ਬਰਜਿੰਦਰ ਸਿੰਘ ਮੱਖਣ ਬਰਾੜ ਨੇ ਵਾਰਡ ਨੰਬਰ 18 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਭਰਤ ਭੂਸ਼ਣ ਗੁਪਤਾ ਦੇ ਹੱਕ ‘ਚ ਹੋਈ ਚੋਣ ਰੈਲੀ ਨੂੰ ਕੀਤਾ ਸੰਬੋਧਨ

ਮੋਗਾ,12 ਫਰਵਰੀ (ਜਸ਼ਨ): ਨਿਗਮ ਚੋਣ ਲਈ ਵਾਰਡ ਨੰਬਰ 18 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਭਰਤ ਭੂਸ਼ਣ ਗੁਪਤਾ ਦੇ ਚੋਣ ਜਲਸੇ ਨੂੰ ਸੰਬੋਧਨ ਕਰਨ ਪੁੱਜੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਆਖਿਆ ਕਿ ਨਿਗਮ ਚੋਣ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਸਾਰੇ ਉਮੀਦਵਾਰ ਸ਼ਾਨਦਾਰ ਜਿੱਤ ਹਾਸਲ ਕਰਨਗੇ।

ਉਹਨਾਂ ਕਿਹਾ ਕਿ ਭਰਤ ਭੂਸ਼ਣ ਦੇ ਹੱਕ ‘ਚ ਹੋਇਆ ਲੋਕਾਂ ਦਾ ਇਕੱਠ ਸਾਬਤ ਕਰਦਾ ਹੈ ਲੋਕ ਪੂਰੀ ਤਰਾਂ ਸ਼ੋ੍ਰਮਣੀ ਅਕਾਲੀ ਦਲ ਦੀ ਹਮਾਇਤ ਵਿਚ ਹਨ ਕਿਉਂਕਿ ਕਾਂਗਰਸ ਨੇ ਲਾਰਿਆਂ ਲੱਪਿਆਂ ਨਾਲ ਹੀ ਆਪਣਾ ਕਾਰਜਕਾਲ ਪੂਰਾ ਕਰ ਰਹੀ ਹੈ।ਉਹਨਾਂ ਕਿਹਾ ਕਿ ਵਾਰਡ ਨੰਬਰ 18 ਤੋਂ ਭਰਤ ਭੂਸ਼ਣ ਗੁਪਤਾ ਸਮਾਜ ਸੇਵੀ ਕਾਰਜਾਂ ਨਾਲ ਜੁੜੇ ਹੋਏ ਹਨ ਅਤੇ ਉਹਨਾਂ ਆਪਣੇ ਇਲਾਕੇ ਦੇ ਲੋਕਾਂ ਦੀ ਮੰਗ ’ਤੇ ਗਲੀਆਂ, ਨਾਲੀਆਂ ਅਤੇ ਸੀਵਰੇਜ ਦੇ ਕੰਮ ਕਰਵਾ ਕੇ ਉਹਨਾਂ ਨੂੰ ਰਾਹਤ ਦਿੱਤੀ ਹੈ । ਮੱਖਣ ਬਰਾੜ ਨੇ ਆਖਿਆ ਕਿ ਭਰਤ ਗੁਪਤਾ ਪੜ੍ਹੇ ਲਿਖੇ ਸੂਝਵਾਨ ਅਤੇ ਲੋਕਾਂ ਦੇ ਹਰ ਦੁੱਖ ਸੁੱਖ ਵਿਚ ਨਾਲ ਖੜ੍ਹਨ ਵਾਲੇ ਇਨਸਾਨ ਹਨ ਅਤੇ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਲਈ 14 ਫਰਵਰੀ ਨੂੰ ਤੱਕੜੀ ਦੇ ਚੋਣ ਨਿਸ਼ਾਨ ਦਾ ਬਟਨ ਦੱਬ ਕੇ ਕਾਮਯਾਬ ਕਰੋ ਤਾਂ ਕਿ ਉਹ ਵਾਰਡ ਨੰਬਰ 18 ਨੂੰ ਨਮੂਨੇ ਦਾ ਵਾਰਡ ਬਣਾ ਸਕਣ।