ਵਾਰਡ ਨੰਬਰ 8 ਤੋਂ ਸ਼ੋ੍ਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਤੇਜ ਸਿੰਘ ਝੰਡੇਆਣਾ ਨੂੰ ਮਿਲ ਰਿਹਾ ਲੋਕਾਂ ਦਾ ਭਰਵਾਂ ਹੁੰਗਾਰਾ

ਮੋਗਾ, 12 ਫਰਵਰੀ (ਜਸ਼ਨ): ਵਾਰਡ ਨੰਬਰ 8 ਤੋਂ ਸ਼ੋ੍ਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਤੇਜ ਸਿੰਘ ਝੰਡੇਆਣਾ ਵਲੋਂ ਸਾਬਕਾ ਕੌਂਸਲਰ ਚਰਨਜੀਤ ਸਿੰਘ ਝੰਡੇਆਣਾ, ਸਾਬਕਾ ਕੌਂਸਲਰ ਛਿੰਦਰ ਸਿੰਘ ਗਿੱਲ , ਸਾਬਕਾ ਚੇਅਰਮੈਨ ਅਮਰਜੀਤ ਸਿੰਘ ਗਿੱਲ ਲੰਢੇਕੇ ,ਗੋਵਰਧਨ ਪੋਪਲੀ,ਬੂਟਾ ਸਿੰਘ ,ਸੁਰਜੀਤ ਸਿੰਘ ,ਦਿਆਲ ਸਿੰਘ ,ਨਛੱਤਰ ਸਿੰਘ ,ਗੁਰਬਕਸ਼ ਸਿੰਘ ,ਗੁਰਦੀਪ ਸਿੰਘ ,ਰਣਧੀਰ ਸਿੰਘ ,ਭਜਨ ਸਿੰਘ ,ਪਾਲ ਸਿੰਘ ,ਕੁਲਵੰਤ ਸਿੰਘ ,ਗੁਰਚਰਨ ਸਿੰਘ ,ਸਵਰਨ ਸਿੰਘ ਮਿਸਤਰੀ ,ਸਵਰਨ ਸਿੰਘ ਠੇਕੇਦਾਰ ,ਹਰਬੰਸ ਸਿੰਘ ,ਬਿੰਦਰ ਸਿੰਘ ਮੈਂਬਰ ਗੁਰਦਵਾਰਾ ਕਮੇਟੀ ,ਹਰਪ੍ਰੀਤ ਸਿੰਘ ,ਰਣਜੀਤ ਸਿੰਘ ਮਾਸਟਰ ਅਤੇ ਵਾਰਡ ਦੇ ਸਮੂਹ ਪਤਵੰਤਿਆਂ ਦੀ ਰਹਿਨੁਮਾਈ ਵਿਚ ਚੋਣ ਪ੍ਰਚਾਰ ਕੀਤਾ ਜਾ ਰਿਹੈ ।  ਇਸ ਮੌਕੇ ਵਾਰਡ ਨੰਬਰ 8 ਤੋਂ ਸ਼ੋ੍ਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਤੇਜ ਸਿੰਘ ਝੰਡੇਆਣਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਚਰਨਜੀਤ ਸਿੰਘ ਝੰਡੇਆਣਾ ਦਾ ਭਤੀਜਾ ਹੈ ਅਤੇ ਤਕਨੀਕੀ ਮੁਹਾਰਤ ਸਦਕਾ ਉਸ ਨੂੰ  ਰਾਸ਼ਟਰਪਤੀ ਐਵਾਰਡ ਵੀ ਮਿਲ ਚੁੱਕਿਆ  ਹੈ । ਉਹਨਾਂ ਆਖਿਆ ਕਿ ਉਹ ਖੁਸ਼ਕਿਸਮਤ ਹਨ ਕਿ ਵਾਰਡ ਨੰਬਰ 8 ਦੇ ਵਾਸੀਆਂ ਦੀ ਪੁਰਜ਼ੋਰ ਮੰਗ ਤੇ  ਉਸ ਨੂੰ ਸ਼ੋ੍ਰਮਣੀ ਅਕਾਲੀ ਦਲ ਦਾ ਉਮੀਦਵਾਰ ਬਣਾਇਆ ਗਿਆ ਹੈ ।ਉਹਨਾਂ ਕਿਹਾ ਕਿ ਜੋ ਵਿਸ਼ਵਾਸ ਵਾਰਡ ਵਾਸੀਆਂ ਨੇ  ਝੰਡੇਆਣਾ ਪਰਿਵਾਰ ਵਿਚ ਵਿਅਕਤ ਕੀਤਾ ਹੈ, ਉਹ ਚੋਣ ਜਿੱਤਣ ਉਪਰੰਤ ਵਾਰਡ ਦੇ ਮਸਲੇ ਹੱਲ ਕਰਵਾਉਂਦਿਆਂ, ਉਸ ਵਿਸ਼ਵਾਸ ਤੇ ਖਰਾ ਉਤਰਨ ਲਈ ਦ੍ਰਿੜ ਸੰਕਲਪ ਰਹਿਣਗੇ ।  ਉਹਨਾਂ ਕਿਹਾ ਕਿ  ਨਗਰ ਨਿਗਮ ਵਿਚ ਵਾਰਡ ਦੀ ਨੁਮਾਇੰਦਗੀ ਕਰਦਿਆਂ ਉਹ ਪਲ ਭਰ ਵੀ ਵਾਰਡ ਵਾਸੀਆਂ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਮਨੋਂ ਨਹੀਂ ਵਿਸਾਰਣਗੇ