ਵਾਰਡ ਨੰਬਰ 3 ਵਿਚ ਮੱਖਣ ਬਰਾੜ ਨੇ ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਖੁਸ਼ਪ੍ਰੀਤ ਭੰਗੂ ਦੇ ਹੱਕ ਵਿਚ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਆਖਿਆ ‘‘ਟਕਸਾਲੀ ਅਤੇ ਲੋਕ ਹਿਤੈਸ਼ੀ ਪਰਿਵਾਰ ਦੀ ਧੀ ਬਣੇਗੀ ਲੋਕ ਆਗੂ’’
ਮੋਗਾ, 12 ਫਰਵਰੀ (ਜਸ਼ਨ): ਵਾਰਡ ਨੰਬਰ 3 ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਖੁਸ਼ਪ੍ਰੀਤ ਕੌਰ ਭੰਗੂ ਦੀ ਚੋਣ ਮੁਹਿੰਮ ਨੂੰ ਵੱਡਾ ਹੁਲਾਰਾ ਮਿਲਿਆ ਜਦੋਂ ਵਾਰਡ ਵਿਚ ਹੋਈ ਇਕੱਤਰਤਾ ਵਿਚ ਜਥੇਦਾਰ ਤੋਤਾ ਸਿੰਘ ਦੇ ਪੁੱਤਰ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਵਾਰਡ ਵਾਸੀਆਂ ਨੂੰ ਖੁਲ੍ਹ ਕੇ ਖੁਸ਼ਪ੍ਰੀਤ ਕੌਰ ਦੇ ਹੱਕ ਵਿਚ ਆਉਣ ਦਾ ਸੱਦਾ ਦਿੱਤਾ। ਵੱਡੀ ਗਿਣਤੀ ਵਿਚ ਪਹੁੰਚੇ ਮੁਹੱਲਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਮੱਖਣ ਬਰਾੜ ਨੇ ਆਖਿਆ ਕਿ ਸੁਖਬੀਰ ਸਿੰਘ ਪਿੱਲਾ ਦਾ ਪਰਿਵਾਰ ਟਕਸਾਲੀ ਅਕਾਲੀ ਪਰਿਵਾਰ ਹੈ ਅਤੇ ਅਤੇ ਇਸੇ ਪਰਿਵਾਰ ਦੀ ਧੀ ਖੁਸ਼ਪ੍ਰੀਤ ਕੌਰ ਹੁਣ ਸਿਆਸਤ ਵਿਚ ਆਈ ਹੈ ਪਰ ਇਸ ਦੇ ਮੁਕਾਬਲੇ ਵਿਚ ਅਜਿਹੇ ਆਗੂ ਹਨ ਜੋ ਆਪਣੀ ਹੀ ਪਾਰਟੀ ਦੇ ਵਿਧਾਇਕ ਖਿਲਾਫ਼ ਵਿਧਾਨ ਸਭਾ ਦੀਆਂ ਚੋਣਾਂ ਵਿਚ ਖੜ੍ਹੇ ਹੋਏ ਅਤੇ ਹਰ ਵਾਰ ਕੌਂਸਲਰ ਬਣਨ ਤੋਂ ਬਾਅਦ ਇਹੀ ਦੇਖਦੇ ਰਹੇ ਕਿ ਹੁਣ ਕੀਹਦਾ ਪੱਲਾ ਫੜ੍ਹਨਾ ਹੈ ।
ਮੱਖਣ ਬਰਾੜ ਨੇ ਆਖਿਆ ਕਿ ਥਾਲੀ ਵਿਚ ਪਾਣੀ ਵਾਂਗ ਡੋਲਣ ਵਾਲੇ ਆਗੂ ਕਦੇ ਵੀ ਲੋਕ ਹਿਤੈਸ਼ੀ ਨਹੀਂ ਹੋ ਸਕਦੇ ਜਦਕਿ ਭੰਗੂ ਪਰਿਵਾਰ ਵਰਗੇ ਸਾਲਾਂਬੱਧੀ ਪਾਰਟੀ ਨਾਲ ਜੁੜ ਕੇ ਹਮੇਸ਼ਾ ਲੋਕਾਂ ਦਾ ਭਲਾ ਲੋਚਦੇ ਨੇ। ਉਹਨਾਂ ਆਖਿਆ ਕਿ ਸ਼ੋ੍ਰਮਣੀ ਅਕਾਲੀ ਦਲ ਨੂੰ ਮਾਣ ਹੈ ਕਿ ਸਾਡੀ ਭੈਣ ਖੁਸ਼ਪ੍ਰੀਤ ਕੌਰ ਭੰਗੂ ਨਾ ਸਿਰਫ਼ ਮਹਿਲਾਵਾਂ ਦੀ ਪਹਿਲੀ ਪਸੰਦ ਬਣੀ ਹੈ ਬਲਕਿ ਉਸ ਨੇ ਵਾਰਡ ਦੇ ਬਜ਼ੁਰਗਾਂ ਦੇ ਆਸ਼ੀਰਵਾਦ ਸਦਕਾ ਨੌਜਵਾਨਾਂ ਨੂੰ ਵੀ ਆਪਣੇ ਨਾਲ ਤੋਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ।
ਇਸ ਮੌਕੇ ਖੁਸ਼ਪ੍ਰੀਤ ਕੌਰ ਨੇ ਜੋਸ਼ੀਲਾ ਭਾਸ਼ਨ ਕਰਦਿਆਂ ਆਖਿਆ ਕਿ ਉਸ ਨੂੰ ਯਕੀਨ ਹੈ ਕਿ ਵਾਰਡ ਵਾਸੀ ਉਸ ਨੂੰ ਕੌਂਸਲਰ ਵਜੋਂ ਚੁਣ ਕੇ ਨਿਗਮ ਵਿਚ ਭੇਜਣਗੇ ਅਤੇ ਉਹ ਪਹਿਲੇ ਦਿਨ ਤੋਂ ਹੀ ਵਾਰਡ ਦੀਆਂ ਸਮੱਸਿਆ ਵਾਸਤੇ ਕਮੇਟੀਆਂ ਬਣਾ ਕੇ ਵਾਰਡ ਦੀ ਨਕਸ਼ ਨੁਹਾਰ ਬਦਲੇਗੀ। ਇਸ ਮੌਕੇ ਮੱਖਣ ਬਰਾੜ ਅਤੇ ਪਤਵੰਤਿਆਂ ਨੇ ਖੁਸ਼ਪ੍ਰੀਤ ਕੌਰ ਭੰਗੂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਅੱਜ ਦੇ ਚੋਣ ਜਲਸੇ ਵਿਚ ਬਰਜਿੰਦਰ ਸਿੰਘ ਮੱਖਣ ਬਰਾੜ ਤੋਂ ਇਲਾਵਾ ਸੁਖਬੀਰ ਸਿੰਘ ਪਿੱਲਾ, ਰਾਜਪਾਲ ਸਿੰਘ ਭੰਗੂ, ਸੁਖ ਭੰਗੂ , ਮੇਜਰ ਸਿੰਘ ਗਿੱਲ ‘ਗਿੱਲ ਗੈਸ ਏਜੰਸੀ ’ ਵਾਲੇ , ਗੁਰਪ੍ਰੀਤ ਸਿੰਘ ਧੱਲੇਕੇ ਸਰਕਲ ਪ੍ਰਧਾਨ, ਰਵਦੀਪ ਸਿੰਘ ਸੰਘਾ ਸਰਕਲ ਪ੍ਰਧਾਨ, ਗੁਰਸੇਵਕ ਸਿੰਘ ਗਿੱਲ,ਬੰਤ ਸਿੰਘ, ਜਗਜੀਤ ਸਿੰਘ ਸੰਧੂ, ਚਮਕੌਰ ਸਿੰਘ ਭਿੰਡਰ, ਗੁਰਮੀਤ ਸਿੰਘ ਸੀਂਹ, ਓਂਕਾਰ ਸਿੰਘ ਸਿੱਧੂ , ਖੁਸ਼ਵਿੰਦਰ ਸਿੰਘ ਸਿੱਧੂ, ਅਵਤਾਰ ਸਿੰਘ ਰਾਜਾ, ਬਲਕਰਨ ਸਿੰਘ ਨੈਸ਼ਨਲ ਲੈਬ, ਡਾ: ਬਲਵਿੰਦਰ ਸਿੰਘ, ਗੁਰਜੰਟ ਸਿੰਘ ਪੀ ਏ, ਬਲਜੀਤ ਸਿੰਘ ਸਰਪੰਚ ਘੱਲਕਲਾਂ, ਮਾਰਕੀਟ ਕਮੇਟੀ ਮੋਗਾ ਦੇ ਸਾਬਕਾ ਮੈਂਬਰ ਜਸਪਾਲ ਸਿੰਘ ਖੋਸਾ ਪਾਂਡੋ, ਨਿਰਮਲ ਸਿੰਘ ਬੱਬੂ, ਕਰਮ ਸਿੰਘ, ਲਖਬੀਰ ਸਿੰਘ ਸੰਧੂ, ਗੁਰਵਿੰਦਰ ਸਿੰਘ ਗੁਰੀ, ਕੁਲਵਿੰਦਰ ਸਿੰਘ, ਲਾਲ ਸਿੰਘ ਘੱਲਕਲਾਂ, ਹਰਦੇਵ ਸਿੰਘ ਡਗਰੂ, ਟਹਿਲ ਸਿੰਘ ਡਗਰੂ, ਬਲਦੇਵ ਸਿੰਘ ਖੁਖਰਾਣਾ , ਲੱਖਾ ਰੌਲੀ, ਸੁਖਜਿੰਦਰ ਸਿੰਘ ਫਰਵਾਹਾ, ਪਰਮਜੀਤ ਬਾਠ, ਰਣਜੀਤ ਸਿੰਘ ਭਾਊ, ਕਰਤਾਰ ਸਿੰਘ ਅਤੇ ਹਰਜੀਤ ਸਿੰਘ ਤੋਂ ਇਲਾਵਾ ਮਨਜੀਤ ਕੌਰ ਸੰਧੂ, ਅਮਿ੍ਰਤਪਾਲ ਕੌਰ ਸਿੱਧੂ, ਅਮਨਦੀਪ ਕੌਰ ਸੰਧੂ, ਪਰਮਜੀਤ ਕੌਰ ਸਿੱਧੂੁ,ਰਮਿੰਦਰ ਕੌਰ ਸਿੱਧੂ, ਰੁਪਿੰਦਰ ਕੌਰ ਭੰਗੂ,ਸੁਖਦੀਪ ਕੌਰ, ਸਵਰਨਜੀਤ ਕੌਰ,ਅਮਰਜੀਤ ਕੌਰ ਸਿੰਧੂ, ਪ੍ਰੀਤ ਸੰਧੂ ਰੁਪਾਣਾ ਹਾਜ਼ਰ ਸਨ।