ਅਮਨਪ੍ਰੀਤ ਮਾਨ ਦੀ ਚੋਣ ਮੁਹਿੰਮ ਸ਼ਿਖਰਾਂ ’ਤੇ , ਵਾਰਡ ਨੰਬਰ 3 ਦੇ ਵਾਸੀਆਂ ਨੇ ਅਮਨਪ੍ਰੀਤ ਕੌਰ ਨੂੰ ਦਿੱਤਾ ਭਰਪੂਰ ਸਮਰਥਨ

ਮੋਗਾ, 12 ਫਰਵਰੀ (ਜਸ਼ਨ) : ਅੱਜ ਮੋਗਾ ਨਗਰ ਨਿਗਮ ਚੋਣਾਂ ਲਈ ਵਾਰਡ ਨੰਬਰ 3 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਅਮਨਪ੍ਰੀਤ ਮਾਨ ਪਤਨੀ ਮਨਜੀਤ ਸਿੰਘ ਮਾਨ ਸੀਨੀਅਰ ਕਾਂਗਰਸੀ ਆਗੂ ਦੀ ਚੋਣ ਮੁਹਿੰਮ ਸ਼ਿਖਰਾਂ ’ਤੇ ਪੁੱਜੀ ਜਦੋਂ ਪ੍ਰਚਾਰ ਕਰਨ ਦੇ ਆਖਰੀ ਦਿਨ ਵਾਰਡ ਨੰਬਰ 3 ਦੇ ਨਿਵਾਸੀਆਂ ਨੇ ਚੋਣ ਜਲਸੇ ਵਿਚ ਲੋਕਾਂ ਨੇ ਵੱਡੀ ਗਿਣਤੀ ਵਿਚ ਹਾਜ਼ਰ ਹੋ ਕੇ ਅਮਨਪ੍ਰੀਤ ਕੌਰ ਮਾਨ ਨੂੰ ਆਪਣਾ ਭਰਪੂਰ ਸਮਰਥਨ ਦਿੱਤਾ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ, ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਡਾ: ਮਾਲਤੀ ਥਾਪਰ ਸਾਬਕਾ ਮੰਤਰੀ, ਸਾਬਕਾ ਜ਼ਿਲ੍ਹਾ ਪ੍ਰਧਾਨ ਕਰਨਲ ਬਾਬੂ ਸਿੰਘ, ,ਸਾਬਕਾ ਜ਼ਿਲ੍ਹਾ ਪ੍ਰਧਾਨ ਉਪਿੰਦਰ ਸਿੰਘ ਗਿੱਲ ਨੇ ਅਮਨਪ੍ਰੀਤ ਕੌਰ ਮਾਨ ਦੇ ਹੱਕ ਵਿਚ ਲੋਕਾਂ ਨੂੰ ਵੋਟ ਕਰਨ ਦੀ ਅਪੀਲ ਕੀਤੀ। ਇਸ ਮੌਕੇ ਅਮਨਪ੍ਰੀਤ ਕੌਰ ਮਾਨ ਨੇ ਵਾਰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਉਹਨਾਂ ਦੇ ਪਤੀ ਮਨਜੀਤ ਸਿੰਘ ਮਾਨ ਪਿਛਲੇ 19 ਸਾਲਾਂ ਤੋਂ ਬਤੌਰ ਕੌਂਸਲਰ ਵਾਰਡ ਵਾਸੀਆਂ ਦੀ ਸੇਵਾ ਕਰ ਰਹੇ ਹਨ ਅਤੇ ਇਸ ਵਾਰ ਇਹ ਵਾਰਡ ਮਹਿਲਾ ਉਮੀਦਵਾਰ ਲਈ ਰਾਖਵਾਂ ਹੋਣ ਕਰਕੇ, ਉਹਨਾਂ ਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ।
ਅਮਨਪ੍ਰੀਤ ਕੌਰ ਮਾਨ ਨੇ ਆਖਿਆ ਕਿ ਆਪਣੇ ਪਤੀ ਮਨਜੀਤ ਮਾਨ ਦੀ ਤਰਾਂ ਉਹ ਵੀ ਵਾਰਡ ਵਾਸੀਆਂ ਦੀ ਭਲਾਈ ਅਤੇ ਵਾਰਡ ਦੀ ਤਰੱਕੀ ਲਈ ਰਹਿੰਦੇ ਕੰਮਾਂ ਨੂੰ ਸਰਅੰਜਾਮ ਦੇਣਗੇ। ਇਸ ਮੌਕੇ ਸਾਬਕਾ ਕੌਂਸਲਰ ਮਨਜੀਤ ਮਾਨ ਨੇ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅਮਨਪ੍ਰੀਤ ਕੌਰ ਮਾਨ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਵੱਡੀ ਲੀਡ ਨਾਲ ਕਾਮਯਾਬ ਕਰਨ ਤਾਂ ਵਾਰਡ ਦਾ ਵਿਕਾਸ ਇਸੇ ਤਰਾਂ ਚੱਲਦਾ ਰਹੇ। ਚੋਣ ਜਲਸੇ ਦੌਰਾਨ ਵਾਰਡਵਾਸੀਆਂ ਨੇ ਅਮਪ੍ਰੀਤ ਕੌਰ ਨੂੰ ਲੱਡੂਆਂ ਨਾਲ ਤੋਲਿਆ ਅਤੇ ਸੰਪੂਰਨ ਸਮਰਥਨ ਦਾ ਭਰੋਸਾ ਦਿੱਤਾ।


