ਵਾਰਡ ਨੰਬਰ 3 ਤੋਂ ਸਾਬਕਾ ਕੌਂਸਲਰ ਮਨਜੀਤ ਮਾਨ ਦੀ ਪਤਨੀ ਅਮਨਪ੍ਰੀਤ ਮਾਨ ਨੂੰ ਮਿਲ ਰਿਹੈ ਲੋਕਾਂ ਦਾ ਭਰਵਾਂ ਸਮਰਥਨ

ਮੋਗਾ, 12 ਫਰਵਰੀ (ਜਸ਼ਨ) : ਵਾਰਡ ਨੰਬਰ 3 ਤੋਂ ਸਾਬਕਾ ਕੌਂਸਲਰ ਮਨਜੀਤ ਮਾਨ ਦੀ ਪਤਨੀ ‘ਚ ਅਮਨਪ੍ਰੀਤ ਮਾਨ ਨੂੰ ਲੋਕਾਂ ਦਾ ਭਰਵਾਂ ਸਮਰਥਨ ਮਿਲ ਰਿਹੈ ਅਤੇ ਵਾਰਡ ਵਾਸੀ ਪਿਛਲੇ ਕਾਰਜਕਾਲ ਦੌਰਾਨ ਮਨਜੀਤ ਮਾਨ ਵੱਲੋਂ ਕੀਤੇ ਵਾਰਡ ਦੇ ਸਰਬਪੱਖੀ ਵਿਕਾਸ ’ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਇਸ ਵਾਰ ਵੀ ਆਪਣਾ ਕੀਮਤੀ ਵੋਟ ਅਮਨਪ੍ਰੀਤ ਕੌਰ ਮਾਨ ਨੂੰ ਹੀ ਪਾਉਣ ਦਾ ਵਆਦਾ ਮਾਨ ਪਰਿਵਾਰ ਨਾਲ ਕਰ ਰਹੇ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਅਮਨਪ੍ਰਤੀ ਕੌਰ ਮਾਨ ਨੇ ਆਖਿਆ ਕਿ ਪਿਛਲੀਆਂ ਨਗਰ ਨਿਗਮ ਚੋਣਾਂ ਵਿਚ ਜਦੋਂ ਸ਼੍ਰੋਮਣੀ ਅਕਾਲੀ ਦਲ ਸੱਤਾ ਵਿਚ ਸੀ ਉਸ ਵੇਲੇ ਮੋਗਾ ਦੇ 50 ਵਾਰਡਾਂ ਵਿਚੋਂ ਸਿਰਫ਼ ਤੇ ਸਿਰਫ਼ ਉਹਨਾਂ ਦੇ ਪਤੀ ਮਨਜੀਤ ਮਾਨ ਨੇ ਕੌਂਸਲਰ ਦੀ ਚੋਣ ਜਿੱਤੀ ਸੀ । ਉਹਨਾਂ ਆਖਿਆ ਕਿ 2015 ਤੋਂ 2020 ਤੱਕ ਬਤੌਰ ਕੌਂਸਲਰ ਵਾਰਡ ਨੰਬਰ 2 ਜੋ ਹੁਣ ਵਾਰਡ ਨੰਬਰ 3 ਵਿਚ ਤਬਦੀਲ ਹੋ ਗਿਆ ਹੈ ‘ਚ ਜਿਨੇ ਵੀ ਵਿਕਾਸ ਕਾਰਜ ਪਾਸ ਕਰਵਾਏ ਸਨ ਉਹਨਾਂ ਨੂੰ ਮੁਕੰਮਲ ਕਰ ਦਿੱਤਾ ਗਿਆ ਹੈ । ਅਮਨਪ੍ਰੀਤ ਕੌਰ ਮਾਨ ਨੇ ਕਿਹਾ ਕਿ ਉਹ ਵਾਰਡ ਵਾਸੀਆਂ ਨੂੰ ਵਿਸ਼ਵਾਸ਼ ਦਿਵਾਉਂਦੇ ਹਨ ਕਿ ਉਹ ਇਸ ਵਾਰ ਦੁਬਾਰਾ ਮਾਨ ਪਰਿਵਾਰ ਨੂੰ ਮਾਣ ਬਖਸ਼ਣ ਤਾਂ ਕਿ ਵਿਕਾਸ ਦੀ ਨਿੰਰਤਰਤਾ ਇਸੇ ਲੈਅ ਨਾਲ ਅੱਗੇ ਵੀ ਜਾਰੀ ਰਹੇ। ਇਸ ਮੌਕੇ ਵੱਡੀ ਗਿਣਤੀ ਵਿਚ ਵਾਰਡ ਦੀਆਂ ਮਹਿਲਾਵਾਂ ਨੇ ਘਰ ਘਰ ਜਾ ਕੇ ਅਮਨਪ੍ਰੀਤ ਕੌਰ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ। 


