ਵਿਜੇ ਖੁਰਾਣਾ ਨੇ ਵਿਧਾਇਕ ਡਾ: ਹਰਜੋਤ ਕਮਲ ਅਤੇ ਵਾਰਡ ਵਾਸੀਆਂ ਦਾ ਕੀਤਾ ਧੰਨਵਾਦ

ਮੋਗਾ, 17 ਫਰਵਰੀ (ਜਸ਼ਨ) : ਮੋਗਾ  ਨਗਰ ਨਿਗਮ ਚੋਣਾਂ ਲਈ ਵਾਰਡ ਨੰਬਰ 26 ਤੋਂ ਕਾਂਗਰਸ ਦੇ ਉਮੀਦਵਾਰ ਵਿਜੇ ਖੁਰਾਣਾ ਨੇ ਜਿੱਤ ਦਰਜ ਕਰਨ ਉਪਰੰਤ ਵਿਧਾਇਕ ਡਾ: ਹਰਜੋਤ ਕਮਲ ਦਾ ਧੰਨਵਾਦ ਕੀਤਾ ਜਿਹਨਾਂ ਨੇ ਉਹਨਾਂ ਨੂੰ ਟੀਮ ਹਰਜੋਤ ਦਾ ਮੈਂਬਰ ਬਨਣ ਦਾ ਮੌਕਾ ਦਿੱਤਾ ਅਤੇ ਲੋਕ ਸੇਵਾ ਕਰਦਿਆਂ ਉਹ ਕੌਂਸਲਰ ਬਣ ਸਕੇ ਹਨ।ਜ਼ਿਕਰਯੋਗ ਹੈ ਕਿ ਬੇਹੱਦ ਨਿਮਰ ਸੁਭਾਅ ਦੇ ਮਾਲਕ ਸ਼੍ਰੀ ਵਿਜੇ ਖੁਰਾਣਾ ਨਾ ਸਿਰਫ਼ ਕਾਂਗਰਸ ਦੇ ਜੁਝਾਰੂ ਵਰਕਰ ਹਨ ਬਲਕਿ ਉਹ ਵਿਧਾਇਕ ਡਾ: ਹਰਜੋਤ ਕਮਲ ਦੇ ਸ਼ੁੱਭ ਚਿੰਤਕਾਂ ਦੀ ਲਿਸਟ ਵਿਚ ਪਹਿਲੀਆਂ ਸਫ਼ਾਂ ਵਿਚ ਆਉਂਦੇ ਨੇ। ਅੱਜ ਵੋਟਾਂ ਦੀ ਗਿਣਤੀ ਉਪਰੰਤ ਵਿਜੇ ਖੁਰਾਣਾ ਨੇ  'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ ਕਿ  ਵਿਧਾਇਕ ਡਾ: ਹਰਜੋਤ ਕਮਲ ਦੀ ਟੀਮ ਹਰਜੋਤ ਦੇ ਮੈਂਬਰ ਵਜੋਂ ਉਹ ਪਹਿਲਾਂ ਨਾਲੋਂ ਵੀ ਵਧੇਰੇ ਆਪਣੇ ਵਾਰਡ ਵਾਸੀਆਂ ਦੀ ਸੇਵਾ ਵਿਚ ਹਾਜ਼ਰ ਰਹਿਣਗੇ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ