ਹਰ ਪੰਜਾਬੀ ਨੂੰ ਵਿਧਾਇਕ ਡਾ. ਹਰਜੋਤ ਕਮਲ ਤੇ ਫ਼ਖ਼ਰ ਹੈ : ਸੋਨੂੰ ਸੂਦ, "ਜੇ ਸੋਚ ਮਿਲਦੀ ਹੋਵੇ ਅਤੇ ਇੱਛਾ ਸ਼ਕਤੀ ਹੋਵੇ ਤਾਂ ਕੋਈ ਵੀ ਜੰਗ ਜਿੱਤੀ ਜਾ ਸਕਦੀ ਹੈ"

Tags: 

ਮੋਗਾ, 13 ਫਰਵਰੀ (ਜਸ਼ਨ):  ਫ਼ਿਲਮੀ ਪਰਦੇ ਅਤੇ ਅਸਲ ਜ਼ਿੰਦਗੀ ਦੇ ਨਾਇਕ , ਮੋਗਾ ਦੇ ਸਪੂਤ ਸੋਨੂੰ ਸੂਦ ਦੀ ਮੋਗਾ ਆਮਦ ’ਤੇ, ਅੱਜ ਹੋਈ ਮੁਲਾਕਾਤ ਦੌਰਾਨ,  ਸਮਾਜ ਸੇਵਾ ਅਤੇ ਮੋਗਾ ਦੇ ਵਿਕਾਸ ਦੇ ਮੁੱਦੇ ’ਤੇ ਮਿਲ ਬੈਠੇ ਦੋਨਾਂ ਦੋਸਤਾਂ ਦੀ ਮਿੱਠੀ ਜਿਹੀ ਮੁਲਾਕਾਤ ਉਪਰੰਤ ਸੋਨੂ ਸੂਦ ਦੀ ਪੁਰਾਣੀ ਵੀਡੀਓ ਵਿਰਲਾ ਹੋ ਰਹੀ ਹੈ ਜਿਸ ਵਿਚ ਸੋਨੂ ਸੂਦ, ਰੱਜ ਕੇ ਵਿਧਾਇਕ ਡਾ. ਹਰਜੋਤ ਕਮਲ ਦੀ ਤਾਰੀਫ ਕਰਦਿਆਂ ਆਖਦਾ ਹੈ ਕਿ ਮੋਗੇ ਦੇ ਚੰਗੇ ਭਾਗ ਨੇ ਜੋ ਵਿਧਾਇਕ ਡਾ. ਹਰਜੋਤ ਕਮਲ ਵਰਗਾ ਨੇਕ ਇਨਸਾਨ, ਵਿਧਾਇਕ ਬਣ ਕੇ ਉਭਰਿਆ ਹੈ।  ---     ਵੀਡੀਓ ਦੇਖਣ ਲਈ ਹੇਠ ਦਿੱਤਾ ਲਿੰਕ ਕਲਿੱਕ ਕਰੋ ਜੀ