ਵਾਰਡ ਨੰਬਰ 4 ਤੋਂ ਕਾਂਗਰਸ ਦੇ ਉਮੀਦਵਾਰ ਗੁਰਪ੍ਰੀਤਮ ਚੀਮਾ ਨੇ ਆਪਣੀ ਚੋਣ ਮੁਹਿੰਮ ਪੂਰੀ ਤਰਾਂ ਭਖਾਈ, ਲੋਕਾਂ ਵੱਲੋਂ ਮਿਲ ਰਿਹੈ ਭਰਪੂਰ ਸਮਰਥਨ

ਮੋਗਾ, 12 ਫਰਵਰੀ (ਜਸ਼ਨ): ਵਾਰਡ ਨੰਬਰ 4 ਤੋਂ ਕਾਂਗਰਸ ਦੇ ਉਮੀਦਵਾਰ ਗੁਰਪ੍ਰੀਤਮ ਸਿੰਘ ਚੀਮਾ ਨੇ ਆਪਣੀ ਚੋਣ ਮੁਹਿੰਮ ਪੂਰੀ ਤਰਾਂ ਭਖਾਉਂਦਿਆਂ ਚੋਣ ਪ੍ਰਚਾਰ ਦੇ ਆਖਰੀ ਦਿਨ ਵਾਰਡ ਨੰਬਰ 4 ਦੇ ਵਾਸੀਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਬੇਸ਼ੱਕ ਉਹ ਧਾਰਮਿਕ ਅਤੇ ਸਮਾਜਿਕ ਖੇਤਰ ਵਿਚ ਵਿਚਰਦਿਆਂ ਸਕੂਲਾਂ ਦੀਆਂ ਇਮਾਰਤਾਂ ਬਣਾਉਣ, ਮੈਡੀਕਲ ਕੈਂਪ ਲਗਾਉਣ, ਕਰੋਨਾ ਮਹਾਂਮਾਰੀ ਦੌਰਾਨ ਰਾਸ਼ਨ ਵੰਡਣ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਹੱਕਾਂ ਲਈ ਲੜਨ ਸਦਕਾ ਲੋਕਾਂ ਨੂੰ ਸਮਰਪਿਤ ਰਹੇ ਹਨ ਪਰ ਸਿਆਸੀ ਜੀਵਨ ਵਿਚ ਪ੍ਰਵੇਸ਼ ਕਰਦਿਆਂ ਵਾਰਡ ਨੰਬਰ 4 ਦੇ ਲੋਕਾਂ ਵੱਲੋਂ ਦਿੱਤੇ ਭਰਵੇਂ ਹੁੰਗਾਰੇ ਸਦਕਾ ਉਹਨਾਂ ਨੂੰ ਯਕੀਨ ਹੋ ਗਿਆ ਹੈ ਕਿ ਲੋਕ ਉਹਨਾਂ ਨੂੰ ਵੱਡੇ ਅੰਤਰ ਨਾਲ ਜਿਤਾ ਕੇ ਨਿਗਮ ਹਾਊਸ ਵਿਚ ਭੇਜਣਗੇ। ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਸ਼ਹਿਰ ਵਾਸੀ ਭਲੀ ਭਾਂਤ ਜਾਣਦੇ ਨੇ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਹੈ ਅਤੇ ਮੋਗੇ ਦਾ ਵਿਕਾਸ ਤਾਂ ਹੀ ਸੰਭਵ ਹੋ ਸਕੇਗਾ ਜੇ ਹਰ ਵਾਰਡ ਵਿਚੋਂ ਨੁਮਾਹਿੰਦਗੀ ਕਰਨ ਵਾਲਾ ਕਾਂਗਰਸ ਦਾ ਹੀ ਕੌਂਸਲਰ ਹੋਵੇ ਵਰਨਾ ਪਿਛਲੀ ਨਗਰ ਨਿਗਮ ਵਾਂਗ ਧੱੜੇਬੰਦੀ ਕਾਰਨ ਲੋਕਾਂ ਨੂੰ ਇਕ ਵਾਰ ਫੇਰ ਨਿਰਾਸ਼ ਹੋਣਾ ਪਵੇਗਾ। ਉਹਨਾਂ ਵਾਰਡ ਨੰਬਰ 4 ਦੇ ਵੋਟਰਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ 14 ਫਰਵਰੀ ਨੂੰ ਪੰਜੇ ਦਾ ਬਟਨ ਨੱਪ ਕੇ ਉਹਨਾਂ ਦੀ ਜਿੱਤ ਯਕੀਨੀ ਬਣਾਉਣ।
ਇਸ ਮੌਕੇ ਉਹਨਾਂ ਵਾਰਡ ਵਿਚ ਪੌਦੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਵੀ ਕੀਤਾ। ਇਸ ਮੌਕੇ ਉਹਨਾਂ ਨਾਲ ਗੁਰਸੇਵਕ ਸਿੰਘ ਚੀਮਾ, ੳਪਿੰਦਰ ਗਿੱਲ, ਹਰਪਾਲ ਬਰਾੜ, ਚੇਅਰਮੈਨ ਸੁਖਦੇਵ ਸਿੰਘ ਖੋਸਾ, ਜਤਿੰਦਰ ਸਿੰਘ ਲੈਂਡਸਕੇਪਰ, ਕਾਲਾ ਸਿੰਘ ਇੰਟਕ, ਬਲਵੰਤਰਾਏ ਪੰਮਾ, ਰਾਜਾ ਸਿੰਘ ਖੋਸਾ, ਸਰਬਜੀਤ ਸਿੰਘ ਐਡਵੋਕੇਟ, ਗੁਰਦਰਸ਼ਨ ਸਿੰਘ ਕੋਕਰੀ ,ਜਥੇਦਾਰ ਦਇਆ ਸਿੰਘ , ਸੱਤਪਾਲ ਸਿੰਘ ਕੰਡਾ, ਅਮਰਜੀਤ ਸਿੰਘ, ਬਲਜੀਤ ਵਿੱਕੀ , ਬਲਵੰਤ ਸਿੰਘ , ਅਵਤਾਰ ਸਿੰਘ ਟੀਟੂ, ਜਸਵੀਰ ਮਾਨ, ਨਿਰਭੈ ਸਿੰਘ ਭਿੰਡਰ, ਸੁਖਮੰਦਰ ਢਿੱਲੋਂ , ਰਮਨਦੀਪ ਸਿੰਘ ਅਤੇ ਤਰਸੇਮ ਸਿੰਘ ਤੋਂ ਇਲਾਵਾ ਵਾਰਡ ਵਾਸੀ ਹਾਜ਼ਰ ਸਨ। 


