ਵਾਰਡ ਵਾਸੀਆਂ ਨੇ ਮੇਰੀ ਮਿਹਨਤ ‘ਤੇ ਲਗਾਈ, ਜਿੱਤ ਦੀ ਮੋਹਰ-ਕੌਂਸਲਰ ਰੀਟਾ ਚੋਪੜਾ

***ਸਮਰਥਕਾਂ ਨੇ ‘ਬਦਾਮਾਂ‘ ਨਾਲ ਤੋਲਕੇ ਮਨਾਇਆ ਇਤਿਹਾਸਿਕ ਜਸ਼ਨ,850 ਵੋਟਾਂ ਦੇ ਵੱਡੇ ਅੰਤਰ ਨਾਲ ਦੂਸਰੀ ਵਾਰ ਜਿੱਤਕੇ ਚੋਪੜਾ ਪਰਿਵਾਰ ਨੇ ਕੀਤਾ ਰਿਕਾਰਡ ਕਾਇਮ***
ਮੋਗਾ,19 ਫਰਵਰੀ (ਜਸ਼ਨ) ਆਪਣੀ ਮਿਹਨਤ ਅਤੇ ਨਿਸਵਾਰਥ ਸੇਵਾ ਨਾਲ ਸ਼ਹਿਰ ਵਿਚ ਸਭ ਤੋਂ ਵੱਧ ਚਰਚਾ ‘ਚ ਰਹੇ ਵਾਰਡ ਨੰਬਰ 11 ਦੇ ਕੌਂਸਲਰ ਸ਼੍ਰੀਮਤੀ ਰੀਟਾ ਚੋਪੜਾ ਅਤੇ ਵਿਨੀਤ ਚੋਪੜਾ ਵਿੰਨੀ ਦੇ ਸਿਰ ਅੱਜ ਇੱਕ ਵਾਰ ਫਿਰ ਵਾਰਡ ਵਾਸੀਆਂ ਨੇ ਭਾਰੀ ਬਹੁਮਤ ਦੇ ਕੇ ਜਿੱਤ ਦਾ ਸਿਹਰਾ ਸਜਾਇਆ ਹੈ। 850 ਵੋਟਾਂ ਦੇ ਵੱਡੇ ਫਰਕ ਨਾਲ ਕਾਂਗਰਸ ਪਾਰਟੀ ਦੀ ਸੀਟ ਤੋਂ ਜੇਤੂ ਰਹੇ ਕੌਂਸਲਰ ਰੀਟਾ ਚੋਪੜਾ ਵੱਲੋਂ ਆਪਣੇ ਸਮਰਥਕਾਂ ਨਾਲ ਵਾਰਡ ਦਾ ਧੰਨਵਾਦੀ ਦੌਰਾ ਕੀਤਾ ਗਿਆ। ਇਸ ਦੌਰਾਨ ਵਾਰਡ ਵਾਸੀਆਂ ਵੱਲੋਂ ਭਰਵੇਂ ਹੁੰਗਾਰੇ ਨਾਲ ਸੁਆਗਤ ਕਰਦਿਆਂ ਜਿੱਥੇ ਚੋਪੜਾ ਪਰਿਵਾਰ ਨੂੰ ਮਿਹਨਤ ਦਾ ਮੁੱਲ ਮੁੜਨ ਤੇ ਵਧਾਈਆਂ ਦਿੱਤੀਆਂ ਉੱਥੇ ਹੀ ਸਮਰਥਕਾਂ ਵੱਲੋਂ ਜਿੱਤ ਦੇ ਜਸ਼ਨ ਨੂੰ ਚਾਰ ਚੰਨ੍ਹ ਲਾਉਦਿਆਂ ਸ਼੍ਰੀਮਤੀ ਰੀਟਾ ਚੋਪੜਾ ਨੂੰ ਬਦਾਮਾਂ ਨਾਲ ਤੋਲਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਵਾਰਡ ਨੰਬਰ 11 ‘ਚ ਚੋਪੜਾ ਪਰਿਵਾਰ ਦੀ ਇਤਿਹਾਸਿਕ ਜਿੱਤ ਵਾਂਗ ਬਦਾਮਾਂ ਨਾਲ ਤੋਲਨ ਦਾ ਜਸ਼ਨ ਵੀ ਆਪਣੇ ਆਪ ‘ਚ ਇਤਿਹਾਸਿਕ ਹੋ ਨਿਬੜਿਆ। ਸਵੱਛ ਭਾਰਤ, ਜਨ ਸੇਵਾ, ਲਾਕਡਾਊਨ ਕਾਰਜਕਾਰਨੀ ਅਤੇ ਹਰ ਸੁੱਖ ਦੁੱਖ ਦੀ ਘੜੀ ਵਿਚ ਹਰ ਇੱਕ ਵਾਰਡ ਵਾਸੀ ਨਾਲ ਮੋਢੇ ਨਾਲ ਮੋਢਾ ਲਾਕੇ ਚੱਲਣ ਵਾਲੇ ਕੌਂਸਲਰ ਰੀਟਾ ਚੋਪੜਾ ਦੇ ਪਰਿਵਾਰ ਦੀ ਜਿੱਤ ਇਸ ਗੱਲ ਦੀ ਗਵਾਹ ਹੈ ਕਿ ਜਨਤਾ ਅਮਨ ਪਸੰਦ, ਇਮਾਨਦਾਰ ਅਤੇ ਸਾਫ ਸੁਥਰੀ ਸ਼ਖਸ਼ੀਅਤ ਨੂੰ ਹੀ ਆਪਣਾ ਆਗੂ ਵੇਖਣਾ ਚਾਹੁੰਦੇ ਹਨ।
ਕੌਂਸਲਰ ਰੀਟਾ ਚੋਪੜਾ ਨੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸੇਵਾ ਆਪਣੇ ਵਾਰਡ ਪ੍ਰਤੀ ਭਵਿੱਖ ‘ਚ ਪਹਿਲਾਂ ਨਾਲੋਂ ਵੀ ਬੇਹਤਰੀਨ ਰਹੇਗੀ ਅਤੇ ਵਾਰਡ ਨੰਬਰ 11 ਨੂੰ ਵਿਕਾਸ ਪੱਖੋਂ ਨਮੂੰਨੇ ਦਾ ਵਾਰਡ ਬਨਾਉਣ ਲਈ ਉਹ ਨਵੀਆਂ ਯੋਜਨਾਵਾਂ ਅਧੀਨ ਵਾਰਡ ਨੂੰ ਤਰੱਕੀ ਦੀਆਂ ਲੀਹਾਂ ਵੱਲ ਲੈ ਜਾਣ ਲਈ ਤੱਤਪਰ ਰਹਿਣਗੇ। ਉਨ੍ਹਾਂ ਕਿਹਾ ਕਿ ਇਹ ਜਿੱਤ ਮੇਰੇ ਇਕੱਲੇ ਨਹੀਂ ਬਲਕਿ ਹਰ ਉਸ ਸ਼ਖਸ਼ ਦੀ ਜਿੱਤ ਹੈ, ਜਿਸਨੇ ਸਾਡੀ ਮਿਹਨਤ ਅਤੇ ਇਮਾਨਦਾਰੀ ਨੂੰ ਪਛਾਣਿਆ। ਇਸ ਮੌਕੇ ਰਿਟਾ. ਐਸ.ਪੀ. ਓਕਾਰ ਸਿੰਘ ਕਰਵਲ, ਮਨਜੀਤ ਕੌਰ ਕਰਵਲ, ਸੁਖਦੇਵ ਸਿੰਘ ਕੰਬੋ, ਰਿਪਨਜੀਤ ਕੌਰ ਕੰਬੋ, ਪ੍ਰਸ਼ੋਤਮ ਕੋਛੜ, ਪਿ੍ਰੰਸੀ. ਪ੍ਰੀਤੀ ਕੋਛੜ, ਸਵੀਤਰੀ ਦੇਵੀ ਸ਼ਰਮਾ, ਐਡਵੋਕੇਟ ਅਰੁਨ ਸੂਦ, ਸੁਮਿਤ ਅਰੋੜਾ, ਵਿਨੋਦ ਚੋਪੜਾ, ਆਨੰਦ ਚੋਪੜਾ, ਆਸ਼ੀਸ਼ ਚੋਪੜਾ, ਅਵਤਾਰ ਸਿੰਘ ਮਲਹੋਤਰਾ, ਰੀਟਾ ਸਾਹਨੀ, ਸਪਨਾ ਚੋਪੜਾ, ਅੰਕੀਤਾ ਚੋਪੜਾ, ਸ਼ਵੇਤਾ ਸੂਦ, ਕਰੀਸ਼ਾ ਚੋਪੜਾ, ਆਇਰਾ ਚੋਪੜਾ, ਅਰਚਨਾ ਅਰੋੜਾ, ਰਿਸ਼ੀ ਪੁਰੀ, ਜਿੰਮੀ ਚਾਵਲਾ, ਰਣਦੀਪ ਸੰਧੂ, ਸ਼ਮੀ ਦੀਪ, ਪ੍ਰੀਤਮ ਦੀਪ, ਡਾ. ਪ੍ਰਦੀਪ ਸਿੰਘ ਫਰਮਾ, ਗੁਰਦੀਪ ਸਿੰਘ ਖੋਖਰ, ਰਣਵੀਰ ਅਰੋੜਾ, ਅਮਿਤ ਅਰੋੜਾ, ਸ਼ਲੀਨ ਸ਼ਰਮਾ, ਤੇਜਿੰਦਰ ਮਾਲਵਾ, ਡਿੰਪੀ ਖੋਖਰ, ਹਰਬੰਸ ਲਾਲ ਸ਼ਰਮਾ, ਸਤਨਾਮ ਸਿੰਘ, ਗਗਨਦੀਪ ਮਿੱਤਲ, ਪੁਨੀਤ ਬਾਂਸਲ, ਵਿਵੇਕ ਅਰੋੜਾ, ਅਜੀਤ ਸਚਦੇਵਾ, ਸੰਜੇ ਗੁਜਰਾਤੀ ਆਦਿ ਭਾਰੀ ਗਿਣਤੀ ‘ਚ ਵਾਰਡ ਵਾਸੀ ਅਤੇ ਸਮਰਥਕ ਮੌਜੂਦ ਸੀ।


