ਵਾਰਡ ਨੰਬਰ 10 ਦੇ ਵਾਸੀਆਂ ਨੇ ਚਰਨਜੀਤ ਸਿੰਘ ਝੰਡੇਆਣਾ ਨੂੰ ਸੰਪੁਰਨ ਸਮਰਥਨ ਦਾ ਦਿੱਤਾ ਭਰੋਸਾ
***ਝੰਡੇਆਣਾ ਪਰਿਵਾਰ ਦੀ ਇਲਾਕੇ ਵਿਚ ਸ਼ਾਨ ਕਰਕੇ ਹੀ ਵਾਰਡ ਵਾਸੀਆਂ ਨੇ ਚਰਨਜੀਤ ਝੰਡੇਆਣਾ ਨੂੰ ਆਪਣੇ ਵਾਰਡ ਤੋਂ ਨੁਮਾਇੰਦਗੀ ਕਰਨ ਦਾ ਦਿੱਤਾ ਸੀ ਸੱਦਾ: ਮੱਖਣ ਬਰਾੜ***
ਮੋਗਾ,12 ਫਰਵਰੀ (ਜਸ਼ਨ)-ਮੋਗਾ ਨਗਰ ਨਿਗਮ ਚੋਣਾਂ ਵਿਚ ਵਾਰਡ ਨੰਬਰ 10 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਝੰਡੇਆਣਾ ਸਾਬਕਾ ਕੌਂਸਲਰ ਅਤੇ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਬੀ.ਸੀ. ਵਿੰਗ ਜ਼ਿਲ੍ਹਾ ਮੋਗਾ ਨੇ ਵੋਟਰਾਂ ਨਾਲ ਰਾਬਤਾ ਕਾਇਮ ਕਰਦਿਆਂ ਵਿਕਾਸ ਨੀਤੀਆਂ ਤੋਂ ਜਾਣੂੰ ਕਰਵਾਉਂਦਿਆਂ ਵਾਰਡ ਦੇ ਘਰ-ਘਰ ਜਾ ਕੇ ਆਉਂਦੀਆਂ 14 ਫਰਵਰੀ ਨੂੰ ਤੱਕੜੀ ਦੇ ਚੋਣ ਨਿਸ਼ਾਨ ‘ਤੇ ਵੋਟ ਦੀ ਅਪੀਲ ਕੀਤੀ। ਚਰਨਜੀਤ ਝੰਡੇਆਣਾ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਹਲਕਾ ਇੰਚਾਰਜ ਸ੍ਰੋਮਣੀ ਅਕਾਲੀ ਦਲ, ਸ. ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਵਾਰਡ ਨੰਬਰ 10 ਤੋਂ ਉਮੀਦਵਾਰ ਚਰਨਜੀਤ ਸਿੰਘ ਝੰਡੇਆਣਾ ਨੇ ਜਿੱਥੇ ਸ੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ‘ਤੇ ਡਟ ਕੇ ਪਹਿਰਾ ਦਿੱਤਾ ਉੱਥੇ ਮੋਗਾ ਸ਼ਹਿਰ ਦੇ ਵਾਰਡ ਨੰਬਰ 10 ਦੀ ਦਿੱਖ ਸੰਵਾਰਨ ਲਈ ਵਿਕਾਸ ਕਾਰਜਾਂ ਦੀਆ ਝੜੀਆਂ ਲਗਾਈਆਂ ਅਤੇ ਨਾਗਰਿਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ‘ਤੇ ਹੱਲ ਕਰਵਾਉਂਦਿਆਂ ਵਾਰਡ ਨੰਬਰ 10 ਨੂੰ ਸ਼ਹਿਰ ਦਾ ਨਮੂਨੇ ਦਾ ਵਾਰਡ ਬਣਾਇਆ । ਉਹਨਾਂ ਕਿਹਾ ਕਿ ਚਰਨਜੀਤ ਝੰਡੇਆਣਾ ਬੇਦਾਗ ਅਤੇ ਵਾਰਡਵਾਸੀਆਂ ਹੀ ਨਹੀਂ ਬਲਕਿ ਮੋਗਾ ਜ਼ਿਲ੍ਹੇ ਦੇ ਹਰਮਨ ਪਿਆਰੇ ਆਗੂ ਹਨ ਅਤੇ ਇਹਨਾਂ ਨੂੰ ਟਿਕਟ ਦੇਣ ਲਈ ਵਾਰਡ ਵਾਸੀਆਂ ਨੇ ਉਹਨਾਂ ਤੱਕ ਪਹੁੰਚ ਕੀਤੀ ਕਿ ਉਹਨਾਂ ਨੂੰ ਝੰਡੇਆਣਾ ਪਰਿਵਾਰ ਤੋਂ ਹੀ ਆਪਣੇ ਵਾਰਡ ਲਈ ਉਮੀਦਵਾਰ ਚਾਹੀਦਾ ਹੈ, ਇਸ ਤੋਂ ਵੱਡਾ ਮਾਣ ਕਿਸੇ ਉਮੀਦਵਾਰ ਲਈ ਕੀ ਹੋ ਸਕਦਾ ਹੈ। ਉਹਨਾਂ ਕਿਹਾ ਕਿ ਜਿਨੇ ਮਾਣ ਨਾਲ ਵਾਰਡਵਾਸੀਆਂ ਨੇ ਝੰਡੇਆਣਾ ਲਈ ਟਿਕਟ ਦੀ ਮੰਗ ਕੀਤੀ ਉਹਨਾਂ ਨੂੰ ਆਸ ਹੈ ਕਿ ਉਹਨਾਂ ਨੂੰ ਉਨੇ ਵੱਡੇ ਅੰਤਰ ਨਾਲ ਜਿਤਾ ਕੇ ਵਾਰਡ ਦੀ ਨੁਮਾਇੰਦਗੀ ਲਈ ਨਗਰ ਨਿਗਮ ਵਿਚ ਭੇਜਣਗੇ। ਇਸ ਮੌਕੇ ਰਣਜੀਤ ਸਿੰਘ ਭਾਊ, ਨਰਿੰਦਰਪਾਲ ਸਿੰਘ ਸਹਾਰਨ, ਮਾਸਟਰ ਬਲਬੀਰ ਸਿੰਘ, ਬਲਜੀਤ ਸਿੰਘ ਖੀਵਾ, ਜਸਵੰਤ ਸਿੰਘ, ਚਰਨ ਸਿੰਘ ਅਮਰੀਕਾ ਵਾਲੇ, ਬੂਟਾ ਸਿੰਘ, ਬਖਸੀਸ ਸਿੰਘ, ਪਰਮਿੰਦਰ ਸਿੰਘ, ਸਰਨਜੀਤ ਸਿੰਘ, ਅਵਤਾਰ ਸਿੰਘ, ਚਮਕੌਰ ਸਿੰਘ ਝੰਡੇਆਣਾ, ਬਲਵੰਤ ਸਿੰਘ ਝੰਡੇਆਣਾ, ਤਜਿੰਦਰ ਸਿੰਘ, ਸ਼ਿੰਦਰ ਸਿੰਘ, ਦਤਾਰ ਸਿੰਘ, ਦਰਸ਼ਨ ਸਿੰਘ, ਗੁਰਦੇਵ ਸਿੰਘ, ਲਖਵਿੰਦਰ ਸਿੰਘ, ਸੁਰਿੰਦਰਪਾਲ, ਮਨਪ੍ਰੀਤ,ਡਾ. ਸਮਸ਼ੇਰ ਸਿੰਘ ਸਮੇਤ ਵਾਰਡ ਵਾਸੀ ਹਾਜ਼ਰ ਸਨ।