਾਨਚੀ,ਡਾ ਕਮਲਜੀਤ  ਕੌਰ ਸੇਖੋਂ ਨੂੰ ਆਫਸਿ ਸਕੱਤਰ,ਡਾ ਰਾਜਬੀਰ ਸਿੰਘ ਰੌਂਤਾ ਸੋਸ਼ਲ ਸਕੱਤਰ,ਡਾ ਮਨਪ੍ਰੀਤ ਸਿੰਘ ਚਾਵਲਾ ਅਤੇ ਡਾ ਮਨਦੀਪ ਸਿੰਘ ਨੂੰ ਮੀਟਿੰਗ ਕੋਆਰਡੀਨੇਟਰ ਅਤੇ ਐਗਜ਼ੈਕਟਿਵ ਮੈਂਬਰ ਡਾ ਸੁਨੀਲ ਸਹਿਗਲ ਪਾਨੀਪਤ, ਡਾ ਐੱਸ ਕੇ ਕਟਾਰੀਆ ਬਠਿੰਡਾ,ਡਾ ਨਿਸ਼ਾਨ ਸਿੰਘ ਤਰਨ ਤਾਰਨ, ਡਾ ਤਰਲੋਕ ਸਿੰਘ ਮੁਕਤਸਰ, ਡਾ ਮੋਹਨ ਸਿੰਘ ਬਰਨਾਲਾ, ਡਾ ਹਰਜੀਤ ਸਿੰਘ ਲੁਧਿਆਣਾ, ਡਾ ਕੁਲਦੀਪ ਸਿੰਘ ਫਿਰੋਜਪੁਰ, ਡਾ ਗੁਰਪ੍ਰੀਤ ਸਿੰਘ ਅੰਮਿ੍ਤਸਰ ਅਤੇ ਡਾ ਰੋਬਿਨ ਅਰੋੜਾ ਫਰੀਦਕੋਟ ਚੁਣੇ ਗਏ।ਇਸ ਸਮੇਂ ਚੇਅਰਮੈਨ ਡਾ ਜਗਤਾਰ ਸਿੰਘ ਸੇਖੋਂ ਨੇ ਅੰਤੜੀਆਂ ਦੇ ਰੋਗਾਂ ਬਾਰੇ ਜਾਣਕਾਰੀ ਅਤੇ ਇਲਾਜ ਤੇ ਚਾਨਣਾ ਪਾਇਆ।ਡਾ ਕਮਲਜੀਤ ਕੌਰ ਸੇਖੋਂ ਨੇ ਸਲਾਸ ਦਵਾਈ ਵਿਚ ਵਰਤੇ ਜਾਣ ਵਾਲੇ ਪੌਦਿਆਂ ਬਾਰੇ ਜਾਣਕਾਰੀ ਦਿੱਤੀ।ਇਸ ਸਮੇਂ ਡਾ ਬੀ ਡੀ ਸ਼ਰਮਾ ਜੈਪੁਰ, ਡਾ ਸ਼ਾਨ ਅਹਿਮਦ ਅਤੇ ਡਾ ਸ਼ਕੀਲ ਅਹਿਮਦ ਬੁਲੰਦਸ਼ਹਿਰ,ਡਾ ਜੈਦਖਾਨ ਮੇਰਠ,ਡਾ ਰਜੇਸ਼ ਕੁਮਾਰ ਗ੍ਰੇਟਰ ਨੋਇਡਾ ਡਾ ਰਜੇਸ਼ ਕੁਮਾਰ ਸਿਰਸਾ ਡਾ ਮੋਹਨ ਮੈਹਿਰਾ ਪਾਣੀਪੱਤ ਡਾ ਸੁਰਜੀਤ ਸਿੰਘ ਡਾ ਰਾਣੀ ਸ਼ਰਮਾ ਡਾ ਬਲਵਿੰਦਰ ਕੌਰ ਡਾ ਪਰਮਿੰਦਰ ਪਾਠਕ ਆਦਿ ਪੰਜਾਬ,ਹਰਿਆਣਾ, ਯੂ ਪੀ, ਰਾਜਸਥਾਨ ਤੋਂ ਵੱਡੀ ਗਿਣਤੀ ਵਿੱਚ ਡਾਕਟਰ ਪਹੁੰਚੇ ਹੋਏ ਸਨ ।