ਵਾਰਡ ਨੰਬਰ 3 ਤੋਂ ਕਾਂਗਰਸ ਦੀ ਉਮੀਦਵਾਰ ਅਮਨਪ੍ਰੀਤ ਕੌਰ ਮਾਨ ਅਤੇ ਮਨਜੀਤ ਮਾਨ ਨੇ ਲੋਕਤੰਤਰਿਕ ਕਦਰਾਂ ਕੀਮਤਾਂ ’ਤੇ ਪਹਿਰਾ ਦੇਣ ਦਾ ਦਿੱਤਾ ਸੱਦਾ

ਮੋਗਾ, 15 ਫਰਵਰੀ (ਜਸ਼ਨ): ਵਾਰਡ ਨੰਬਰ 3 ਤੋਂ ਕਾਂਗਰਸ ਦੀ ਉਮੀਦਵਾਰ ਅਮਨਪ੍ਰੀਤ ਕੌਰ ਮਾਨ ਅਤੇ ਮਨਜੀਤ ਮਾਨ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਸਾਨੂੰ ਆਜ਼ਾਦੀ ਮਿਲੀ ਹੈ ਅਤੇ ਵੋਟ ਪਾਉਣ ਦਾ ਹੱਕ ਮਿਲਿਆ ਹੈ।  ਇਸ ਕਰਕੇ ਹਰ ਤਰਾਂ ਦੀਆਂ ਚੋਣਾਂ ਵਿਚ ਦੇਸ਼ਵਾਸੀਆਂ ਨੂੰ ਬਿਨਾਂ ਲੋਭ ,ਲਾਲਚ ਅਤੇ ਬਿਨਾਂ ਕਿਸੇ ਖੌਫ਼ ਦੇ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ । ਉਹਨਾਂ ਆਖਿਆ ਕਿ ਜੇਕਰ ਵਾਰਡ ਵਾਸੀਆਂ ਨੇ ਉਹਨਾਂ ਨੂੰ ਮੁੜ ਤੋਂ ਕੌਂਸਲਰ ਚੁਣ ਕੇ ਮਾਣ ਬਖਸ਼ਿਆ ਤਾਂ ਉਹ ਵਿਕਾਸ ਦੀ ਲੈਅ ਨੂੰ ਨਿਰੰਤਰ ਚਲਾ ਕੇ ਵਾਰਡ ਦੀ ਨਕਸ਼ ਨੁਹਾਰ ਬਦਲਣਗੇ।