ਵਾਰਡ ਨੰਬਰ 3 ਦੀਆਂ ਗਲੀਆਂ ‘ਚ ਬਰਸਾਤਾਂ ਦੇ ਮੌਸਮ ਵਿਚ ਗੋਡੇ ਗੋਡੇ ਖੜ੍ਹਦੇ ਪਾਣੀ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਂਵਾਗੀ : ਖੁਸ਼ਪ੍ਰੀਤ ਭੰਗੂ
ਮੋਗਾ, 13 ਫਰਵਰੀ (ਜਸ਼ਨ): ਵਾਰਡ ਨੰਬਰ 3 ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਖੁਸ਼ਪ੍ਰੀਤ ਕੌਰ ਭੰਗੂ ਨੇ ਦਸ਼ਮੇਸ਼ ਨਗਰ ਦੀਆਂ ਗਲੀਆਂ ਵਿਚ ਮੀਂਹ ਦੇ ਮੌਸਮ ਦੌਰਾਨ ਗੋਡੇ ਗੋਡੇ ਖੜ੍ਹੇ ਹੁੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਨੂੰ ਉਭਾਰਦਿਆਂ ਵਾਰਡ ਵਾਸੀਆਂ ਦੀ ਦੁੱਖਦੀ ਰਗ ’ਤੇ ਹੱਥ ਰੱਖਣ ਦੀ ਕੋਸ਼ਿਸ਼ ਕੀਤੀ ਹੈ।
ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੁਸ਼ਪ੍ਰੀਤ ਕੌਰ ਭੰਗੂ ਨੇ ਆਖਿਆ ਕਿ ਇਹ ਬੇਹੱਦ ਦੁਖਦਾਈ ਪਹਿਲੂ ਹੈ ਕਿ ਪਿਛਲੇ 10 ਸਾਲਾਂ ਤੋਂ ਦਸ਼ਮੇਸ਼ ਨਗਰ ਦੇ ਵਾਸੀ ਪਾਣੀ ਦੀ ਇਸ ਸਮੱਸਿਆ ਨਾਲ ਜੂਝ ਰਹੇ ਹਨ ਪਰ ਨਗਰ ਨਿਗਮ ਇਸ ਸਮੱਸਿਆ ਦਾ ਹੱਲ ਨਹੀਂ ਕਰ ਸਕਿਆ । ਉਹਨਾਂ ਆਖਿਆ ਕਿ ਇਸ ਵਾਰਡ ਦੇ ਪਹਿਲਾਂ ਰਹਿ ਚੁੱਕੇ ਸਤਿਕਾਰਰਿਤ ਕੌਂਸਲਰ ਵੀ ਇਸ ਸਮੱਸਿਆ ਨੂੰ ਹੱਲ ਕਰਵਾਉਣ ‘ਚ ਅਸਮਰਥ ਰਹੇ ਹਨ। ਖੁਸ਼ਪ੍ਰੀਤ ਕੌਰ ਭੰਗੂ ਨੇ ਆਖਿਆ ਕਿ ਉਹਨਾਂ ਨੂੰ ਯਕੀਨ ਹੈ ਕਿ ਵਾਰਡ ਵਾਸੀ ਉਹਨਾਂ ਨੂੰ ਕੌਂਸਲਰ ਚੁਣ ਕੇ ਜ਼ਰੂਰ ਨਿਗਮ ਹਾਊਸ ਵਿਚ ਭੇਜਣਗੇ ਅਤੇ ਉਹ ਪਹਿਲ ਦੇ ਆਧਾਰ ’ਤੇ ਇਸ ਸਮੱਸਿਆ ਦਾ ਹੱਲ ਕਰਵਾਉਂਦਿਆਂ ਲੋਕਾਂ ਨੂੰ ਰਾਹਤ ਦਿਵਾਉਣਗੇ। ਉਹਨਾਂ ਆਖਿਆ ਕਿ ਕਿਨੇ ਅਫਸੋਸ ਦੀ ਗੱਲ ਹੈ ਕਿ ਦੇਸ਼ ਆਜ਼ਾਦ ਹੋਏ ਨੂੰ 73 ਸਾਲ ਬੀਤ ਜਾਣ ਦੇ ਬਾਵਜੂਦ ਦੇਸ਼ਵਾਸੀਆਂ ਨੂੰ ਅਜੇ ਵੀ ਗਲੀਆਂ ਨਾਲੀਆਂ ਦੀ ਸਫ਼ਾਈ ਅਤੇ ਮੀਂਹ ਦੇ ਪਾਣੀ ਦੀ ਨਿਕਾਸੀ ਨਾਲ ਜੂਝਣਾ ਪੈਂਦਾ ਹੈ। ਉਹਨਾਂ ਆਖਿਆ ਕਿ ਗਲੀ ਨੰਬਰ 6 ਅਤੇ ਲਾਗਲੀਆਂ ਗਲੀਆਂ ਦੀ ਹਾਲਤ ਇਨੀ ਬੱਦਤਰ ਹੈ ਕਿ ਜਦ ਮੀਂਹ ਪੈਂਦਾ ਹੈ ਤਾਂ ਗੋਡੇ ਗੋਡੇ ਪਾਣੀ ਖੜ੍ਹਾ ਹੋ ਜਾਂਦਾ ਹੈ । ਸੀਵਰੇਜ ਬਲਾਕ ਹੋ ਜਾਣ ਕਾਰਨ ਲੋਕਾਂ ਨੂੰ ਗੰਦੇ ਪਾਣੀ ਵਿਚੋਂ ਲੰਘਣਾ ਪੈਂਦਾ ਹੈ ਅਤੇ ਨਿੱਕੇ ਬੱਚੇ ਘਰਾਂ ਤੋਂ ਬਾਹਰ ਨਿਕਲਣ ਤੋਂ ਅਸਮਰਥ ਹੰੁਦੇ ਨੇ । ਮੀਂਹ ਦੇ ਪਾਣੀ ਵਿਚ ਵਾਹਨ ਫਸ ਜਾਣ ਕਾਰਨ ਅਕਸਰ ਜਾਮ ਵੀ ਲੱਗ ਜਾਂਦਾ ਹੈ ।
ਖੁਸ਼ਪ੍ਰੀਤ ਨੇ ਆਖਿਆ ਕਿ ਇਸ ਸਮੱਸਿਆ ਦੇ ਪੱਕੇ ਹੱਲ ਲਈ ਉਸ ਨੇ ਬਕਾਇਦਾ ਪ੍ਰੌਜੈਕਟ ਤਿਆਰ ਕੀਤਾ ਹੈ ਅਤੇ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਨਿਗਮ ਹਾਊਸ ਦੀ ਪਹਿਲੀ ਮੀਟਿੰਗ ਵਿਚ ਹੀ ਉਹ ਇਹ ਮੁੱਦਾ ਨਿਗਮ ਵਿਚ ਉਠਾਵੇਗੀ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 14 ਫਰਵਰੀ ਨੂੰ ਤੱਕੜੀ ਵਾਲਾ ਬਟਨ ਦਬਾਅ ਕੇ ਉਸ ਦੀ ਜਿੱਤ ਯਕੀਨੀ ਬਣਾਉਣ ਤਾਂ ਕਿ ਉਹ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਵਾ ਸਕੇ।