ਗੋਲੀਆਂ ਮਾਰ ਕੇ ਕਤਲ ਕੀਤਾ ਯੂਥ ਕਾਂਗਰਸ ਪ੍ਰਧਾਨ ਆਇਆ ਸੀ ਦੋਸਤ ਦਾ ਜਨਮ ਦਿਨ ਮਨਾਉਣ

Tags: 

ਫਰੀਦੋਕਟ 18 ਫਰਵਰੀ  (ਇੰਟਰਨੈਸ਼ਨਲ  ਪੰਜਾਬੀ  ਨਿਊਜ਼ ) : ਜਿਲ੍ਹਾ ਫਰੀਦਕੋਟ ਦੇ ਯੂਥ ਕਾਂਗਰਸ ਪ੍ਰਧਾਨ ਗੁਰਲਾਲ ਸਿੰਘ ਦਾ ਅੱਜ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਰੀਬ 5 ਵਜੇ ਉਹ ਜੁਬਲੀ ਚੌਂਕ ਵਿੱਚ ਦੁਕਾਨ ਵਿਚੋਂ  ਨਿਕਲ ਕੇ ਆਪਣੀ ਕਾਰ ਵਿੱਚ ਬੈਠਣ ਲੱਗਾ ਤਾਂ ਇੱਕ ਮੋਟਰ ਸਾਈਕਲ ਤੇ ਸਵਾਰ ਤਿੰਨ ਨੌਜਵਾਨ ਉਥੇ ਆਏ ਅਤੇ ਉਸ ’ਤੇ ਗੋਲੀਆਂ ਮਾਰ ਕੇ ਮੌੇਕੇ ਤੋਂ ਫਰਾਰ ਹੋ ਗਏ । ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਜਾਂਚ ਕਰਨ ਲਈ ਨਜਦੀਕ ਹੀ ਲੱਗੇ ਕੈਮਰੇ ਦੀ ਫੁਟੇਜ  ਕੱਢਵਾ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨੂੰ  ਮਿਲੀ ਜਾਣਕਾਰੀ ਮੁਤਾਬਕ ਗੁਰਲਾਲ ਆਪਣੇ ਦੋਸਤ ਦੇ ਜਨਮ ਦਿਨ  ਤੇ ਆਇਆ ਸੀ ਅਤੇ ਸਮਾਗਮ ਤੋਂ ਬਾਅਦ ਵਾਪਿਸ ਜਾਣ ਲੱਗਾ ਸੀ ਗੁਰਲਾਲ ਫਰੀਦਕੋਟ  ਦੇ ਵਿਧਾਇਕ ਕਿਕੀ ਢਿੱਲੋਂ ਦੇ ਅਤਿ ਨਜ਼ਦੀਕੀ ਸਾਥੀਆਂ ਵਿਚ ਸ਼ੁਮਾਰ ਕੀਤਾ ਜਾਂਦਾ ਸੀ । ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ